July 16, 2024

Mitter Sain Meet

Novelist and Legal Consultant

ਨਾਵਲ – ਅੱਗ ਦੇ ਬੀਜ ਤੋਂ ਸੁਧਾਰ ਘਰ ਤੱਕ

ਪਹਿਲਾ ਦੌਰ (1967 ਤੋਂ 1973) : ਨਾਵਲ ਦਾ ਸਫ਼ਰ 1971 ਵਿਚ ਗੁਰਸ਼ਰਨ ਭਾਅ ਜੀ ਵੱਲੋਂ ਛਾਪੇ ਨਾਵਲ ਅੱਗ ਦੇ ਬੀਜ ਤੋਂ ਸ਼ੁਰੂ ਹੋਇਆ। ਇਸ ਨਾਵਲ ਦੇ ਦੋ ਅਡੀਸ਼ਨ ਛਪ ਚੁੱਕੇ ਹਨ। 1972 ਵਿਚ ਨਾਵਲ ਕਾਫ਼ਲਾ ਲਿਖ ਤਾਂ ਲਿਆ ਗਿਆ ਪਰ ਇਹ ਪ੍ਰਕਾਸ਼ਿਤ 1983 ਵਿਚ ਹੋਇਆ। ਨਾਵਲ ਅੱਗ ਦੇ ਬੀਜ ਅਤੇ ਕਾਫ਼ਲਾ ਇੱਕੋ ਪੁਸਤਕ ਵਿਚ ਵੀ ਪ੍ਰਕਾਸ਼ਿਤ ਹੋਏ।

ਦੂਜਾ ਦੌਰ (1983 ਤੋਂ 1993) :ਦੂਸਰੇ ਦੌਰ ਵਿਚ ਫ਼ੌਜਦਾਰੀ ਨਿਆਂ ਪ੍ਰਬੰਧ ਤੇ ਪ੍ਰੋਜੈਕਟ ਬਣਾ ਕੇ ਨਾਵਲ ਲਿਖਣੇ ਸ਼ੁਰੂ ਕੀਤੇ। ਇਸ ਪੋਜੈਕਟ ਅਧੀਨ ਨਿਆਂ ਪ੍ਰਬੰਧ ਦੀ ਪਹਿਲੀ ਕੜੀ ਪੁਲਿਸ ਤੇ ਤਫ਼ਤੀਸ਼ ਨਾਵਲ ਲਿਖਿਆ ਜੋ 1990 ਵਿਚ ਪ੍ਰਕਾਸ਼ਿਤ ਹੋਇਆ। ਇਹ ਨਾਵਲ ਪਹਿਲੇ ਦਿਨ ਤੋਂ ਹੁਣ ਤੱਕ ਚਰਚਾ ਵਿਚ ਰਿਹਾ ਹੈ। ਕਈ ਯੂਨੀਵਰਸਿਟੀਆਂ ਵੱਲੋਂ ਇਸ ਨੂੰ ਆਪਣੀਆਂ ਡਿਗਰੀਆਂ ਦੇ ਕੋਰਸਾਂ ਦਾ ਹਿੱਸਾ ਬਣਾਈ ਰੱਖਿਆ ਹੈ। ਹੁਣ ਤੱਕ ਇਸ ਦੇ 19 ਅਡੀਸ਼ਨ ਛਪ ਚੁੱਕੇ ਹਨ।

ਇਸ ਨਾਵਲ ਦਾ ਹਿੰਦੀ ਅਨੁਵਾਦ ਨੈਸ਼ਨਲ ਬੁੱਕ ਟਰੱਸਟ ਵੱਲੋਂ ਛਾਪਿਆ ਗਿਆ। ਹਿੰਦੀ ਅਨੁਵਾਦ ਦੇ ਹੁਣ ਤੱਕ ਦੋ ਅਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ।

ਫ਼ੌਜਦਾਰੀ ਨਿਆਂ ਪ੍ਰਬੰਧ ਦੀ ਦੂਸਰੀ ਕੜੀ ਨਿਆਂ ਪਾਲਿਕਾ ਯਾਨੀ ਅਦਾਲਤ ਹੈ। ਇਸ ਕੜੀ ਨੂੰ ਕਟਹਿਰਾ ਨਾਵਲ ਵਿਚ ਪੇਸ਼ ਕੀਤਾ ਗਿਆ। ਇਸ ਨਾਵਲ ਦੇ ਵੀ 5 ਅਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ। ਹਿੰਦੀ ਅਡੀਸ਼ਨ ਐਮਜ਼ੋਨ ਉੱਪਰ ਉਪਲਬਧ ਹੈ।

