July 16, 2024

Mitter Sain Meet

Novelist and Legal Consultant

ਪੰਜਾਬ ਸਰਕਾਰ ਨੂੰ ਕਾਨੂੰਨੀ ਨੋਟਿਸ -ਮਿਤੀ 12.05.2023

ਕਾਨੂੰਨੀ ਨੋਟਿਸ ਨੰਬਰ 1.

12 ਮਈ 2023 ਨੂੰ ਮਿੱਤਰ ਸੈਨ ਮੀਤ, ਦਵਿੰਦਰ ਸਿੰਘ ਸੇਖਾ ਅਤੇ ਮਹਿੰਦਰ ਸਿੰਘ ਸੇਖੋਂ ਵਲੋਂ, ਸ੍ਰੀ ਹਰੀਸ਼ ਰਾਏ ਢਾਂਡਾ ਐਡਵੋਕੇਟ ਲੁਧਿਆਣਾ ਰਾਹੀਂ, ਹੇਠ ਲਿਖੀਆਂ ਮੰਗਾਂ ਨੂੰ ਲੈ ਕੇ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ, ਪੰਜਾਬ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਦਿੱਤਾ ਗਿਆ:

ਮੰਗਾਂ ਜਾਂ ਮੰਗੀ ਗਈ ਰਾਹਤ:

​​            ੳ). ਪੰਜਾਬ ਕਲਾ ਪ੍ਰੀਸ਼ਦ ਦੇ ਉਚ ਅਹੁਦੇਦਾਰਾਂ ਵਲੋਂ, ਪੰਜਾਬ ਕਲਾ ਪ੍ਰੀਸ਼ਦ ਨੂੰ ਪੰਜਾਬ ਸਰਕਾਰ ਤੋਂ ਮਿਲੀ ਕਰੀਬ 4.80 ਕਰੋੜ ਰੁਪਏ ਦੀ ਮਿਲੀ ਗਰਾਂਟ ਵਿਚੋਂ ਵੱਡੀ ਰਕਮ ਦੀ ਕੀਤੀ ਦੁਰਵਰਤੋਂ ਦੀ, ਕਿਸੇ ਸੀਨੀਅਰ ਆਈ.ਏ.ਐਸ. ਅਧਿਕਾਰੀ ਤੋਂ ਜਾਂਚ ਕਰਵਾ ਕੇ, ਕਸੂਰਵਾਰ ਪਾਏ ਗਏ ਅਹੁਦੇਦਾਰਾਂ ਵਿਰੁੱਧ ਬਣਦੀ ਕਾਨੂੰਨੀ (ਦੀਵਾਨੀ, ਫੌਜਦਾਰੀ ਜਾਂ ਦੋਵੇਂ) ਕਾਰਵਾਈ ਕੀਤੀ ਜਾਵੇ,

​​            ਅ). ਲੰਬੇ ਸਮੇਂ ਤੋਂ ਪੰਜਾਬ ਕਲਾ ਪ੍ਰੀਸ਼ਦ ਦੇ ਵੱਖ-ਵੱਖ ਵਿਰਾਜਮਾਨ ਅਹੁਦੇਦਾਰਾਂ ਨੂੰ ਤੁਰੰਤ ਬਰਖਾਸਤ ਕਰਕੇ ਪ੍ਰੀਸ਼ਦ ਦੇ ਸੰਵਿਧਾਨ ਅਨੁਸਾਰ ਨਵੀਆਂ ਨਿਯੁਕਤੀਆਂ ਕੀਤੀਆਂ ਜਾਣ,

​​            ੲ). ਪੰਜਾਬ ਕਲਾ ਪ੍ਰੀਸ਼ਦ ਨੂੰ ਹਦਾਇਤ ਕਿ ਉਹ ਤੁਰੰਤ ਆਪਣੀ ਵੈਬਸਾਈਟ ਬਣਾਏ ਅਤੇ ਉਸ ਵੈਬਸਾਈਟ ਤੇ ‘ਸੂਚਨਾ ਅਧਿਕਾਰ ਕਾਨੂੰਨ 2005’ ਦੀਆਂ ਵਿਵਸਥਾਵਾਂ ਅਨੁਸਾਰ ਲੋੜੀਂਦੀ ਸੂਚਨਾ ਉਪਲੱਭਧ ਕਰਵਾਏ,

​​            ਸ). ਪੰਜਾਬ ਕਲਾ ਪ੍ਰੀਸ਼ਦ ਆਪਣੀ ਆਮਦਨ ਅਤੇ ਖਰਚੇ ਦਾ ਪੂਰਾ ਵੇਰਵਾ ਵੀ ਆਪਣੀ ਵੈਬਸਾਈਟ ਉਪਰ ਉਪਲੱਭਧ ਕਰਵਾਏ

​​            ਹ). ਪੰਜਾਬ ਕਲਾ ਪ੍ਰੀਸ਼ਦ ਮੇਰੇ ਸਾਇਲਾਂ ਨੂੰ ਆਮਦਨ ਅਤੇ ਖਰਚੇ ਦੇ ਮੰਗੇ ਗਏ ਬਾਕੀ ਵੇਰਵੇ ਉਪਲੱਭਧ ਕਰਵਾਏ।​​​

ਉੱਚ ਅਧਿਕਾਰੀ ਜਿੰਨਾਂ ਨੂੰ ਨੋਟਿਸ ਦਿੱਤਾ ਗਿਆ

1.​ ਪੰਜਾਬ ਸਰਕਾਰ ਰਾਹੀਂ ਮੁੱਖ ਸਕੱਤਰ, ਸਿਵਲ ਸਕੱਤਰੇਤ ਚੰਡੀਗੜ੍ਹ

 2.​ ਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ

  3.​ ਪ੍ਰਮੁੱਖ ਸਕੱਤਰ, ਸੈਰ ਸਪਾਟਾ ਅਤੇ ਸਭਿਆਚਾਰ ਵਿਭਾਗ, ਪੰਜਾਬ ਸਰਕਾਰ, ਚੰਡੀਗੜ੍ਹ

   4.​ ਡਾਇਰੈਕਟਰ, ਸੈਰ ਸਪਾਟਾ ਅਤੇ ਸਭਿਆਚਾਰ ਵਿਭਾਗ, ਪੰਜਾਬ ਸਰਕਾਰ, ਚੰਡੀਗੜ੍ਹ  

   5.​ ਚੇਅਰਮੈਨ, ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ

ਪੂਰੇ ਕਾਨੂੰਨੀ ਨੋਟਿਸ ਦਾ ਲਿੰਕ:

http://www.mittersainmeet.in/wp-content/uploads/2024/05/1.-Legal-notice-Dhanda-Kala-Prishad.pdf

————————————–

1.-Legal-notice-Dhanda-Kala-Prishad