July 16, 2024

Mitter Sain Meet

Novelist and Legal Consultant

ਸੂਚਨਾ ਦਾ ਵੇਰਵਾ ਜੋ – ਡਾਇਰੈਕਟਰ ਸਭਿਆਚਾਰ ਵਿਭਾਗ ਪੰਜਾਬ – ਸਾਨੂੰ ਉਪਲਬਧ ਨਹੀਂ ਕਰਵਾ ਰਿਹਾ

ਸੂਚਨਾ ਦਾ ਵੇਰਵਾ ਜੋ – ਡਾਇਰੈਕਟਰ ਸਭਿਆਚਾਰ ਵਿਭਾਗ ਪੰਜਾਬ – ਕਾਨੂੰਨ ਦੁਆਰਾ ਨਿਸ਼ਚਿਤ 30 ਦਿਨ ਦਾ ਸਮਾਂ ਲੰਘ ਜਾਣ ਦੇ ਬਾਵਜੂਦ – ਸਾਨੂੰ ਉਪਲਬਧ ਨਹੀਂ ਕਰਵਾ ਰਿਹਾ

1. ਡਾਇਰੈਕਟਰ ਸਭਿਆਚਾਰ ਵਿਭਾਗ ਪੰਜਾਬ ਤੋਂ ਪੰਜਾਬ ਕਲਾ ਪ੍ਰੀਸ਼ਦ ਦੇ ਕੰਮ ਕਾਰ ਅਤੇ ਕੀਤੇ ਖਰਚਿਆਂ ਬਾਰੇ ਜੋ ਸੂਚਨਾ ਮੰਗੀ ਗਈ ਉਸ ਦੇ ਵੇਰਵੇ ਦਾ ਲਿੰਕ:

http://www.mittersainmeet.in/wp-content/uploads/2022/12/1.Info_.-sought-Direct.-Cult.-Aff.-Dt.-2..11-Copy-Copy.pdf

 

2. ਮਿਤੀ 02.11.2022 ਦੀ ਅਰਜ਼ੀ ਦਾ ਲਿੰਕ ਜਿਸ ਰਾਹੀਂ ਮੇਰੇ ਵਲੋਂ ਡਾਇਰੈਕਟਰ ਸਭਿਆਚਾਰ ਵਿਭਾਗ ਪੰਜਾਬ ਤੋਂ ਉਕਤ ਸੂਚਨਾ ਮੰਗੀ ਗਈ: http://www.mittersainmeet.in/wp-content/uploads/2022/12/2.-RTI-Appl.-.-Aff.-Dt.-2..11-Copy.pdf

———————————————————————————

ਪੰਜਾਬ ਕਲਾ ਪ੍ਰੀਸ਼ਦ – ਜੋ ਸੂਚਨਾ ਜਨਤਕ ਕਰਨ ਤੋਂ ਡਰ ਰਹੀ ਹੈ  – ਉਸ ਦਾ ਵੇਰਵਾ

 – ਪਹਿਲਾਂ ਸਾਡੀ ਟੀਮ ਦੇ ਮੈਂਬਰ ਆਰ ਪੀ ਸਿੰਘ ਵਲੋਂ, ਕਲਾ ਪ੍ਰੀਸ਼ਦ ਅਤੇ ਪ੍ਰਮੁੱਖ ਸਕੱਤਰ ਸਭਿਆਚਾਰ ਵਿਭਾਗ ਪੰਜਾਬ ਸਰਕਾਰ ਦੇ ਸੂਚਨਾ ਅਧਿਕਾਰੀਆਂ ਨੂੰ ਦੋ ਵੱਖ ਵੱਖ ਅਰਜੀਆਂ ਦੇ ਕੇ, ਕਲਾ ਪ੍ਰੀਸ਼ਦ ਅਤੇ ਇਸ ਅਧੀਨ ਕੰਮ ਕਰਦੀਆਂ ਤਿੰਨੋਂ ਅਕਾਦਮੀਆਂ ਦੇ ਕੰਮ ਕਾਜ ਅਤੇ ਇਨ੍ਹਾਂ ਸੰਸਥਾਵਾਂ ਵਲੋਂ ਕੀਤੇ ਖਰਚੇ ਦਾ ਵੇਰਵਾ ਮੰਗਿਆ ਗਿਆ ਸੀ। ਇਨ੍ਹਾਂ ਅਰਜ਼ੀਆਂ ਨੂੰ ਦਿੱਤਿਆਂ ਪੰਜ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਰ ਦੋਵੇਂ ਸੂਚਨਾ ਅਧਿਕਾਰੀ ਖ਼ਾਮੋਸ਼ ਹਨ।

