July 16, 2024

Mitter Sain Meet

Novelist and Legal Consultant

ਸ਼੍ਰੋਮਣੀ ਹਿੰਦੀ ਸਾਹਿਤਕਾਰ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

ਸ਼੍ਰੋਮਣੀ ਹਿੰਦੀ ਸਾਹਿਤਕਾਰ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

            ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।

ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।

————

            ਇਸ ਪੁਰਸਕਾਰ ਲਈ ਸ਼ਰਤਾਂ:  ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:

‘ਮੱਦ ਨੰ:3         ਸ਼੍ਰੋਮਣੀ ਹਿੰਦੀ ਸਾਹਿਤਕਾਰ ਦੀ ਚੋਣ:

ਹਰ ਸਾਲ ਹਿੰਦੀ ਦੇ ਇੱਕ ਸਾਹਿਤਕਾਰ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਪੁਰਸਕਾਰ ਲਈ ਚੁਣੇ ਗਏ ਸਾਹਿਤਕਾਰ ਨੂੰ 5.00 ਲੱਖ ਰੁਪਏ ਦੀ ਥੈਲੀ, ਸਿਰੋਪਾ, ਮੈਡਲ ਅਤੇ ਪਲੇਕ ਭੇਟਾ ਕੀਤੇ ਜਾਣਗੇ। ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਹਿਤਕਾਰ ਲਈ ਇਹ ਜ਼ਰੂਰੀ ਹੈ ਕਿ:

1)       ਸਾਹਿਤਕਾਰ ਪੰਜਾਬ ਦਾ ਜੰਮਪਲ ਹੋਵੇ ਜਾਂ ਇੱਥੋਂ ਦਾ ਅਧਿਵਾਸੀ ਹੋਵੇਪਰ ਜਿਸ ਸਾਹਿਤਕਾਰ ਨੂੰ ਵੀ ਪੁਰਸਕਾਰ ਦਿੱਤਾ ਜਾ ਰਿਹਾ ਹੋਵੇ ਉਹ ਜੇਕਰ ਪੰਜਾਬ ਦੇ ਅਧਿਵਾਸੀ ਹੋਣ ਕਾਰਣ ਇਸ ਪੁਰਸਕਾਰ ਤੇ ਹੱਕ ਰੱਖਦਾ ਹੋਵੇ ਤਾਂ ਉਸ ਦੇ ਪੰਜਾਬ ਵਿਚ ਅਧਿਵਾਸ ਦਾ ਸਮਾਂ ਘੱਟੋ—ਘੱਟ 10 ਸਾਲ ਦਾ ਜ਼ਰੂਰ ਹੋਵੇ ਅਤੇ ਉਹ ਇਸ ਸਮੇਂ ਪੰਜਾਬ ਵਿਚ ਰਹਿ ਰਿਹਾ ਹੋਵੇ।

2)      ਇਸ ਪੁਰਸਕਾਰ ਲਈ ਚੋਣ ਕਰਦੇ ਸਮੇਂ ਲੇਖਕ ਦੀ ਕਿਸੇ ਇੱਕ ਜਾਂ ਵੱਧ ਵਿਧਾਵਾਂ ਵਿਚ ਸਮੁੱਚੀ ਸਾਹਿਤਕ ਦੇਣ ਨੂੰ ਧਿਆਨ ਵਿਚ ਰੱਖਿਆ ਜਾਣਾ ਹੈ।‘

ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।

ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:

(ੳ)     ਪਹਿਲਾ ਏਜੰਡਾ

ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ

1. ਅਜੇ ਸ਼ਰਮਾ (ਡਾ.) 2. ਅਨਿਲ ਪਠਾਨਕੋਟੀ 3. ਅਮਰ ਸਿੰਘ ਵਧਾਨ (ਡਾ.) 4. ਸ਼ਸ਼ੀ ਕਾਂਤ ਉੱਪਲ 5.  ਸ਼ਸ਼ੀ ਪ੍ਰਭਾ (ਡਾ.) 6. ਸ਼ਕੁੰਤਲਾ ਸ੍ਰੀਵਾਸਤਵ (ਪ੍ਰੋ.) 7. ਸ਼ਕੁੰਤਲਾ ਬ੍ਰਿਜਮੋਹਨ 8.   ਸੰਜੇ ਕੁਮਾਰ ਸੂਦ (ਸਾਗਰ ਸੂਦ) 9.  ਸਤਯ ਪ੍ਰਕਾਸ਼ ਉੱਪਲ 10. ਸਤਿਅਂਦਰ ਤਨੇਜਾ 11. ਸਨੇਹ ਲਤਾ 12. ਸਿਮਰ ਸੁਦੇਸ਼ (ਸਿਮਰ ਸਿੰਘ ਸਫ਼ਰੀ) 13. ਸੁਕੀਰਤੀ ਭਟਨਾਗਰ 14.   ਸੁਖਵਿੰਦਰ ਕੌਰ ਬਾਠ 15. ਸੁਧਾ ਅਰੋੜਾ16.  ਸੁਧਾ ਜੈਨ ਸੁਦੀਪ 17.  ਸੁਧਾ ਰਾਨੀ ਸ਼ਰਮਾ (ਡਾ. ਸੁਧਾ ਜਿਤੇਂਦਰ) 18. ਸੁਭਾਸ਼ ਭਾਸਕਰ 19.  ਸੁਭੱਦਰਾ ਖੁਰਾਨਾ 20. ਸੁੱਭਦਰਸ਼ਨ (ਡਾ.) 21. ਸੁਰਜੀਤ ਸਿੰਘ ਜੋਬਨ 22. ਸੁਰਿੰਦਰ ਕੁਮਾਰ ਸ਼ਰਮਾ ‘ਅਜਨਾਤ’ 23. ਸ਼ੈਲੀ ਬਲਜੀਤ 24. ਹਰਸ਼ ਕੁਮਾਰ ਹਰਸ਼ 25. ਹਰਜਿੰਦਰ ਸਿੰਘ ਲਾਲਟੂ 26.ਹਰਦਰਸ਼ਨ ਸਹਿਗਲ 27. ਕਸ਼ਮੀਰੀ ਲਾਲ ਚਾਵਲਾ 28. ਕਮਲ ਕੁਮਾਰ 29. ਕ੍ਰਿਸ਼ਨ ਕੁਮਾਰ ਭਾਵੁਕ 30. ਕੀਰਤੀ ਕੇਸਰ 31. ਕੁਲਤਾਰ ਸਿੰਘ 32.  ਕੁਲਭੂਸ਼ਣ ਕਾਲੜਾ 33. ਕੇਵਲ ਕ੍ਰਿਸ਼ਨ ਸ਼ਰਮਾ (ਡਾ.) 34. ਗੀਤਾ ਡੋਗਰਾ 35. ਗੁਰਚਰਨ ਸਿੰਘ ਸਲੁਜਾ 36.  ਗੋਪਾਲ ਕ੍ਰਿਸ਼ਨ (ਗੋਪਾਲ ਸ਼ਰਮਾ ਫਿਰੋਜ਼ਪੁਰੀ) 37. ਚੰਦਰ ਭਾਨੂੰ ਆਰੀਆ 38. ਜਸਬੀਰ ਸਿੰਘ ਚਾਵਲਾ 39. ਜਗਮੋਹਨ ਚੋਪੜਾ 40. ਜਵਾਹਰ ਧੀਰ (ਡਾ.) 41. ਜੇ.ਬੀ. ਗੋਇਲ 42. ਜੈ ਦੇਵ ਤਨੇਜਾ 43. ਜੋਗੇਸ਼ ਕੌਰ 44. ਤਾਰਾ ਸਿੰਘ ਸ਼੍ਰੀਮਤੀ (ਡਾ.) 45. ਦਰਸ਼ਨ ਕੁਮਾਰ ਤ੍ਰਿਪਾਠੀ 46. ਧਰਮਾਪਲ ਸਾਹਿਲ 47.   ਨਵੀਨ ਕਮਲ ਭਾਰਤੀ 48. ਨਿਰਮਲ ਕੌਸ਼ਿਕ (ਡਾ.) 49. ਪੰਕਜ ਸ਼ਰਮਾ 50. ਪ੍ਰੇਮ ਵਿਜ 51. ਬਲਦੇਵ ਦੀਪ 52. ਬਲੀ ਸਿੰਘ ਚੀਮਾ 53.  ਮਹੇਸ਼ ਸੀਲਵੀ 54. ਮਧੂ ਧਵਨ (ਡਾ.) 55.  ਮਧੂ ਬਾਲਾ (ਡਾ.) 56. ਮਨਜੀਤ ਕੌਰ (ਡਾ.) 57. ਮਨੋਹਰ ਲਾਲ ਆਨੰਦ 58. ਮਨੋਜ ਕੁਮਾਰ ‘ਪ੍ਰੀਤ’ 59. ਮੋਹਨ ਲਾਲ ਮੈਤ੍ਰੇਯ 60.   ਯਸ਼ਪਾਲ ਸ਼ਰਮਾ 61. ਯਸ਼ਪਾਲ ਬਾਂਗੀਆ 62. ਰਮੇਸ਼ ਕੁਮਾਰ ਲੇਖੀ ‘ਅਹਿਸਾਸ’ 63. ਰਾਜੀ ਸੇਠ 64.  ਰਾਜੇਂਦਰ ਸਿੰਘ ਟੌਕੀ 65. ਰੇਣੁਕਾ ਨਈਅਰ 66. ਵਿਨੋਦ ਸ਼ਾਹੀ 67. ਵਿਮਲਾ ਗੁਗਲਾਨੀ

(ਅ)    ਦੂਜਾ ਏਜੰਡਾ

1.       ਜਸਪ੍ਰੀਤ ਕੌਰ ਫ਼ਲਕ

ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ2 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।

ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ

ਸਾਲ 2015:     ਵਿਨੋਦ ਸ਼ਾਹੀ, ਧਰਮਾਪਲ ਸਾਹਿਲ, ਸ਼ੈਲੀ ਬਲਜੀਤ

ਸਾਲ 2016:     ਸੁਖਵਿੰਦਰ ਕੌਰ ਬਾਠ, ਸਿਮਰ ਸਦੌਸ਼, ਜੈ ਦੇਵ ਤਨੇਜਾ

ਸਾਲ 2017:     ਹਰਸ਼ ਕੁਮਾਰ ਹਰਸ਼, ਅਨਿਲ ਪਠਾਨਕੋਟੀ, ਹਰਜਿੰਦਰ ਸਿੰਘ ਲਾਲਟੂ

ਸਾਲ 2018:     ਬਲੀ ਸਿੰਘ ਚੀਮਾ, ਸ਼ਸ਼ੀਕਾਂਤ ਉੱਪਲ, ਸਤਯ ਪ੍ਰਕਾਸ਼ ਉੱਪਲ

ਸਾਲ 2019:     ਡਾ.ਅਜੈ ਸ਼ਰਮਾ, ਡਾ.ਨਿਰਮਲ ਕੌਸ਼ਿਕ, ਸ਼ਕੁੰਤਲਾ ਸ਼੍ਰੀਵਾਸਤਵ

ਸਾਲ 2020:     ਡਾ.ਕੀਰਤੀ ਕੇਸਰ, ਕ੍ਰਿਸ਼ਨ ਭਾਵੁਕ, ਹਰਦਰਸ਼ਨ ਸਹਿਗਲ

ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ

ਸਾਲ 2015:     ਵਿਨੋਦ ਸ਼ਾਹੀ

ਸਾਲ 2016:     ਸੁਖਵਿੰਦਰ ਕੌਰ ਬਾਠ

ਸਾਲ 2017:     ਰਾਜੀ ਸੇਠ

ਸਾਲ 2018:     ਬਲੀ ਸਿੰਘ ਚੀਮਾ

ਸਾਲ 2019:     ਡਾ.ਅਜੈ ਸ਼ਰਮਾ

ਸਾਲ 2020:     ਡਾ.ਕੀਰਤੀ ਕੇਸਰ

————————————————

ਨੋਟ: 1. ਇਸ ਸ਼੍ਰੇਣੀ ਦੇ ਪੁਰਸਕਾਰਾਂ ਦੇ ਹੱਕਦਾਰ ਸਾਹਿਤਕਾਰ ਚੁਨਣ ਲਈ ਵਿਸ਼ੇਸ਼ ਤੌਰ ਤੇ ਹਿੰਦੀ ਦੇ ਤਿੰਨ ਵਿਦਵਾਨ ਸਲਾਹਕਾਰ ਬੋਰਡ ਵਿਚ ਨਾਮਜਦ ਕੀਤੇ ਗਏ ਸਨ। ਸਕਰੀਨਿੰਗ ਕਮੇਟੀ ਵਿਚ ਇਸ ਸ਼੍ਰੇਣੀ ਦੀ ਪ੍ਰਤੀਨਿਦਤਾ ਡਾ ਅਨਿਲ ਧੀਮਾਨ ਨੇ ਕੀਤੀ।