ਤੀਜਾ ਦੌਰ (2002 ਤੋਂ 2006) : ਇਸ ਪ੍ਰਬੰਧ ਦੀ ਤੀਜੀ ਕੜੀ ਜੇਲ੍ਹ ਪ੍ਰਬੰਧ ਦਾ ਵਰਨਣ ਨਾਵਲ ਸੁਧਾਰ ਘਰ ਵਿਚ ਕੀਤਾ ਗਿਆ। ਇਸ ਨਾਵਲ ਨੂੰ 2008 ਵਿਚ ਸਾਹਿਤ ਅਕੈਡਮੀ ਪੁਰਸਕਾਰ ਵੀ ਪ੍ਰਾਪਤ ਹੋਇਆ। ਇਸ ਨਾਵਲ ਦੇ ਪੰਜਾਬੀ ਵਿਚ —- ਅਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ। ਇੱਕ ਇੱਕ ਅਡੀਸ਼ਨ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ।

ਫ਼ੌਜਦਾਰੀ ਨਿਆਂ ਪ੍ਰਬੰਧ ਦਾ ਇੱਕ ਪੱਖ ਹੋਰ ਵੀ ਹੈ। 100 ਸਾਲ ਤੋਂ ਫ਼ੌਜਦਾਰੀ ਨਿਆਂ ਪ੍ਰਬੰਧ ਵਿਚ ਪੀੜਤ ਧਿਰ ਦੀ ਥਾਂ ਮੁਲਜ਼ਮ ਧਿਰ ਨੂੰ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਨਤੀਜੇ ਵਜੋਂ ਵੱਡੇ-ਵੱਡੇ ਜੁਰਮ ਕਰਕੇ ਵੀ ਮੁਲਜ਼ਮ ਬਾ-ਇੱਜ਼ਤ ਬਰੀ ਹੋ ਰਹੇ ਹਨ। ਇਸ ਅਨਿਆਂ ਨੂੰ ਦੇਖ ਕੇ ਹੁਣ ਸੰਸਾਰ ਪੱਧਰ ਤੇ ਪੀੜਤ ਧਿਰ ਦੇ ਹੱਕ ਵਿਚ ਵੀ ਆਵਾਜ਼ ਬੁਲੰਦ ਹੋਣ ਲੱਗੀ ਹੈ। ਇਸ ਅੰਤਰ-ਰਾਸ਼ਟਰੀ ਆਵਾਜ਼ ਨੂੰ ਨਾਵਲ ਕੌਰਵ ਸਭਾ ਵਿਚ ਬੁਲੰਦ ਕੀਤਾ ਗਿਆ। ਇਸ ਨਾਵਲ ਨੂੰ ਸਮਾਜ ਦੇ ਹਰ ਵਰਗ ਵੱਲੋਂ ਭਰਵਾ ਹੁੰਘਾਰਾ ਮਿਲਿਆ। ਇਸ ਨਾਵਲ ਦਾ ਹਿੰਦੀ ਪਾਠ ਗਿਆਨਪੀਠ ਅਤੇ ਅੰਗਰੇਜ਼ੀ ਪਾਠ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਇਹ ਨਾਵਲ ਵੀ ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ ਇਸ ਦੇ ਪ੍ਰਕਾਸ਼ਨ ਵਰ੍ਰੇ 2003 ਤੋਂ ਹੁਣ ਤੱਕ ਆਪਣੇ ਡਿਗਰੀ ਕੋਰਸਾਂ ਦੇ ਪਾਠਕ੍ਰਮ ਵਜੋਂ ਪੜ੍ਹਾਇਆ ਜਾ ਰਿਹਾ ਹੈ।

ਨਾਵਲ ਤਫ਼ਤੀਸ਼ ਕਟਹਿਰਾ ਅਤੇ ਸੁਧਾਰ ਘਰ ਇੱਕੋ ਕਹਾਣੀ ਨੂੰ ਬਿਆਨ ਕਰਦੇ ਹਨ। ਇਨ੍ਹਾਂ ਤਿੰਨਾਂ ਨਾਵਲਾਂ ਨੇ ਤ੍ਰੈ-ਲੜੀ ਪੰਜਾਬੀ ਵਿਚ ਰਾਮ ਰਾਜ ਅਤੇ ਹਿੰਦੀ ਵਿਚ ਰਾਮ ਰਾਜਯ ਦੇ ਨਾਂ ਹੇਠ ਪ੍ਰਕਾਸ਼ਿਤ ਹੋਏ। ਹਿੰਦੀ ਪਾਠ ਦੇ ਦੋ ਅਡੀਸ਼ਨ ਹਰਿਆਣਾ ਪੁਲਿਸ ਅਕੈਡਮੀ ਮਧੂਬਨ ਵੱਲੋਂ ਅਤੇ ਇੱਕ ਪਾਠ ਸਾਹਿਤਯ ਉਪਕ੍ਰਮ ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ।