July 16, 2024

Mitter Sain Meet

Novelist and Legal Consultant

ਮੁੱਢਲੀ ਪੜਤਾਲ (preliminary inquiry) ਦੌਰਾਨ ਸੰਭਾਵੀ ਮੁਲਜ਼ਮ (prospective accused) ਦੀ ਸ਼ਮੂਲੀਅਤ

ਮੁੱਢਲੀ ਪੜਤਾਲ (preliminary inquiry) ਦੌਰਾਨ ਸੰਭਾਵੀ ਮੁਲਜ਼ਮ (prospective accused) ਦੀ ਸ਼ਮੂਲੀਅਤ

(Sections 190, 200 & 202 Cr.P.C.)

 

ਪੁਲਿਸ ਵੱਲੋਂ ਦੋਸ਼ੀ ਠਹਿਰਾਏ ਦੋਸ਼ੀਆਂ ਤੋਂ ਬਿਨਾਂ੍ਹ ਕਿਸੇ ਹੋਰ ਦੋਸ਼ੀ ਦੇ ਜ਼ੁਰਮ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਜਾਨਣ ਲਈ ਜੇ ਅਦਾਲਤ ਮੁੱਢਲੀ ਪੜਤਾਲ ਕਰ ਰਹੀ ਹੋਵੇ ਤਾਂ ਇਸ ਪੜਤਾਲ ਦੌਰਾਨ ਸੰਭਾਵੀ ਦੋਸ਼ੀ ਨੂੰ ਸੁਣਵਾਈ ਵਿੱਚ ਸ਼ਾਮਿਲ ਹੋ ਕੇ ਆਪਣਾ ਪੱਖ ਪੇਸ਼ ਕਰਨ ਦੀ ਇਜਾਜ਼ਤ ਨਹੀਂ ਹੈ।

  1. ਮੁਕੱਦਮੇ ਦੀ ਸੁਣਵਾਈ ਵਿੱਚ ਸ਼ਾਮਿਲ ਹੋਣ ਦੇ ਸੰਮਨ ਜਾਰੀ ਹੋਣ ਤੋਂ ਪਹਿਲਾਂ ਸੰਭਾਵੀ ਮੁਲਜ਼ਮ ਨੂੰ ਪੜਤਾਲ ਦੀ ਕਾਰਵਾਈ ਵਿੱਚ ਸ਼ਾਮਿਲ ਹੋਣ ਦਾ ਅਧਿਕਾਰ ਨਹੀਂ ਹੈ।

Case : Chandra Deo Singh v/s Prokash etc., 1963 (2) Cri.L.J.397 (SC – Four Judges Bench)

Para “7. Taking the first ground, it seems to us clear from the entire scheme of Ch. XVI of the Code of Criminal Procedure that an accused person does not come into the picture at all till process is issued ……

 But since the very question for consideration being whether he should be called   upon to face an accusation, he has no right to take part in the proceedings nor has the Magistrate any jurisdiction to permit him to do so….”

2. ਪਰ ਸੰਭਾਵੀ ਦੋਸ਼ੀ ਅਦਾਲਤ ਵਿੱਚ ਕੀ ਹੋ ਰਿਹਾ ਹੈ ਇਹ ਜਾਨਣ ਲਈ ਨਿੱਜੀ ਤੌਰ ਤੇ ਜਾਂ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਹਾਜ਼ਿਰ ਰਹਿ ਸਕਦਾ ਹੈ।

Case : Chandra Deo Singh v/s Prokash etc., 1963 (2) Cri.L.J.397

Para “7. This does not mean that he is precluded from being present when an enquiry is held by a Magistrate. He may remain present either in person or through a counsel or agent with a view to be informed of what is going on.”

3. ਸੰਭਾਵੀ ਦੋਸ਼ੀ ਦੀ ਬੇਨਤੀ ਤੇ ਮੈਜਿਸਟ੍ਰੇਟ ਗਵਾਹਾਂ ਨੂੰ ਪ੍ਰਸ਼ਨ ਨਹੀਂ ਪੁੱਛ ਸਕਦਾ।

Case : Chandra Deo Singh v/s Prokash etc., 1963 (2) Cri.L.J.397)

Para “7. “It would follow from this, therefore, that it would not be open to the Magistrate to put any question to witnesses at the instance of the person named as accused but against whom process has not been issued;”

4. ਸੰਭਾਵੀ ਦੋਸ਼ੀ ਦੀ ਬੇਨਤੀ ਤੇ ਮੈਜਿਸਟ੍ਰੇਟ ਨੂੰ ਕਿਸੇ ਗਵਾਹ ਨੂੰ ਗਵਾਹੀ ਦੇਣ ਲਈ ਬੁਲਾਉਣ ਦਾ ਅਧਿਕਾਰ ਨਹੀਂ ਹੈ।

Case : Chandra Deo Singh v/s Prokash etc., 1963 (2) Cri.L.J.397)

             Para 7 “ ….nor can he examine any witnesses at the instance of such a person. ..”