July 16, 2024

Mitter Sain Meet

Novelist and Legal Consultant

‘ਪੰਜਾਬੀ ਸਾਹਿਤ ਰਤਨ ਪੁਰਸਕਾਰਾਂ’ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

6 ‘ਪੰਜਾਬੀ ਸਾਹਿਤ ਰਤਨ ਪੁਰਸਕਾਰਾਂ’ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

          ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।

ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।

————

          ਪੁਰਸਕਾਰ ਲਈ ਸ਼ਰਤਾਂ:  ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:

ਮੱਦ ਨੰਬਰ: 1       ਪੰਜਾਬੀ ਸਾਹਿਤ ਰਤਨ ਪੁਰਸਕਾਰ :

                ਪੰਜਾਬ ਸਰਕਾਰ ਵੱਲੋਂ ਹਰ ਸਾਲ ਇੱਕ “ ਪੰਜਾਬੀ ਸਾਹਿਤ ਰਤਨ ਪੁਰਸਕਾਰ “ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਪ੍ਰਦਾਨ ਕਰਨ ਲਈ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ :

1)            ਜਿਹੜਾ ਸਾਹਿਤਕਾਰ ਪਿਛਲੇ ਕਿਸੇ ਸਾਲ ਕੋਈ ਹੋਰ ਸ਼ੋ੍ਮਣੀ ਪੁਰਸਕਾਰ ਪ੍ਰਾਪਤ ਕਰ ਚੁੱਕਾ ਹੈ, ਉਹ ਵੀ ਇਹ ਪੁਰਸਕਾਰ ਲੈਣ ਦਾ ਹੱਕਦਾਰ ਹੋਵੇਗਾ ਪਰ ਜਿਹੜਾ ਸਾਹਿਤਕਾਰ ਪਹਿਲਾਂ ਸਾਹਿਤ ਸ਼੍ਰੋਮਣੀ ਪੁਰਸਕਾਰ ਅਤੇ ਪੰਜਾਬੀ ਸਾਹਿਤ ਰਤਨ ਪੁਰਸਕਾਰ ਨਾਮ ਅਧੀਨ ਪੁਰਸਕਾਰ ਪ੍ਰਾਪਤ ਕਰ ਚੁੱਕਾ ਹੋਵੇ, ਉਹ ਵਿਭਾਗ ਵੱਲੋਂ ਕੋਈ ਹੋਰ ਸ਼ੋ੍ਮਣੀ ਪੁਰਸਕਾਰ ਲੈਣ ਦਾ ਹੱਕਦਾਰ ਨਹੀਂ ਹੋਵੇਗਾ।

2)            ਇਸ ਪੁਰਸਕਾਰ ਲਈ ਚੌਣ ਕਰਦੇ ਸਮੇਂ ਸਬੰਧਤ ਵਿਦਵਾਨ ਦੀ ਸਮੂਚੀ ਸਾਹਿਤਕ ਦੇਣ ਭਾਵ ਰਚਨਾਤਮਕ ਖੋਜ, ਆਲੋਚਨਾ, ਸੰਪਾਦਨ, ਕੋਸ਼ਕਾਰੀ, ਟੀਕਾਕਾਰੀ ਆਦ ਵਿੱਚੋਂ ਕਿਸੇ ਇੱਕ ਜਾਂ ਵੱਧ ਵਿਸ਼ਿਆਂ ਵਿੱਚ ਯੋਗਦਾਨ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

3)            ਇਹ ਵਿਦਵਾਨ ਸੰਸਾਰ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦਾ ਹੋਵੇ। ਜੇ ਕਰ ਕਿਸੇ ਸਾਲ ਕਿਸੇ ਸਾਹਿਤਕਾਰ ਨੂੰ ਇਸ ਪੁਰਸਕਾਰ ਲਈ ਹੱਕਦਾਰ ਨਾ ਸਮਝਿਆ ਜਾਵੇ ਤਾਂ ਉਸ ਸਾਲ ਇਹ ਪੁਰਸਕਾਰ ਛੱਡਿਆ ਵੀ ਜਾ ਸਕਦਾ ਹੈ।

4)            ਇਹ ਫੈਸਲਾ ਵੀ ਕੀਤਾ ਗਿਆ ਸੀ ਕਿ ਇਸ ਪੁਰਸਕਾਰ ਨੂੰ ਕਦੇ ਵੀ ਬ੍ਰੈਕਟਿਡ ਨਾ ਕੀਤਾ ਜਾਵੇ।“

ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।

ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:

(ੳ)     ਪਹਿਲਾ ਏਜੰਡਾ

ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ

1.        ਓਮ ਪ੍ਰਕਾਸ਼ ਗਾਸੋਂ

2.       ਐੱਸ.ਸਾਕੀ

3.       ਅਜੀਤ ਕੌਰ

4.       ਅਮਰ ਕੋਮਲ (ਡਾ.)

5.       ਸਰੂਪ ਸਿੰਘ ਅਲੱਗ

6.       ਸੁਰਜੀਤ ਪਾਤਰ (ਡਾ.)

7.       ਸੁਰਜੀਤ ਮਰਜਾਰਾ

8.       ਹਰਭਜਨ ਹੁੰਦਲ

9.       ਕਮਲਜੀਤ ਸਿੰਘ ਬਨਵੈਤ

10.      ਗੁਰਬਚਨ ਸਿੰਘ ਭੁੱਲਰ

11.      ਗੁਲਜ਼ਾਰ ਸਿੰਘ ਸੰਧੂ

12.      ਜਸਬੀਰ ਸਿੰਘ ਭੁੱਲਰ

13.      ਤੇਜਵੰਤ ਮਾਨ (ਡਾ.)

14.      ਫ਼ਖ਼ਰ ਜ਼ਮਾਨ

15.      ਬਲਦੇਵ ਸਿੰਘ (ਸੜਕਨਾਮਾ)

16.      ਮਨਜੀਤ ਟਿਵਾਣਾ

17.      ਮਨਮੋਹਨ

18.      ਰਣਜੀਤ ਸਿੰਘ (ਡਾ.)

19.      ਰਤਨ ਸਿੰਘ

(ਅ)     ਦੂਜਾ ਏਜੰਡਾ

1.        ਬਰਜਿੰਦਰ ਸਿੰਘ ਹਮਦਰਦ (ਡਾ.)

2.       ਲਖਵਿੰਦਰ ਸਿੰਘ ਜੌਹਲ (ਡਾ.)

ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।

ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ

ਸਾਲ 2015:          ਓਮ ਪ੍ਰਕਾਸ਼ ਗਾਸੋਂ, ਸਰੂਪ ਸਿੰਘ ਅਲੱਗ, ਜਸਬੀਰ ਭੁੱਲਰ

ਸਾਲ 2016:          ਗੁਰਬਚਨ ਸਿੰਘ ਭੁੱਲਰ, ਹਰਭਜਨ ਹੁੰਦਲ, ਐਸ. ਸਾਕੀ

ਸਾਲ 2017:          ਗੁਲਜ਼ਾਰ ਸਿੰਘ ਸੰਧੂ, ਸੁਰਜੀਤ ਮਰਜਾਰਾ, ਡਾ.ਰਣਜੀਤ ਸਿੰਘ

ਸਾਲ 2018:          ਫ਼ਖ਼ਬ ਜ਼ਮਾਨ, ਡਾ.ਅਮਰ ਕੋਮਲ, ਸ.ਕਮਲਜੀਤ ਬਨਵੈਤ

ਸਾਲ 2019:          ਡਾ.ਤੇਜਵੰਤ ਮਾਨ, ਗੁਰਦੇਵ ਸਿੰਘ ਰੁਪਾਣਾ, ਡਾ.ਅਜੀਤ ਕੌਰ

ਸਾਲ 2020:         ਬਰਜਿੰਦਰ ਸਿੰਘ ਹਮਦਰਦ, ਬਲਦੇਵ ਸੜਕਨਾਮਾ, ਡਾ.ਰਤਨ ਸਿੰਘ

ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ

ਸਾਲ 2015:          ਓਮ ਪ੍ਰਕਾਸ਼ ਗਾਸੋਂ

ਸਾਲ 2016:          ਗੁਰਬਚਨ ਸਿੰਘ ਭੁੱਲਰ

ਸਾਲ 2017:          ਗੁਲਜ਼ਾਰ ਸਿੰਘ ਸੰਧੂ

ਸਾਲ 2018:          ਫ਼ਖ਼ਬ ਜ਼ਮਾਨ

ਸਾਲ 2019:          ਡਾ.ਤੇਜਵੰਤ ਮਾਨ

ਸਾਲ 2020:         ਬਰਜਿੰਦਰ ਸਿੰਘ ਹਮਦਰਦ

———————————————–

ਡਾ.ਚਮਨ ਲਾਲ ਵੱਲੋਂ ਭਾਸ਼ਾ ਮੰਤਰੀ ਨੂੰ ਲਿਖੀ ਚਿੱਠੀ ਅਨੁਸਾਰ:       ਬੋਰਡ ਦੀ ਮਿਟਿੰਗ ਵਿਚ ‘ਅਜੀਤ ਕੌਰ ਦੇ ਮਾਮਲੇ ਵਿੱਚ ਹੱਥ ਖੜੇ ਕਰਵਾ ਕੇ ਵੋਟਾਂ ਪੁਆਇਆਂ  ਗਈਆਂ ਨਾ ਕਿ ਉੱਨਾਂ ਦੀ ਮੇਰਿਟ ਤੇ ਚਰਚਾ ਕਰਵਾਈ।‘ ਅਤੇ ‘ ਉਨ੍ਹਾਂ ਦੇ ਹੱਕ ਵਿਚ ਕੇਵਲ ਚਾਰ ਮੈਂਬਰਾਂ ਨੇ ਹੱਥ ਖੜੇ ਕੀਤੇ’।