July 16, 2024

Mitter Sain Meet

Novelist and Legal Consultant

ਸ਼੍ਰੋਮਣੀ ਢਾਡੀ/ਕਵੀਸ਼ਰ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

ਸ਼੍ਰੋਮਣੀ ਢਾਡੀ/ਕਵੀਸ਼ਰ ਪੁਰਸਕਾਰ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

            ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।

ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।

————

            ਇਸ ਪੁਰਸਕਾਰ ਲਈ ਸ਼ਰਤਾਂ:  ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:

‘ਮੱਦ ਨੰ:15       ਸ਼੍ਰੋਮਣੀ ਢਾਡੀ/ਕਵੀਸ਼ਰ ਦੀ ਚੋਣ:

          ਸਾਲ 2011 ਦੇ ਪੁਰਸਕਾਰਾਂ ਸਮੇਂ ਇਸ ਪੁਰਸਕਾਰ ਦਾ ਨਾਮ ਸ਼੍ਰੋਮਣੀ ਰਾਗੀ/ਢਾਡੀ/ਕਵੀਸ਼ਰ ਸੀ ਜਿਸ ਅਧੀਨ ਹਰ ਸਾਲ ਰਾਗੀ/ਢਾਡੀ/ਕਵੀਸ਼ਰ ਵਿਚੋਂ ਕਿਸੇ ਇੱਕ ਜੱਥੇ ਦੇ ਮੁੱਖੀ ਦੀ ਚੋਣ ਕੀਤੀ ਜਾਂਦੀ ਸੀ। ਪਰੰਤੂ ਪੁਰਸਕਾਰਾਂ ਲਈ ਨੀਤੀ ਨਿਰਧਾਰਣ ਸਬ-ਕਮੇਟੀ ਦੀ ਮਿਤੀ 09.07.2015 ਨੂੰ ਹੋਈ ਇਕੱਤਰਤਾ ਵਿਚ ਹੋਏ ਫ਼ੈਸਲੇ ਅਨੁਸਾਰ ਸ਼੍ਰੋਮਣੀ ਢਾਡੀ/ਕਵੀਸ਼ਰ ਪੁਰਸਕਾਰ ਨੂੰ ਸ਼੍ਰੋਮਣੀ ਰਾਗੀ ਨਾਲੋਂ ਵੱਖਰਾ ਕਰ ਦਿੱਤਾ ਗਿਆ ਹੈ:

1)       ਇਹ ਪੁਰਸਕਾਰ ਧਾਰਮਿਕ ਵਾਰਾਂ ਅਤੇ ਸਿੱਖ ਇਤਿਹਾਸ ਨੂੰ ਗਾਉਣ ਵਾਲੇ ਢਾਡੀ/ਕਵੀਸ਼ਰ ਦੇ ਜੱਥੇ ਦੇ ਮੁੱਖੀ ਨੂੰ ਦਿੱਤਾ ਜਾਂਦਾ ਹੈ।

2)      ਇਹ ਪੁਰਸਕਾਰ ਸੰਸਾਰ ਵਿਚ ਕਿਤੇ ਵੀ ਰਹਿ ਰਹੇ ਪ੍ਰਸਿੱਧ ਢਾਡੀ/ਕਵੀਸ਼ਰ ਨੂੰ ਦਿੱਤਾ ਜਾ ਸਕਦਾ ਹੈ।

          ਇਸ ਪੁਰਸਕਾਰ ਲਈ ਚੁਣੇ ਗਏ ਜੱਥੇ ਦੇ ਮੁੱਖੀ ਨੂੰ 5.00 ਲੱਖ ਰੁਪਏ ਦੀ ਥੈਲੀ, ਸਿਰੋਪਾ, ਪਲੇਕ ਅਤੇ ਮੈਡਲ ਭੇਟਾ ਕੀਤੇ ਜਾਂਦੇ ਹਨ।‘

ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।

ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:

(ੳ)     ਪਹਿਲਾ ਏਜੰਡਾ

ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ

1.       ਬੀਬੀ ਆਸ਼ੂਪ੍ਰੀਤ ਕੌਰ 2. ਭਾਈ ਸੁਰਿੰਦਰ ਸਿੰਘ ਜੌਹਰ 3. ਭਾਈ ਹੰਸ ਸਿੰਘ ਮਾਹਣੀਖੇੜਾ 4. ਉਸਤਾਦ ਹਰਭਜਨ ਸਿੰਘ ਨਾਮਧਾਰੀ 5. ਕੁਲਜੀਤ ਸਿੰਘ ਦਿਲਬਰ 6. ਭਾਈ ਗੁਰਮੁਖ ਸਿੰਘ 7. ਭਾਈ ਜਸਪਾਲ ਸਿੰਘ ਤਾਨ 8. ਜਗਦੇਵ ਸਿੰਘ ਛਾਜਲੀ 9. ਭਾਈ ਬਲਬੀਰ ਸਿੰਘ ਬੀਲ੍ਹਾ 10. ਬਲਿਹਾਰ ਸਿੰਘ ਢੀਂਡਸਾ 11. ਭਾਈ ਮਹਿਮਾ ਸਿੰਘ ਅਰਸ਼ੀ 12. ਮੁਖਤਿਆਰ ਸਿੰਘ ਜਫ਼ਰ 13.  ਰੂਪ ਸਿੰਘ ਅਲਬੇਲਾ

(ਅ)    ਦੂਜਾ ਏਜੰਡਾ

1.       ਦਰਬਾਰਾ ਸਿੰਘ ਉਭਾ 2. ਫ਼ਜ਼ਲਦੀਨ

ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ2 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।

ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ

ਸਾਲ 2015:     ਹੰਸਾ ਸਿੰਘ ਮਾਹਣੀਖੇੜਾ, ਮਹਿਮਾ ਸਿੰਘ ਅਰਸ਼ੀ

ਸਾਲ 2016:     ਜਗਦੇਵ ਸਿੰਘ ਛਾਜਲੀ, ਰੂਪ ਸਿੰਘ ਅਲਬੇਲਾ

ਸਾਲ 2017:     ਮੁਖਤਿਆਰ ਸਿੰਘ ਜ਼ਫ਼ਰ, ਗੁਰਮੁਖ ਸਿੰਘ

ਸਾਲ 2018:     ਫ਼ਜ਼ਲਦੀਨ ਲੋਹਟਬੱਧੀ, ਸੁਰਿੰਦਰ ਸਿੰਘ ਜੌਹਰ

ਸਾਲ 2019:     ਭਾਈ ਬਲਬੀਰ ਸਿੰਘ ਬੀਲ੍ਹਾ, ਬਲਿਹਾਰ ਸਿੰਘ ਢੀਂਢਸਾ

ਸਾਲ 2020:     ਦਰਬਾਰਾ ਸਿੰਘ ਉਭਾ, ਕੁਲਜੀਤ ਸਿੰਘ ਦਿਲਬਰ

ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ

ਸਾਲ 2015:     ਹੰਸਾ ਸਿੰਘ ਮਾਹਣੀਖੇੜਾ

ਸਾਲ 2016:     ਜਗਦੇਵ ਸਿੰਘ ਛਾਜਲੀ

ਸਾਲ 2017:     ਮੁਖਤਿਆਰ ਸਿੰਘ ਜ਼ਫ਼ਰ

ਸਾਲ 2018:     ਫ਼ਜ਼ਲਦੀਨ ਲੋਹਟਬੱਧੀ

ਸਾਲ 2019:     ਭਾਈ ਬਲਬੀਰ ਸਿੰਘ ਬੀਲ੍ਹਾ

ਸਾਲ 2020:     ਦਰਬਾਰਾ ਸਿੰਘ ਉਭਾ