– ਫੇਰ ਮੇਰੇ (ਮਿੱਤਰ ਸੈਨ ਮੀਤ) ਵਲੋਂ ਇਕ ਅਰਜ਼ੀ, ਇਸੇ ਕਾਨੂੰਨ  ਅਧੀਨ, ਡਾਇਰੈਕਟਰ ਸਭਿਆਚਾਰ ਵਿਭਾਗ ਪੰਜਾਬ ਨੂੰ, 2 ਨਵੰਬਰ 2022 ਨੂੰ ਦਿੱਤੀ ਗਈ।

– ਸੂਚਨਾ ਅਧਿਕਾਰੀ ਵਲੋਂ ਸਾਨੂੰ ਇਹ ਸੂਚਨਾ 30 ਦਿਨਾਂ ਦੇ ਅੰਦਰ ਅੰਦਰ, ਜਾਣੀ 2 ਦਸੰਬਰ ਤੱਕ, ਦਿੱਤੀ ਜਾਣੀ ਸੀ।

– ਪਰ ਕਿਉਂਕਿ ਕਲਾ ਪ੍ਰੀਸ਼ਦ ਤੇ ਕਾਬਜ਼ ਅਧਿਕਾਰੀਆਂ ਦੇ ਹੱਥ ਬਹੁਤ ਲੰਬੇ ਹਨ, ਇਸ ਲਈ ਸ਼ਾਇਦ, ਉਨ੍ਹਾਂ ਨੇ ਡਾਇਰੈਕਟਰ ਦੇ ਸੂਚਨਾ ਅਧਿਕਾਰੀ ਨੂੰ, ਸਾਨੂੰ ਇਹ ਸੂਚਨਾ  ਦੇਣ  ਤੋਂ ਰੋਕ ਦਿੱਤਾ  ਹੈ।

– ਪਰ ਕਾਨੂੰਨ ਦੇ ਹੱਥ ਕਲਾ ਪ੍ਰੀਸ਼ਦ ਦੇ ਅਧਿਕਾਰੀਆਂ ਨਾਲੋਂ ਵੀ ਲੰਬੇ ਹਨ। ਅਸੀਂ, ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਅਧੀਨ, ਡਾਇਰੈਕਟਰ ਸਭਿਆਚਾਰ ਵਿਭਾਗ ਦੇ ਸੂਚਨਾ ਅਧਿਕਾਰੀ ਵਿਰੁੱਧ, ਪੰਜਾਬ ਸੂਚਨਾ ਕਮਿਸ਼ਨ ਕੋਲ ਅਪੀਲ ਦਾਇਰ ਕਰ ਦਿੱਤੀ ਹੈ।

– ਜੇ ਸੂਚਨਾ ਕਮਿਸ਼ਨ ਰਾਹੀਂ ਵੀ ਪੂਰੀ ਸੂਚਨਾ ਉਪਲਬਧ ਨਾ ਹੋਈ ਅਤੇ ਸਾਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਤਾਂ ਅਸੀਂ ਉਹ ਵੀ ਖੜਕਾਵਾਂਗੇ ਪਰ ਹਰ ਹੀਲੇ ਸੂਚਨਾ ਪ੍ਰਾਪਤ ਕਰਕੇ, ਲੋਕਾਂ ਦੀ ਅਦਾਲਤ ਵਿੱਚ ਜ਼ਰੂਰ ਪੇਸ਼ ਕਰਾਂਗੇ।