July 16, 2024

Mitter Sain Meet

Novelist and Legal Consultant

ਮਰਦੇ ਸਮੇਂ ਦਾ ਬਿਆਨ (Dying declaration)

ਮਰਦੇ ਸਮੇਂ ਦਾ ਬਿਆਨ (Dying declaration)
(Section 32 Evidence Act)

ਸਭ ਤੋਂ ਭਰੇਸੋਯੋਗ ਸਬੂਤ: ਮ੍ਰਿਤਕ ਦਾ ਮਰਦੇ ਸਮੇਂ ਦਾ ਬਿਆਨ

ਕੋਈ ਵਿਅਕਤੀ ਜਦੋਂ ਕਿਸੇ ਵਾਰਦਾਤ ਵਿੱਚ ਇੰਨੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦਾ ਹੈ ਕਿ ਉਸਦੇ ਬਚਣ ਦੀ ਸੰਭਾਵਨਾ ਨਾ-ਮਾਤਰ ਰਹਿ ਜਾਂਦੀ ਹੈ ਤਾਂ ਪੁਲਿਸ ਅਫ਼ਸਰ ਜਾਂ ਮੈਜਿਸਟ੍ਰੇਟ ਵੱਲੋਂ ਉਸਦੀ ਮੌਤ ਦੇ ਕਾਰਨਾਂ ਨੂੰ ਜਾਨਣ ਲਈ ਉਸ ਵਿਅਕਤੀ ਦਾ ਬਿਆਨ ਦਰਜ ਕੀਤਾ ਜਾਂਦਾ ਹੈ। ਅਜਿਹੇ ਬਿਆਨ ਨੂੰ ਗਵਾਹ ਦਾ ‘ਮਰਦੇ ਸਮੇਂ ਦਾ ਬਿਆਨ’ ਆਖਿਆ ਜਾਂਦਾ ਹੈ।

ਇਸ ਬਿਆਨ ਦੀ ਮਹੱਤਤਾ
ਅਦਾਲਤ ਮਰਦੇ ਸਮੇਂ ਦੇ ਬਿਆਨ ਨੂੰ ਬਹੁਤ ਮਹੱਤਤਾ ਦਿੰਦੀ ਹੈ। ਜੇ ਮਰਦੇ ਸਮੇਂ ਦਾ ਬਿਆਨ ਢੁਕਵਾਂ, ਵਿਸ਼ਵਾਸਯੋਗ ਅਤੇ ਸਹੀ ਮਾਨਸਿਕ ਸਥਿਤੀ ਵਿੱਚ ਦਰਜ ਕੀਤਾ ਗਿਆ ਹੋਵੇ ਤਾਂ ਕੇਵਲ ਮਰਦੇ ਸਮੇਂ ਦੇ ਬਿਆਨ ਦੇ ਅਧਾਰ ਤੇ ਹੀ ਦੋਸ਼ੀ ਨੂੰ ਸਜ਼ਾ ਹੋ ਸਕਦੀ ਹੈ। ਇਸ ਬਿਆਨ ਦੀ ਪ੍ਰੋੜਤਾ ਲਈ ਕਿਸੇ ਹੋਰ ਸ਼ਹਾਦਤ ਦੀ ਲੋੜ ਨਹੀਂ ਹੁੰਦੀ। ਇਸ ਦਾ ਕਾਰਨ ਸਾਡੀ ਇਹ ਧਾਰਨਾ ਹੈ ਕਿ ਮਰਦੇ ਸਮੇਂ ਵਿਅਕਤੀ ਝੂਠ ਨਹੀਂ ਬੋਲਦਾ। ਉਸ ਸਮੇਂ ਉਸ ਉੱਪਰ ਸੱਚ ਬੋਲਣ ਦੀ ਸ਼ਕਤੀਸ਼ਾਲੀ ਭਾਵਨਾ ਭਾਰੂ ਹੁੰਦੀ ਹੈ। ਉਹ ਜੋ ਬਿਆਨ ਦਿੰਦਾ ਹੈ ਉਹ ਸੱਚਾ ਹੀ ਹੁੰਦਾ ਹੈ।

(ੳ) ਜੇ ਮਰਦੇ ਸਮੇਂ ਦਾ ਬਿਆਨ ਢੁੱਕਵਾਂ, ਵਿਸ਼ਵਾਸ਼ਯੋਗ ਅਤੇ ਸਹੀ ਮਾਨਸਿਕ ਸਥਿਤੀ ਵਿੱਚ ਦਿੱਤਾ ਗਿਆ ਹੋਵੇ ਤਾਂ ਕੇਵਲ ਮਰਦੇ ਸਮੇਂ ਦੇ ਬਿਆਨ ਦੇ ਅਧਾਰ ਤੇ ਹੀ ਦੋਸ਼ੀ ਨੂੰ ਸਜ਼ਾ ਹੋ ਸਕਦੀ ਹੈ। ਇਸ ਬਿਆਨ ਦੀ ਪ੍ਰੋੜਤਾ (ਚੋਰਰੋਬੋਰaਟਿਨ) ਲਈ ਕਿਸੇ ਹੋਰ ਸ਼ਹਾਦਤ ਦੀ ਜ਼ਰੂਰਤ ਨਹੀਂ ਹੈ।

Case (i) : State of Rajasthan v/s Kishore 1996 Cri.L.J. 2003 (SC – FB)

Para “11. It is settled law by series of judgment of this Court that the Dying Declaration,…………. if it is coherent and consistent, is no legal impediment to form such Dying Declaration the basis of conviction, “even if there is no corroboration”

 Case (ii) : State of Rajasthan v/s Kishore 1996 Cri.L.J. 2003

Para “11. It is settled law by series of judgment of this Court that the dying declaration, if after careful scrutiny the Court is satisfied that it is true and free from any effort to induce the deceased to make a  false statement and if it is coherent and consistent, is no legal impediment to form such dying declaration the basis of conviction, even if there is no corroboration vide Tarachand Damu Sutar v. State of Maharashtra, (1962) 2 SCR 775 : (AIR 1962 SC 130); Kusa v. State of Orissa, (1980) 2 SCC 207 : (AIR 1980 SC 559); Meesala Ramakrishnan v. State of A. P. (1994) 4 SCC 181 : (1994 AIR SCW 1978); Goverdhan Raoji Ghyare v. State of Maharashtra,  1993 (Supp) 4 SCC 316 and Gangotri Singh v. State of U. P., 1993 (Supp) 1 SCC 327.”