2. ਪ੍ਰੋ ਚਮਲ ਲਾਲ ਵਲੋਂ ਇਸ ਸ਼੍ਰੈਣੀ ਲਈ 7 ਨਾਂ ਸੁਝਾਏ ਗਏ। ਭਾਸ਼ਾ ਵਿਭਾਗ ਨੇ ਇਹ ਸਾਰੇ ਨਾਂ ਆਪਣੇ ਵਲੋਂ  ਸੁਝਾਏ ਗਏ ਨਾਵਾਂ ਦੀ ਸੂਚੀ ਵਿਚ ਸ਼ਾਮਲ ਕਰ ਲਏ।

       3. ਸਕਰੀਨਿੰਗ ਕਮੇਟੀ ਨੇ ਸੱਤਾਂ ਵਿਚੋਂ ਚਾਰ ਨਾਂ ਪੈਨਲਾਂ ਵਿਚ ਪਾ ਲਏ।

        4. ਸਲਾਹਕਾਰ ਬੋਰਡ ਨੇ ਚਾਰ ਵਿਚੋਂ ਇਕ ਬਲੀ ਸਿੰਘ ਚੀਮਾ ਨੂੰ ਪੁਰਸਕਾਰ ਲਈ ਚੁਣ ਲਿਆ।

        5. ਸੱਤ ਵਿਚੋਂ ਕੇਵਲ ਇਕ ਸਾਹਿਤਕਾਰ ਦਾ ਚੁਣਿਆ ਜਾਣਾ ਪ੍ਰੋ ਚਮਲ ਲਾਲ ਨੂੰ ਮਨਜੂਰ ਨਹੀਂ ਸੀ। ਉਨ੍ਹਾਂ ਨੇ    ਸਲਾਹਕਾਰ ਬੋਰਡ ਦੀ ਮੀਟਿੰਗ ਵਿਚ ਬਾਕੀ ਦੇ ਸਾਹਿਤਕਾਰਾਂ ਦੀ ਚੋਣ ਦਾ ਡੱਟਵਾਂ ਵਿਰੋਧ ਕੀਤਾ।

        6. ਡਾ ਸੁਰਜੀਤ ਪਾਤਰ ਅਤੇ ਕੁੱਝ ਹੋਰ ਮੈਂਬਰਾਂ ਦੀ ਸਹਾਇਤਾ ਨਾਲ ਉਹ ਰਾਜ ਸੇਠੀ ਨੂੰ ਵੀ 2017 ਦਾ    ਪੁਰਸਕਾਰ ਦਿਵਾਉਣ ਵਿਚ ਸਫਲ ਹੋ ਗਏ। ਇਸ ਸਫਲਤਾ ਦਾ ਜਿਕਰ  ਪ੍ਰੋ ਚਮਨ ਲਾਲ ਨੇ ਭਾਸ਼ਾ ਮੰਤਰੀ ਨੂੰ ਲਿਖੀ ਆਪਣੀ ਚਿੱਠੀ ਵਿਚ ਕੀਤਾ ਹੈ : ‘Eminent Hindi Novelist Raji Seth     aged 85 years was also not shortlisted, but due to my pleadings and support from Surjit Patar like Writers, she could be chosen for the award.’ (ਹਿੰਦੀ ਦੀ ਪ੍ਰਸਿੱਧ  ਨਾਵਲਕਾਰ ਰਾਜੀ ਸੇਠ ਜਿਨ੍ਹਾਂ ਦੀ ਉਮਰ 85 ਸਾਲ ਹੈ ਦਾ ਨਾਂ ਵੀ ਪੁਰਸਕਾਰ ਲਈ ਨਹੀਂ ਸੀ ਛਾਂਟਿਆ ਗਿਆ। ਮੇਰੇ ਤਰਕਾਂ ਅਤੇ ਸੁਰਜੀਤ ਪਾਤਰ ਵਰਗੇ ਲੇਖਕਾਂ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਪੁਰਸਕਾਰ ਲਈ ਚੁਣਿਆ ਗਿਆ।)