ਮਰਦੇ ਸਮੇਂ ਦੇ ਬਿਆਨ ਦੀ ਭਰੋਸੇਯੋਗਤਾ ਬਾਰੇ ਕਾਨੂੰਨੀ ਸਿਧਾਂਤ

ਮਰਦੇ ਸਮੇਂ ਦਾ ਬਿਆਨ ਕਿਉਂਕਿ ਕਤਲ ਵਰਗੇ ਸੰਗੀਨ ਜ਼ੁਰਮ ਵਿੱਚ ਲਿਖਿਆ ਜਾਂਦਾ ਹੈ ਅਤੇ ਇਸ ਬਿਆਨ ਦੇ ਅਧਾਰ ਤੇ ਦੋਸ਼ੀ ਨੂੰ ਮੌਤ ਤੱਕ ਦੀ ਸਜ਼ਾ ਹੋ ਸਕਦੀ ਹੈ, ਦੋਸ਼ੀ ਨੂੰ ਬਿਆਨ ਦੇਣ ਵਾਲੇ ਵਿਅਕਤੀ ਉੱਪਰ ਜਿਰਹਾ ਕਰਕੇ ਸੱਚ ਸਾਹਮਣੇ ਲਿਆਉਣ ਦਾ ਮੌਕਾ ਨਹੀਂ ਮਿਲਦਾ, ਇਸ ਲਈ ਅਦਾਲਤ ਅਜਿਹੇ ਬਿਆਨ ਨੂੰ ਸਜ਼ਾ ਦਾ ਅਧਾਰ ਬਣਾਉਣ ਤੋਂ ਪਹਿਲਾਂ ਬਿਆਨ ਨੂੰ ਗਹਿਰਾਈ ਅਤੇ ਗੰਭੀਰਤਾ ਨਾਲ ਘੋਖਦੀ ਹੈ ਅਤੇ ਯਕੀਨੀ ਬਣਾਉਂਦੀ ਹੈ ਕਿ ਬਿਆਨ ਭਰੋਸੇਯੋਗ ਹੋਵੇ।

(ੳ) ਮਰਦੇ ਸਮੇਂ ਦੇ ਬਿਆਨ ਦੀ ਭਰੋਸੇਯੋਗਤਾ ਬਾਰੇ ਕਾਨੂੰਨੀ ਸਿਧਾਂਤ (juristic theory regarding acceptability of dying declaration)

Case : Laxman v/s State of Maharashtra, 2002 Cri.L.J. 4095(1) (SC – Constitutional Bench)
ਸੁਪਰੀਮ ਕੋਰਟ ਵੱਲੋਂ ਮਰਦੇ ਸਮੇਂ ਦੇ ਬਿਆਨ ਦੀ ਭਰੋਸੇਯੋਗਤਾ ਬਾਰੇ ਜੋ ਕਾਨੂੰਨੀ ਸਿਧਾਂਤ ਬਣਾਇਆ ਗਿਆ ਹੈ ਉਸਦਾ ਸਧਾਰਨ ਭਾਸ਼ਾ ਵਿੱਚ ਵਰਨਣ ਹੇਠ ਲਿਖੇ ਅਨੁਸਾਰ ਹੈ:
a) ਬਿਆਨ ਦਾ ਸਮਾਂ: ਮਰਦੇ ਸਮੇਂ ਦਾ ਬਿਆਨ ਸਮੇਂ ਦੀ ਉਸ ਚਰਮ ਸੀਮਾ ਉੱਪਰ ਦਰਜ ਕੀਤਾ ਜਾਂਦਾ ਹੈ ਜਦੋਂ ਬਿਆਨ ਦੇਣ ਵਾਲਾ ਵਿਅਕਤੀ ਮੌਤ ਦੇ ਦਰ ਤੇ ਖੜਾ ਹੁੰਦਾ ਹੈ ਅਤੇ ਉਸਦੇ ਬਚੇ ਰਹਿਣ ਦੀ ਆਸ ਲਗਭਗ ਸਮਾਪਤ ਹੋ ਚੁੱਕੀ ਹੁੰਦੀ ਹੈ।ਬਿਆਨ ਦੇਣ ਵਾਲੇ ਵਿਅਕਤੀ ਵੱਲੋਂ ਅਜਿਹੇ ਸਮੇਂ ਝੂਠ ਬੋਲਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਉਸ ਉੱਪਰ ਸੱਚ ਬੋਲਣ ਦੀ ਇੱਕੋ-ਇੱਕ ਸ਼ਕਤੀਸ਼ਾਲੀ ਭਾਵਨਾ ਭਾਰੂ ਹੁੰਦੀ ਹੈ।
b) ਮਰਦੇ ਸਮੇਂ ਦੇ ਬਿਆਨ ਦੀ ਪੂਰੀ ਸਾਵਧਾਨੀ ਨਾਲ ਪਰਖ: ਮਰਦੇ ਸਮੇਂ ਬਿਆਨ ਦਰਜ ਕਰਾਉਣ ਵਾਲੇ ਵਿਅਕਤੀ ਉੱਪਰ ਭਾਵੇਂ ਕੇਵਲ ਸੱਚ ਬੋਲਣ ਦੀ ਭਾਵਨਾ ਭਾਰੂ ਹੁੰਦੀ ਹੈ ਫਿਰ ਵੀ ਬਿਆਨ ਦੀ ਪਰਖ ਪੂਰੀ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਸਭ ਕੁਝ ਦੇ ਬਾਵਜੂਦ ਬਿਆਨ ਦੀ ਸੱਚਾਈ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਹਾਲਾਤਾਂ ਦੀ ਮੌਜੂਦਗੀ ਦੀ ਸੰਭਾਵਨਾ ਬਣੀ ਰਹਿੰਦੀ ਹੈ।
c) ਮਰਦੇ ਸਮੇਂ ਦੇ ਬਿਆਨ ਨੂੰ ਸੱਚ ਮੰਨ ਲੈਣ ਦਾ ਕਾਰਨ: ਮਰਦੇ ਸਮੇਂ ਬਿਆਨ ਦੇਣ ਵਾਲੇ ਵਿਅਕਤੀ ਦੇ ਮੌਤ ਦੇ ਨਜ਼ਦੀਕ ਹੋਣ ਹੋ ਜਾਣ ਕਾਰਨ, ਸਥਿਤੀ ਪਵਿੱਤਰ ਅਤੇ ਨਿਰਮਲ ਹੋ ਜਾਂਦੀ ਹੈ। ਨਤੀਜੇ ਵਜੋਂ ਬਿਆਨ ਦੇਣ ਵਾਲੇ ਵਿਅਕਤੀ ਦੀ ਝੂਠ ਬੋਲਣ ਦੀ ਸੰਭਾਵਨ ਨਾ-ਮਾਤਰ ਰਹਿ ਜਾਂਦੀ ਹੈ। ਇਸੇ ਕਾਰਨ ਕਾਨੂੰਨ ਅਜਿਹੇ ਬਿਆਨ ਨੂੰ ਸੱਚ ਮੰਨ ਲੈਂਦਾ ਹੈ, ਗਵਾਹ ਨੂੰ ਸਹੁੰ ਚੁਕਾਉਣ ਅਤੇ ਉਸ ਉੱਪਰ ਜਿਰਹਾ ਕਰਨ ਦੇ ਨਿਯਮਾਂ ਤੋਂ ਛੋਟ ਦੇ ਦਿੰਦਾ ਹੈ।
d) ਅਦਾਲਤ ਨੂੰ ਮਰਦੇ ਸਮੇਂ ਦੇ ਬਿਆਨ ਨੂੰ ਸੱਚਾ ਮੰਨਣ ਸਮੇਂ ਵੱਧ ਚੌਕਸ ਰਹਿਣ ਦੇ ਕਾਰਨ: ਗਵਾਹ ਦੀ ਮੌਤ ਹੋ ਜਾਣ ਕਾਰਨ ਮੁਲਜ਼ਮ ਨੂੰ ਗਵਾਹ ਉੱਪਰ ਜਿਰਹਾ ਕਰਨ ਦਾ ਮੌਕਾ ਨਹੀਂ ਮਿਲਦਾ। ਇਸ ਲਈ ਅਦਾਲਤ ਨੂੰ, ਬਿਆਨ ਨੂੰ ਸੱਚ ਮੰਨਣ ਸਮੇਂ ਵੱਧ ਚੌਕਸ ਰਹਿਣਾ ਪੈਂਦਾ ਹੈ। ਬਿਆਨ ਦਾ ਸੱਚਾ, ਸਹੀ ਅਤੇ ਭਰੋਸੇਯੋਗ ਹੋਣਾ ਜ਼ਰੂਰੀ ਹੈ। ਅਦਾਲਤ ਨੂੰ ਇਸ ਗੱਲ ਬਾਰੇ ਵੀ ਸੁਚੇਤ ਰਹਿਣਾ ਚਾਹੀਦਾ ਹੈ ਕਿ ਮਰਦੇ ਸਮੇਂ ਦਾ ਬਿਆਨ ਕਿਸੇ ਹੋਰ ਵਿਅਕਤੀ ਦੇ ਸਿਖਾਉਣ-ਪੜ੍ਹਾਉਣ (ਟੁਟੋਰਨਿਗ, ਪਰੋਮਪਟਨਿਗ) ਕਾਰਨ ਤਾਂ ਨਹੀਂ ਦਿੱਤਾ ਗਿਆ।

(ੳ)     ਅਦਾਲਤ ਵੱਲੋਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ: ਮਰਦੇ ਸਮੇਂ ਦੇ ਬਿਆਨ ਤੇ ਭਰੋਸਾ ਕਰਨ ਤੋਂ ਪਹਿਲਾਂ ਅਦਾਲਤ ਨੂੰ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਬਿਆਨ ਦਰਜ ਕਰਾਉਂਦੇ ਸਮੇਂ ਗਵਾਹ ਦੀ ਮਾਨਸਿਕ ਸਥਿਤੀ ਘਟਨਾ ਨੂੰ ਸਮਝਣ ਅਤੇ ਦੋਸ਼ੀਆਂ ਨੂੰ ਪਛਾਨਣ ਦੇ ਯੋਗ ਸੀ।

(ਅ)         ਅਦਾਲਤ ਵਿੱਚ ਡਾਕਟਰ ਦਾ ਬਿਆਨ ਹੋਣਾ ਜ਼ਰੂਰੀ ਨਹੀਂ: ਇਹ ਜਾਨਣ ਲਈ ਕਿ ਕੀ ਬਿਆਨ ਦਰਜ ਕਰਾਉਂਦੇ ਸਮੇਂ ਗਵਾਹ ਦੀ ਮਾਨਸਿਕ ਸਥਿਤੀ ਠੀਕ ਸੀ ਅਦਾਲਤ ਅਕਸਰ ਡਾਕਟਰ ਦੀ ਰਾਏ ਲੈਂਦੀ ਹੈ। ਪਰ ਜੇ ਚਸ਼ਮਦੀਦ ਗਵਾਹ ਇਹ ਬਿਆਨ ਦਿੰਦੇ ਹੋਣ ਕਿ ਬਿਆਨ ਦਰਜ ਕਰਾਉਂਦੇ ਸਮੇਂ ਗਵਾਹ ਮਾਨਸਿਕ ਤੌਰ ਤੇ ਠੀਕ ਅਤੇ ਚੇਤਨ ਸੀ ਤਾਂ ਡਾਕਟਰੀ ਰਾਏ ਦੀ ਬਹੁਤੀ ਲੋੜ ਨਹੀਂ ਰਹਿੰਦੀ। ਬਿਆਨ ਦਰਜ ਕਰਨ ਤੋਂ ਪਹਿਲਾਂ ਡਾਕਟਰ ਕੋਲੋਂ ਗਵਾਹ ਦੀ ਮਾਨਸਿਕ ਹਾਲਤ ਸਹੀ ਹੋਣ ਬਾਰੇ ਸਰਟੀਫਿਕੇਟ ਨਹੀਂ ਲਿਆ ਗਿਆ ਕੇਵਲ ਇਸ ਅਧਾਰ ਤੇ ਮਰਦੇ ਸਮੇਂ ਦੇ ਬਿਆਨ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

(ੲ)     ਮਰਦੇ ਸਮੇਂ ਦਾ ਬਿਆਨ ਜ਼ੁਬਾਨੀ ਹੋ ਸਕਦਾ ਹੈ ਜਾਂ ਲਿਖਤੀ: ਮਰਦੇ ਸਮੇਂ ਦਾ ਬਿਆਨ ਜ਼ੁਬਾਨੀ ਵੀ ਹੋ ਸਕਦਾ ਹੈ ਅਤੇ ਲਿਖਤੀ ਵੀ। ਜ਼ੁਬਾਨੀ ਬਿਆਨ ਸ਼ਬਦਾਂ, ਇਸ਼ਾਰਿਆਂ, ਨਿਸ਼ਾਨਾਂ ਜਾਂ ਕਿਸੇ ਅਜਿਹੇ ਹੋਰ ਢੰਗ ਨਾਲ ਦਿੱਤਾ ਜਾ ਸਕਦਾ ਹੈ ਪਰ ਸ਼ਰਤ ਹੈ ਕਿ ਅਜਿਹੇ ਇਸ਼ਾਰੇ ਸਪੱਸ਼ਟ ਅਤੇ ਨਿਸ਼ਚਿਤ ਹੋਣ।

(ਸ)         ਮਰਦੇ ਸਮੇਂ ਦਾ ਬਿਆਨ ਕੋਈ ਵੀ ਲਿਖ ਸਕਦਾ ਹੈ: ਆਮ ਤੌਰ ਉੱਤੇ ਗਵਾਹ ਵੱਲੋਂ ਬਿਆਨ ਜ਼ੁਬਾਨੀ ਤੌਰ ਤੇ ਦਿੱਤਾ ਜਾਂਦਾ ਹੈ। ਇਸ ਬਿਆਨ ਨੂੰ ਕੋਈ ਹੋਰ ਵਿਅਕਤੀ ਜਿਵੇਂ ਕਿ ਮੈਜਿਸਟ੍ਰੇਟ, ਡਾਕਟਰ ਜਾਂ ਪੁਲਿਸ ਅਫਸਰ ਲਿਖਤੀ ਰੂਪ ਦੇ ਸਕਦਾ ਹੈ।

(ਹ).        ਮਰਦੇ ਸਮੇਂ ਦਾ ਬਿਆਨ ਲਿਖਦੇ ਸਮੇਂ ਗਵਾਹ ਨੂੰ ਸਹੁੰ ਚੁਕਾਉਣੀ ਜਾਂ ਮੈਜਿਸਟ੍ਰੇਟ ਦਾ ਹਾਜ਼ਰ ਹੋਣਾ ਜ਼ਰੂਰੀ ਨਹੀਂ: ਮਰਦੇ ਸਮੇਂ ਦਾ ਬਿਆਨ ਲਿਖਦੇ ਸਮੇਂ ਨਾ ਗਵਾਹ ਨੂੰ ਸਹੁੰ ਚੁਕਾਉਣਾ ਜ਼ਰੂਰੀ ਹੈ ਅਤੇ ਨਾ ਹੀ ਮੈਜਿਸਟ੍ਰੇਟ ਦੀ ਹਾਜ਼ਰੀ। ਬਿਆਨ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ, ਆਮ ਤੌਰ ਉੱਤੇ, ਬਿਆਨ ਲਿਖਣ ਲਈ ਮੈਜਿਸਟ੍ਰੇਟ ਨੂੰ ਬੁਲਾਇਆ ਜਾਂਦਾ ਹੈ। ਪਰ ਕਾਨੂੰਨ ਦੀ ਇਹ ਮੰਗ ਨਹੀਂ ਹੈ ਕਿ ਮਰਦੇ ਸਮੇਂ ਦਾ ਬਿਆਨ ਜ਼ਰੂਰ ਹੀ ਕਿਸੇ ਮੈਜਿਸਟ੍ਰੇਟ ਵੱਲੋਂ ਲਿਖਿਆ ਜਾਵੇ।

(ਕ).        ਮਰਦੇ ਸਮੇਂ ਦੇ ਬਿਆਨ ਨੂੰ ਕਿਸੇ ਵਿਸ਼ੇਸ਼ ਤਰਤੀਬ (ਡੋਰਮaਟ) ਵਿੱਚ ਲਿਖਣਾ ਜ਼ਰੂਰੀ ਨਹੀਂ।

(ਖ).        ਮਰਦੇ ਸਮੇਂ ਦੇ ਬਿਆਨ ਨੂੰ ਪਰਖਣ ਦੇ ਮਹੱਤਵਪੂਰਨ ਮਾਪਦੰਡ:
ਗ) ਮਰਦੇ ਸਮੇਂ ਦੇ ਬਿਆਨ ਨੂੰ ਮਹੱਤਤਾ ਹਰ ਮੁਕੱਦਮੇ ਦੇ ਵਿਸ਼ੇਸ਼ ਤੱਥਾਂ ਅਤੇ ਹਾਲਾਤ ਅਨੁਸਾਰ ਦੇਣੀ ਚਾਹੀਦੀ ਹੈ।
ਘ) ਅਦਾਲਤ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਵੱਲੋਂ ਮਰਦੇ ਸਮੇਂ ਦਾ ਬਿਆਨ ਲਿਖਿਆ ਗਿਆ, ਉਸਨੂੰ ਬਿਆਨ ਲਿਖਦੇ ਸਮੇਂ, ਇਹ ਪੂਰਾ ਭਰੋਸਾ ਸੀ ਕਿ ਮ੍ਰਿਤਕ ਦੀ ਮਾਨਸਿਕ ਸਥਿਤੀ ਠੀਕ ਹੈ।

ਞ) ਬਿਆਨ ਲਿਖਣ ਵਾਲਾ ਮੈਜਿਸਟ੍ਰੇਟ ਗਵਾਹੀ ਸਮੇਂ ਜੇ ਇਹ ਸਿੱਧ ਕਰ ਦੇਵੇ ਕਿ ਮ੍ਰਿਤਕ ਦੇ ਡਾਕਟਰੀ ਮੁਆਇਨੇ ਦੇ ਬਾਵਜੂਦ ਵੀ ਮ੍ਰਿਤਕ ਬਿਆਨ ਦੇਣ ਦੇ ਕਾਬਿਲ ਸੀ ਤਾਂ ਮਰਦੇ ਸਮੇਂ ਦੇ ਬਿਆਨ ਨੂੰ ਭਰੋਸੇਯੋਗ ਮੰਨਿਆ ਜਾ ਸਕਦਾ ਹੈ। ਪਰ ਸ਼ਰਤ ਹੈ ਕਿ ਅਦਾਲਤ ਨੂੰ ਇਹ ਤਸੱਲੀ ਹੋਵੇ ਕਿ ਮ੍ਰਿਤਕ ਵੱਲੋਂ ਬਿਆਨ ਆਪਣੀ ਮਰਜ਼ੀ ਨਾਲ ਅਤੇ ਸੱਚਾ ਦਿੱਤਾ ਗਿਆ ਹੈ।

ਅਦਾਲਤ ਵੱਲੋਂ ਅਪਣਾਏ ਜਾਂਦੇ ਮਾਪਦੰਡ
1. ਅਦਾਲਤ ਇਹ ਯਕੀਨੀ ਬਣਾਉਂਦੀ ਹੈ ਕਿ ਬਿਆਨ ਦਰਜ ਕਰਾਉਂਦੇ ਸਮੇਂ ਗਵਾਹ ਦੀ ਮਾਨਸਿਕ ਸਥਿਤੀ ਘਟਨਾ ਨੂੰ ਸਮਝਣ ਅਤੇ ਦੋਸ਼ੀਆਂ ਨੂੰ ਪਛਾਨਣ ਦੇ ਯੋਗ ਸੀ।
2. ਬਿਆਨ ਲਿਖਣ ਵਾਲੇ ਅਫ਼ਸਰ/ਵਿਅਕਤੀ ਵੱਲੋਂ ਬਿਆਨ ਨਿਰਪੱਖਤਾ ਨਾਲ ਲਿਖਿਆ ਗਿਆ।
ਬਿਆਨ ਲਿਖਣ ਵਾਲੇ ਅਧਿਕਾਰੀ

  1. 1. ਮਰਦੇ ਸਮੇਂ ਦਾ ਬਿਆਨ ਕੋਈ ਵੀ ਅਫ਼ਸਰ ਲਿਖ ਸਕਦਾ ਹੈ। ਮਰਦੇ ਸਮੇਂ ਦਾ ਬਿਆਨ ਲਿਖਦੇ ਸਮੇਂ ਗਵਾਹ ਨੂੰ ਸਹੁੰ ਚੁਕਾਉਣੀ ਜ਼ਰੂਰੀ ਨਹੀਂ। ਇਹ ਵੀ ਜ਼ਰੂਰੀ ਨਹੀਂ ਕਿ ਬਿਆਨ ਮੈਜਿਸਟ੍ਰੇਟ ਵੱਲੋਂ ਜਾਂ ਉਸਦੀ ਹਾਜ਼ਰੀ ਵਿੱਚ ਲਿਖਿਆ ਜਾਵੇ।
    ਆਮ ਤੌਰ ਉੱਤੇ ਗਵਾਹ ਵੱਲੋਂ ਬਿਆਨ ਜ਼ੁਬਾਨੀ ਤੌਰ ਤੇ ਦਿੱਤਾ ਜਾਂਦਾ ਹੈ। ਅਜਿਹੇ ਬਿਆਨ ਨੂੰ ਕੋਈ ਹੋਰ ਵਿਅਕਤੀ ਜੋ ਕਿ ਅਕਸਰ ਅਫ਼ਸਰ ਹੁੰਦਾ ਹੈ, (ਜਿਵੇਂ ਕਿ ਮੈਜਿਸਟ੍ਰੇਟ, ਡਾਕਟਰ ਜਾਂ ਪੁਲਿਸ ਅਫ਼ਸਰ) ਲਿਖਤੀ ਰੂਪ ਦਿੰਦਾ ਹੈ। ਇਹ ਜ਼ਰੂਰੀ ਨਹੀਂ ਕਿ ਹਰ ਕੇਸ ਵਿੱਚ ਬਿਆਨ ਮੈਜਿਸਟ੍ਰੇਟ ਵੱਲੋਂ ਹੀ ਲਿਖਿਆ ਜਾਵੇ। ਡਾਕਟਰ ਜਾਂ ਪੁਲਿਸ ਅਫ਼ਸਰ ਵੱਲੋਂ ਲਿਖਿਆ ਬਿਆਨ ਵੀ ਮੰਨਣਯੋਗ ਹੁੰਦਾ ਹੈ। ਇੱਥੋਂ ਤੱਕ ਕਿ ਜੇ ਬਿਆਨ ਲਿਖਣ ਵਾਲਾ ਵਿਸ਼ੇਸ਼ ਮੈਜਿਸਟ੍ਰੇਟ ਅਣ-ਅਧਿਕਾਰਿਤ ਹੋਵੇ ਤਾਂ ਵੀ ਉਸ ਦੁਆਰਾ ਲਿਖਿਆ ਬਿਆਨ ਕਾਨੂੰਨ ਅਨੁਸਾਰ ਹੀ ਹੁੰਦਾ ਹੈ।
    ਉਦਾਹਰਣ: ਜੇ ਜ਼ਖ਼ਮੀ ਵਿਅਕਤੀ ਦੀ ਹਾਲਤ ਇੰਨੀ ਨਾਜ਼ੁਕ ਹੋਵੇ ਕਿ ਉਹ ਕਿਸੇ ਵੀ ਸਮੇਂ ਮਰ ਸਕਦਾ ਹੋਵੇ ਅਤੇ ਥਾਣਾ ਕਈ ਕਿਲੋਮੀਟਰ ਦੂਰ ਹੋਵੇ ਤਾਂ ਬਿਆਨ ਕੋਈ ਮੋਹਤਵਰ ਵਿਅਕਤੀ ਵੀ ਲਿਖ ਸਕਦਾ ਹੈ। ਜੇ ਹਸਪਤਾਲ ਵਾਰਦਾਤ ਵਾਲੀ ਥਾਂ ਤੋਂ ਕਈ ਕਿਲੋਮੀਟਰ ਦੂਰ ਹੋਵੇ ਅਤੇ ਥਾਣੇਦਾਰ ਨੂੰ ਯਕੀਨ ਹੋਵੇ ਕਿ ਜ਼ਖ਼ਮੀ ਵਿਅਕਤੀ ਦਾ ਹਸਪਤਾਲ ਪਹੁੰਚਣਾ ਮੁਸ਼ਕਿਲ ਹੈ ਤਾਂ ਉਹ ਖ਼ੁਦ ਹੀ ਬਿਆਨ ਦਰਜ ਕਰ ਸਕਦਾ ਹੈ। ਇਸੇ ਤਰ੍ਹਾਂ ਜੇ ਕਿਸੇ ਕਾਰਨ ਬਿਆਨ ਦਰਜ ਕਰਾਉਣ ਲਈ ਪੁਲਿਸ ਅਫ਼ਸਰ ਜਾਂ ਮੈਜਿਸਟ੍ਰੇਟ ਦੀ ਹਾਜ਼ਰੀ ਅਸੰਭਵ ਹੋ ਜਾਵੇ ਤਾਂ ਡਾਕਟਰ ਵੀ ਬਿਆਨ ਦਰਜ ਕਰ ਸਕਦਾ ਹੈ।

(ੳ) ਪੁਲਿਸ ਅਫਸਰ ਵੱਲੋਂ ਲਿਖਿਆ ਮਰਦੇ ਸਮੇਂ ਦਾ ਬਿਆਨ ਕਾਨੂੰਨ ਅਨੁਸਾਰ (legal) ਹੁੰਦਾ ਹੈ।

Case (i) : Ram Singh v/s State (Delhi Admn.) 1995, Cri.L.J. 3838 (Delhi – HC)

Para “13. It is settled law that merely because the said statement is recorded by the police officer it could not be discarded or thrown away…”

 Case (ii) : Bhagirath v/s State of Haryana, 1997 Cri.L.J.81 (SC)

Para “27. ….. it appears to us that the dying declaration which was recorded by the Head Constable PW 25 Dharamvir is fully convincing and can be safely relied upon…..”

 Case (iii) : Laljit Singh v/s State of U.P. 2001 Cri.L.J. 143 (SC)

Para” 5.  In order to appreciate the correctness of the contentions raised, we have been taken through the statement of Jaswant Singh which has been treated to be the Dying Declaration U/s 32 (1) of the Evidence Act as well as evidence of PW-1 Smt. Krishna, who has been given a vivid account as to how the occurrence took place. In the Dying Declaration Jaswant Singh has been given a brief sketch was the accused persons arrived at the scene of occurrence and started assaulting the prosecution party.”

 (ਅ) ਕਿਸੇ ਅਣਅਧਿਕਾਰਿਤ ਵਿਸ਼ੇਸ਼ ਮੈਜਿਸਟ੍ਰੇਟ ਵੱਲੋਂ ਲਿਖਿਆ ਮਰਦੇ ਸਮੇਂ ਦਾ ਬਿਆਨ ਕਾਨੂੰਨ ਅਨੁਸਾਰ ਮੰਨਿਆ ਜਾਂਦਾ ਹੈ।

Case : Amir Jamal Pathan v/s State of Maharashtra, 1995 Cri.L.J.1956 (Bombay – HC)

Para  “12. ….. in the instant case, the Dying Declarations recorded by the Special Executive Magistrate Dr. Prem Narayan (P.W. 16) who was an Executive Magistrate but who was not entrusted with the duty of recording Dying Declarations cannot be discarded. …It is an approved rule of the Apex Court that once the Court is satisfied that the testimony regarding the dying declaration recorded by any officer who may or may not be competent officer, inspires its confidence and does not leave any shadow of doubt, the Court can act upon and rely upon the dying declaration alone and need not require any corroboration.”

ਮਰਦੇ ਸਮੇਂ ਦਾ ਬਿਆਨ ਜ਼ੁਬਾਨੀ ਹੋ ਸਕਦਾ ਹੈ ਅਤੇ ਲਿਖਤੀ ਵੀ

ਜ਼ੁਬਾਨੀ ਬਿਆਨ ਸ਼ਬਦਾਂ, ਇਸ਼ਾਰਿਆਂ, ਨਿਸ਼ਾਨਾਂ ਜਾਂ ਕਿਸੇ ਹੋਰ ਅਜਿਹੇ ਢੰਗ ਨਾਲ ਦਿੱਤਾ ਜਾ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਅਜਿਹੇ ਇਸ਼ਾਰੇ ਸਪੱਸ਼ਟ ਅਤੇ ਨਿਸ਼ਚਿਤ ਹੋਣ।
ਉਦਾਹਰਣ: ਬਿਆਨ ਦਰਜ ਕਰਾਉਣ ਵਾਲਾ ਵਿਅਕਤੀ ਜੇ ਗੂੰਗਾ ਹੋਵੇ ਜਾਂ ਸੱਟਾਂ ਲੱਗਣ ਕਾਰਨ ਬੋਲਣ ਤੋਂ ਅਸਮੱਰਥ ਹੋ ਗਿਆ ਹੋਵੇ ਤਾਂ ਉਹ ਆਪਣਾ ਬਿਆਨ ਇਸ਼ਾਰਿਆਂ ਨਾਲ ਵੀ ਦਰਜ ਕਰਵਾ ਸਕਦਾ ਹੈ। ਇਸੇ ਤਰ੍ਹਾਂ ਬਿਆਨ ਦਰਜ ਕਰਾਉਣ ਵਾਲਾ ਵਿਅਕਤੀ ਦੋਸ਼ੀਆਂ ਅਤੇ ਹਥਿਆਰਾਂ ਦੇ ਚਿੱਤਰਾਂ ਆਦਿ ਰਾਹੀਂ ਘਟਨਾ ਦੀ ਜਾਣਕਾਰੀ ਦੇ ਸਕਦਾ ਹੈ।

Case law on this matter

Case (i) : Paras Yadav v/s State of Bihar 1999 Cri. L.J. 1122 (SC)

Para “9. In this view of the matter with regard to Paras Yadav, in our view, there is no reason to disbelieve the oral dying declaration as deposed by number of witnesses and as recorded in fardbeyan of deceased Sambhu Yadav. …”

 Case (ii) : Vishram v/s State of Madhya Pradesh 1993 Supreme Court Cases (Crl.) 499 (SC)

 Facts of the case : In this case, the deceased made a dying declaration before his father and wife. Hon’ble Supreme Court believed the Oral Dying Declaration and upheld the conviction.

ਮਰਦੇ ਸਮੇਂ ਦੇ ਬਿਆਨ ਦੀ ਤਰਤੀਬ (format)

ਮਰਦੇ ਸਮੇਂ ਦੇ ਬਿਆਨ ਨੂੰ ਕਿਸੇ ਵਿਸ਼ੇਸ਼ ਤਰਤੀਬ (format) ਵਿੱਚ ਲਿਖਣਾ ਜ਼ਰੂਰੀ ਨਹੀਂ। ਕਾਨੂੰਨ ਮੰਗ ਤਾਂ ਇਹ ਕਰਦਾ ਹੈ ਕਿ ਬਿਆਨ ਪ੍ਰਸ਼ਨ ਉੱਤਰ ਰੂਪ ਵਿੱਚ ਹੋਵੇ ਅਤੇ ਤਫ਼ਤੀਸ਼ੀ ਅਫ਼ਸਰ ਵੱਲੋਂ ਬਿਆਨ ਲਿਖਦੇ ਸਮੇਂ ਉਹਨਾਂ ਹੀ ਸ਼ਬਦਾਂ ਅਤੇ ਭਾਸ਼ਾ ਦੀ ਵਰਤੋਂ ਕੀਤੀ ਜਾਵੇ ਜਿਸ ਵਿੱਚ ਗਵਾਹ ਵੱਲੋਂ ਬਿਆਨ ਦਿੱਤਾ ਗਿਆ ਹੋਵੇ। ਫਿਰ ਵੀ ਕਾਨੂੰਨ ਵੱਲੋਂ ਬਿਆਨ ਦੀ ਕੋਈ ਵਿਸ਼ੇਸ਼ ਤਰਤੀਬ ਨਿਰਧਾਰਿਤ ਨਹੀਂ ਕੀਤੀ ਗਈ। ਬਿਨ੍ਹਾਂ ਤਰਤੀਬ ਲਿਖਿਆ ਬਿਆਨ ਵੀ ਉਨੀ ਹੀ ਮਹੱਤਤਾ ਰੱਖਦਾ ਹੈ ਜਿੰਨਾ ਕਿ ਤਰਤੀਬ ਵਿੱਚ ਲਿਖਿਆ ਬਿਆਨ।
ਉਦਾਹਰਣ: ਬਿਆਨ ਦਰਜ ਕਰਾਉਣ ਵਾਲਾ ਪਹਿਲਾਂ ਇਹ ਦਰਜ ਕਰਵਾ ਸਕਦਾ ਹੈ ਕਿ ਉਸਨੂੰ ਕਿਸ ਵੱਲੋਂ ਅਤੇ ਕਿਸ ਤਰ੍ਹਾਂ ਸੱਟਾਂ ਮਾਰੀਆਂ ਗਈਆਂ। ਫਿਰ ਉਹ ਵਾਰਦਾਤ ਦੀ ਵਜਾ ਰੰਜਿਸ਼ ਬਿਆਨ ਕਰ ਸਕਦਾ ਹੈ। ਫਿਰ ਚਸ਼ਮਦੀਦ ਗਵਾਹਾਂ ਦੇ ਨਾਂ ਪਤੇ ਦੱਸ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਗਵਾਹ ਪਹਿਲਾਂ ਵਾਰਦਾਤ ਦੀ ਵਜਾ ਰੰਜਿਸ਼, ਫਿਰ ਚਸ਼ਮਦੀਦ ਗਵਾਹਾਂ ਦੇ ਨਾਂ ਅਤੇ ਫਿਰ ਹੋਈ ਘਟਨਾ ਦੀ ਤਰਤੀਬ ਅਨੁਸਾਰ ਵਿਆਖਿਆ ਕਰੇ।

(ੳ) ਮਰਦੇ ਸਮੇਂ ਦੇ ਬਿਆਨ ਵਿੱਚ ਵਾਰਦਾਤ ਦੀ ਵਿਸਥਾਰਪੂਰਵਕ ਵਿਆਖਿਆ ਦਰਜ ਕਰਨਾ ਜ਼ਰੂਰੀ ਨਹੀਂ
ਉਦਾਹਰਣ: ਬਿਆਨ ਦਰਜ ਕਰਾਉਣ ਵਾਲੀ ਨੂੰਹ ਵੱਲੋਂ ਇੰਨਾ ਦੱਸ ਦੇਣਾ ਹੀ ਕਾਫ਼ੀ ਹੈ ਕਿ ਉਸਦਾ ਗਲਾ ਉਸਦੀ ਸੱਸ ਵੱਲੋਂ ਘੁੱਟਿਆ ਗਿਆ ਹੈ। ਗਲਾ ਕਿਉਂ ਘੁੱਟਿਆ ਗਿਆ ਆਦਿ ਦੀ ਵਿਸਤ੍ਰਿਤ ਵਿਆਖਿਆ ਦੀ ਜ਼ਰੂਰਤ ਨਹੀਂ ਹੈ।

Case : Laljit Singh v/s State of U.P. 2001, Cri.L.J. 143

 Para “5. ….. It is not expected at that stage to give a detailed account particularly when the person concerned himself was severely injured and, in fact, died on the next day in the hospital on account of such injuries on his person….”
ਮਰਦੇ ਸਮੇਂ ਦਾ ਬਿਆਨ ਅਤੇ ਡਾਕਟਰ ਦਾ ਸਰਟੀਫਿਕੇਟ
(ੳ) ਹਰ ਕੇਸ ਵਿੱਚ ਡਾਕਟਰ ਦਾ ਸਰਟੀਫਿਕੇਟ ਜਾਂ ਪਿੱਠਅੰਕਣ ਜ਼ਰੂਰੀ ਨਹੀਂ
ਪੁਲਿਸ ਅਫ਼ਸਰ ਜਾਂ ਮੈਜਿਸਟ੍ਰੇਟ ਨੂੰ ਜੇ ਇਹ ਜਾਪਦਾ ਹੋਵੇ ਕਿ ਡਾਕਟਰ ਦੇ ਹਾਜ਼ਰ ਆਉਣ ਤੋਂ ਪਹਿਲਾਂ ਜ਼ਖ਼ਮੀ ਵਿਅਕਤੀ ਦਮ ਤੋੜ ਸਕਦਾ ਹੈ ਜਾਂ ਡਾਕਟਰ ਜਾਣ-ਬੁੱਝ ਕੇ ਆਉਣ ਵਿੱਚ ਦੇਰ ਕਰ ਸਕਦਾ ਹੈ ਤਾਂ ਡਾਕਟਰ ਦੀ ਗੈਰ-ਹਾਜ਼ਰੀ ਵਿੱਚ ਵੀ ਬਿਆਨ ਦਰਜ ਕੀਤਾ ਜਾ ਸਕਦਾ ਹੈ। ਕਿਸੇ ਕਾਰਨ ਜੇ ਡਾਕਟਰ ਗਵਾਹ ਦੀ ਸਰੀਰਿਕ ਅਤੇ ਮਾਨਸਿਕ ਸਥਿਤੀ ਬਾਰੇ ਸਰਟੀਫਿਕੇਟ ਦੇਣ ਤੋਂ ਅਸਮਰੱਥਤਾ ਪ੍ਰਗਟ ਕਰੇ ਜਾਂ ਗਲਤੀ ਕਰਨ ਪਿੱਠਅੰਕਣ ਦਰਜ ਕਰਾਉਣਾ ਰਹਿ ਜਾਵੇ ਤਾਂ ਵੀ ਮੁਕੱਦਮੇ ਦੀ ਗੁਣਵੱਤਾ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ।
Case law on the matter

Case (i) : Sohan Lal @ Sohan Singh v/s State of Punjab 2003 Cri.L.J. 4569 (SC)

Para “20. ….. Irrespective of whether the endorsement of Dr. Dua upon Exhibit PM/1 has been proved in accordance with law or not, we find no reason to discard the dying declaration (Ex. PN).”

 Case (ii) : Shanmugam v/s State of T.N., 2003 Cri.L.J.418 (SC)

 Para “8. ….. The mere fact that the Doctor, in whose presence Ex. P. 16 was recorded, was not examined does not affect the evidentiary value to be attached to the dying declaration. ….”

(ਅ) ਅਦਾਲਤ ਵਿੱਚ ਡਾਕਟਰ ਦਾ ਬਿਆਨ ਹੋਣਾ ਵੀ ਜ਼ਰੂਰੀ ਨਹੀਂ

ਪੁਲਿਸ ਅਫ਼ਸਰ ਡਾਕਟਰ ਤੋਂ ਗਵਾਹ ਦੇ ਸਰੀਰਿਕ ਅਤੇ ਮਾਨਸਿਕ ਤੌਰ ਤੇ ਠੀਕ ਹੋਣ ਦਾ ਸਰਟੀਫਿਕੇਟ ਕੇਵਲ ਇਹ ਯਕੀਨੀ ਬਣਾਉਣ ਲਈ ਲੈਂਦਾ ਹੈ ਕਿ ਬਿਆਨ ਲਿਖਦੇ ਸਮੇਂ ਗਵਾਹ ਬਿਆਨ ਸਹੀ ਢੰਗ ਨਾਲ ਦਰਜ ਕਰਵਾ ਰਿਹਾ ਸੀ। ਇਸੇ ਤਰ੍ਹਾਂ ਅਦਾਲਤ ਡਾਕਟਰ ਨੂੰ ਗਵਾਹੀ ਲਈ ਇਸ ਲਈ ਬੁਲਾਉਂਦੀ ਹੈ ਕਿ ਉਸਨੂੰ ਵੀ ਯਕੀਨ ਹੋ ਜਾਵੇ ਕਿ ਬਿਆਨ ਲਿਖਦੇ ਸਮੇਂ ਗਵਾਹ ਸਰੀਰਿਕ ਅਤੇ ਮਾਨਸਿਕ ਤੌਰ ਤੇ ਬਿਆਨ ਦੇਣ ਦੇ ਯੋਗ ਸੀ। ਗਵਾਹੀ ਦਾ ਇੱਕ ਹੋਰ ਉਦੇਸ਼ ਦੋਸ਼ੀ ਨੂੰ ਗਵਾਹ ਉੱਪਰ ਜਿਰਹਾ ਕਰਕੇ ਆਪਣਾ ਪੱਖ ਸਪੱਸ਼ਟ ਕਰਨ ਦਾ ਮੌਕਾ ਦੇਣਾ ਵੀ ਹੁੰਦਾ ਹੈ। ਜੇ ਵਿਸ਼ੇਸ਼ ਕਾਰਨਾਂ ਕਾਰਨ ਡਾਕਟਰ ਗਵਾਹੀ ਦੇਣ ਨਾ ਆ ਸਕੇ ਪਰ ਹੋਰ ਚਸ਼ਮਦੀਦ ਗਵਾਹਾਂ ਦੀ ਗਵਾਹੀ ਤੋਂ ਇਹ ਸਪੱਸ਼ਟ ਰੂਪ ਵਿੱਚ ਸਿੱਧ ਹੁੰਦਾ ਹੋਵੇ ਕਿ ਬਿਆਨ ਦਰਜ ਕਰਾਉਂਦੇ ਸਮੇਂ ਗਵਾਹ ਦੀ ਸਰੀਰਿਕ ਅਤੇ ਮਾਨਸਿਕ ਸਥਿਤੀ ਠੀਕ ਸੀ ਤਾਂ ਡਾਕਟਰ ਦੀ ਗਵਾਹੀ ਦੀ ਅਣਹੋਂਦ ਕਾਰਨ ਬਿਆਨ ਦੀ ਭਰੋਸੇਯੋਗਤਾ ਉੱਪਰ ਕੋਈ ਪ੍ਰਤੀਕੂਲ ਪ੍ਰਭਾਵ ਨਹੀਂ ਪੈਂਦਾ।
ਉਦਾਹਰਣ: ਜੇ ਡਾਕਟਰ ਪੱਕੇ ਤੌਰ ਤੇ ਵਿਦੇਸ਼ ਚਲਾ ਗਿਆ ਹੋਵੇ, ਕਿਸੇ ਦੁਰਘਟਨਾ ਜਾਂ ਬਿਮਾਰੀ ਕਾਰਨ ਯਾਦਦਾਸ਼ਤ ਗਵਾ ਚੁੱਕਾ ਹੋਵੇ ਜਾਂ ਦੋਸ਼ੀ ਨਾਲ ਸਾਜ-ਬਾਜ ਕਾਰਨ ਜਾਣ-ਬੁੱਝ ਕੇ ਅਦਾਲਤ ਵਿੱਚ ਹਾਜ਼ਰ ਹੋਣ ਤੋਂ ਟਲ ਰਿਹਾ ਹੋਵੇ ਤਾਂ ਡਾਕਟਰ ਦੀ ਗਵਾਹੀ ਤੋਂ ਬਿਨ੍ਹਾਂ ਵੀ ਅਦਾਲਤ ਮਰਦੇ ਸਮੇਂ ਦੇ ਬਿਆਨ ਨੂੰ ਸਹੀ ਮੰਨ ਸਕਦੀ ਹੈ।
7. ਜੇ ਮਰਦੇ ਸਮੇਂ ਦੇ ਦੋ ਬਿਆਨ ਹੋਣ ਤਾਂ ਉਹ ਬਿਆਨ ਜੋ ਸੱਚਾ ਅਤੇ ਭਰੋਸੇਯੋਗ ਹੈ ਸ਼ਹਾਦਤ ਵਿੱਚ ਪੜ੍ਹਿਆ ਜਾਂਦਾ ਹੈ
ਜੇ ਵਿਸ਼ੇਸ਼ ਕਾਰਨਾਂ ਕਰਕੇ ਮਰਦੇ ਸਮੇਂ ਦੇ ਬਿਆਨ ਦੋ ਵਾਰ ਦਰਜ ਕੀਤੇ ਗਏ ਹੋਣ ਤਾਂ ਅਦਾਲਤ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਹ ਪਹਿਲਾਂ ਦਰਜ ਹੋਏ ਬਿਆਨ ਨੂੰ ਦਰੁਸਤ ਮੰਨ ਕੇ ਫ਼ੈਸਲਾ ਸੁਣਾਏ। ਅਦਾਲਤ ਉਸ ਬਿਆਨ ਨੂੰ ਮਹੱਤਤਾ ਦੇਵੇਗੀ ਜੋ ਵੱਧ ਸੱਚਾ ਅਤੇ ਭਰੋਸੇਯੋਗ ਹੋਵੇਗਾ।
ਉਦਾਹਰਣ: ਕਿਸੇ ਦਹੇਜ ਹੱਤਿਆ ਦੇ ਕੇਸ ਵਿੱਚ ਜੇ ਮ੍ਰਿਤਕ ਸਹੁਰੇ ਘਰ ਮਿੱਟੀ ਦੇ ਤੇਲ ਨਾਲ ਸੜੀ ਹੋਵੇ, ਹਸਪਤਾਲ ਵਿੱਚ ਉਸਦਾ ਬਿਆਨ ਉਸਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਲਿਖਿਆ ਹੋਵੇ, ਅਤੇ ਉਹ ਬਿਆਨ ਦੋਸ਼ੀਆਂ ਦੇ ਹੱਕ ਵਿੱਚ ਜਾਂਦਾ ਹੋਵੇ। ਬਾਅਦ ਵਿੱਚ ਮ੍ਰਿਤਕ ਦੇ ਪੇਕਿਆਂ ਦੇ ਵਿਰੋਧ ਕਰਨ ਤੇ ਦੁਬਾਰਾ ਬਿਆਨ ਕਿਸੇ ਉੱਚ ਅਹੁੱਦੇ ਤੇ ਤਾਇਨਾਤ ਆਈ.ਏ.ਐਸ. ਅਧਿਕਾਰੀ ਵੱਲੋਂ, ਸ਼ਹਿਰ ਦੇ ਮੋਹਤਵਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਲਿਖਿਆ ਹੋਵੇ ਅਤੇ ਦੂਜਾ ਬਿਆਨ ਦੋਸ਼ੀਆਂ ਦੇ ਵਿਰੁੱਧ ਜਾਂਦਾ ਹੋਵੇ ਤਾਂ ਦੋਹਾਂ ਵਿੱਚੋਂ ਅਦਾਲਤ ਦੂਜੇ ਬਿਆਨ ਨੂੰ ਮਹੱਤਤਾ ਦੇਵੇਗੀ ਕਿਉਂਕਿ ਇਹ ਬਿਆਨ ਵੱਧ ਭਰੋਸੇਯੋਗ ਅਤੇ ਸੱਚਾ ਹੈ।

ਮਰਦੇ ਸਮੇਂ ਦਾ ਬਿਆਨ ਅਤੇ ਹੋਰ ਕਾਨੂੰਨੀ ਸਿਧਾਂਤ

(ੳ) ਜੇ ਮਰਦੇ ਸਮੇਂ ਦੇ ਦੋ ਬਿਆਨ ਹੋਣ ਤਾਂ ਉਹ ਬਿਆਨ ਜੋ ਸੱਚਾ ਅਤੇ ਭਰੋਸੇਯੋਗ ਹੈ, ਸ਼ਹਾਦਤ ਵਿੱਚ ਪੜਿਆ ਜਾਵੇਗਾ।

Case : Harjeet Kaur Vs State of Punjab, 1999 Cri.LJ. 4055 (SC)

Para “7. ….. The reasons give by the trial Court and the High Court for not considering the first Dying Declaration as voluntary and true are quite convincing and we see no reason to differ from them. Therefore, the second Dying Declaration cannot be regarded as untrue merely because it is contrary to her statement made earlier. What she has stated in the second Dying Declaration, appears to be more probable and natural.”

(ਅ) ਜੇ ਮਰਦੇ ਸਮੇਂ ਦਾ ਬਿਆਨ ਸੱਚਾ ਅਤੇ ਭਰੋਸੇਯੋਗ ਹੋਵੇ ਤਾਂ ਮਰਦੇ ਸਮੇਂ ਦੇ ਬਿਆਨ, ਐਫ.ਆਈ.ਆਰ., ਅਤੇ ਗਵਾਹਾਂ ਦੇ ਬਿਆਨਾਂ ਵਿਚਲਾ ਫਰਕ ਕੋਈ ਅਰਥ ਨਹੀਂ ਰੱਖਦਾ।

Case : Sohan Lal alias Sohan Singh Vs State of Punjab, 2003 Cri.LJ. 4569 (SC)

Para “22. ….. we do not think that it would be proper to reject the dying declaration (Ex. PN) which we have tested on the anvil of the law laid down by the Constitution Bench of this Court in Laxman (supra) and found it to have passed. We are, therefore, not inclined to accept the contention that the dying declaration (Ex. PN) needs to be rejected because of the FIR of Bansi Ram and the deposition of Bansi Ram do not tally with it.”

 (ੲ) ਜੇ ਮਰਦੇ ਸਮੇਂ ਦਾ ਬਿਆਨ ਭਰੋਸੇਯੋਗ ਹੋਵੇ ਤਾਂ ਇਸਨੂੰ ਕੇਵਲ ਇਸ ਅਧਾਰ ਤੇ ਨਹੀਂ ਨਕਾਰਿਆ ਜਾ ਸਕਦਾ ਕਿ ਮ੍ਰਿਤਕ ਦਾ ਸਰੀਰ 95% ਸੜ ਚੁੱਕਾ ਸੀ।

Case : Kodam Gangaram Vs State of A.P., 1999 Cri.LJ. 2181 (AP – HC)

Para “6. The further contention to advance this argument that as stated by P.W. 10 the deceased has deep 95% burns and as such it is unbelievable that she could have given such a lengthy statement has no force considering the evidence of P.W. 14 that he took all the precautions that a responsible Magistrate was expected to take before and while recording a dying declaration……..”