July 16, 2024

Mitter Sain Meet

Novelist and Legal Consultant

ਦੋਸ਼ੀ ਦਾ ਅਦਾਲਤੋਂ ਬਾਹਰਲਾ ਇਕਬਾਲੀਆ ਬਿਆਨ (Extra judicial confession of accused)

ਦੋਸ਼ੀ ਦਾ ਅਦਾਲਤੋਂ ਬਾਹਰਲਾ ਇਕਬਾਲੀਆ ਬਿਆਨ (Extra judicial confession of accused)

(Sections ਧਾਰਾ 21, 24, 25, 26 & 27 Evidence Act))

ਦੋਸ਼ੀ ਦਾ ਅਦਾਲਤੋਂ ਬਾਹਰਲਾ ਇਕਬਾਲੀਆ ਬਿਆਨ ਦਾ ਅਰਥ

ਅਪਰਾਧ ਕਰਨ ਬਾਅਦ ਕਦੇ-ਕਦੇ ਦੋਸ਼ੀ ਵਿੱਚ ਅਪਰਾਧ ਬੋਧ ਜਾਗ ਪੈਂਦਾ ਹੈ। ਪਸ਼ਚਾਤਾਪ ਲਈ ਉਹ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਨ ਦਾ ਮਨ ਬਣਾ ਲੈਂਦਾ ਹੈ। ਕਈ ਵਾਰ ਦੋਸ਼ੀ ਉੱਪਰ ਪੁਲਿਸ ਦਾ ਦਬਾਅ ਵੱਧ ਜਾਂਦਾ ਹੈ ਅਤੇ ਉਸ ਨੂੰ ਮਹਿਸੂਸ ਹੋਣ ਲੱਗਦਾ ਹੈ ਕਿ ਉਸ ਨੂੰ ਆਪਣੇ ਜ਼ੁਰਮ ਦਾ ਇਕਬਾਲ ਕਰਕੇ, ਪੁਲਿਸ ਕੋਲ ਪੇਸ਼ ਹੋ ਜਾਣਾ ਚਾਹੀਦਾ ਹੈ ਤਾਂ ਜੋ ਖੱਜਲ ਖੁਆਰੀ ਤੋਂ ਬਚ ਸਕੇ। ਆਪਣੇ ਭਰੋਸੇਯੋਗ ਅਤੇ ਸਮਾਜ ਵਿੱਚ ਚੰਗਾ ਰੁਤਬਾ ਰੱਖਦੇ ਹੋਏ ਕਿਸੇ ਵਿਅਕਤੀ ਕੋਲ ਜਾ ਕੇ ਉਹ ਆਪਣੇ ਜ਼ੁਰਮ ਦਾ ਇਕਬਾਲ ਕਰਦਾ ਹੈ, ਹੋਈ ਵਾਰਦਾਤ ਦਾ ਵਿਸਥਾਰ ਦੱਸਦਾ ਹੈ ਅਤੇ ਫਿਰ ਉਸ (ਦੋਸ਼ੀ) ਨੂੰ ਪੁਲਿਸ ਕੋਲ ਪੇਸ਼ ਕਰਨ ਦੀ ਇੱਛਾ ਪ੍ਰਗਟ ਕਰਦਾ ਹੈ। ਦੋਸ਼ੀ ਦੇ ਇਸੇ ਬਿਆਨ ਨੂੰ ਗ਼ੈਰ-ਅਦਾਲਤੀ ਇਕਬਾਲੀਆ ਬਿਆਨ ਆਖਿਆ ਜਾਂਦਾ ਹੈ।

ਦੋਸ਼ੀ ਦਾ ਅਦਾਲਤੋਂ ਬਾਹਰਲਾ ਇਕਬਾਲੀਆ ਬਿਆਨ ਦੇ ਮੁੱਢਲੇ ਤੱਤ

Case : Shiva Karam Payaswami Tiwari v/s State of Maharashtra 2009 AIR (SC) 1692 (SC)

Para “51. The expression `confession’ is not defined in the Evidence Act, `Confession’ is a statement made by an accused which must either admit in terms the offence, or at any rate substantially all the facts which constitute the offence. The dictionary meaning of the word `statement’ is “act of stating; that which is stated; a formal account, declaration of facts etc.” The word `statement’ includes both oral and written statement. Communication to another is not however an essential component to constitute a `statement’. An accused might have been over-heard uttering to himself or saying to his wife or any other person in confidence. He might have also uttered something in soliloquy. He might also keep a note in writing. All the aforesaid nevertheless constitute a statement. It such statement is an admission of guilt, it would amount to a confession whether it is communicated to another or not.

  This observation may be summed up as under:-

  1. Confession is a statement made by an accused which admit the offence as a whole or substantially all the facts which constitute the offence.
  2. It may be oral or written

Communication to another is not necessary. An accused might have been overheard while uttering to himself or to any other person in confidence. He may have uttered something in soliloquy. It may also be in the writing.

ਦੋਸ਼ੀ ਦੇ ਇਕਬਾਲੀਆ ਬਿਆਨ ਦੀ ਕਾਨੂੰਨੀ ਮਹੱਤਤਾ

ਕਾਨੂੰਨ ਦੀ ਨਜ਼ਰ ਵਿੱਚ ਇਸ ਬਿਆਨ ਦੀ ਬਹੁਤ ਮਹੱਤਤਾ ਹੈ। ਜੇ ਦੋਸ਼ੀ ਦਾ ਇਕਬਾਲੀਆ ਬਿਆਨ ਹੇਠ ਲਿਖੇ ਮਾਪਦੰਡਾਂ ਉੱਪਰ ਪੂਰਾ ਉੱਤਰਦਾ ਹੋਵੇ ਤਾਂ ਕੇਵਲ ਇਕਬਾਲੀਆ ਬਿਆਨ ਦੇ ਅਧਾਰ ਤੇ ਦੋਸ਼ੀ ਨੂੰ ਸਜ਼ਾ ਹੋ ਸਕਦੀ ਹੈ।
ਜੇ ਦੋਸ਼ੀ ਦਾ ਅਦਾਲਤੋਂ ਬਾਹਰਲਾ ਇਕਬਾਲੀਆ ਬਿਆਨ ਸੱਚਾ ਅਤੇ ਦੋਸ਼ੀ ਵੱਲੋਂ ਆਪਣੀ ਇੱਛਾ ਅਨੁਸਾਰ ਦਿੱਤਾ ਗਿਆ ਹੋਵੇ ਤਾਂ ਕੇਵਲ ਇਸੇ ਬਿਆਨ ਦੇ ਅਧਾਰ ਤੇ ਦੋਸ਼ੀ ਨੂੰ ਸਜ਼ਾ ਹੋ ਸਕਦੀ ਹੈ। ਇਸ ਬਿਆਨ ਦੀ ਪ੍ਰੋੜਤਾ ਲਈ ਕਿਸੇ ਹੋਰ ਸ਼ਹਾਦਤ ਦੀ ਲੋੜ ਨਹੀਂ ਹੁੰਦੀ।

Case (i) : Gura Singh v/s State of Rajasthan, 2001 Cri. L.J. 487 (SC)

Para “6. ….. If the Court believe the witness before whom the confession is made and is satisfied that the confession was true and voluntarily made, then the conviction can be founded on such evidence alone…”

 Case (ii) : Shiva Karam Payaswami Tiwari v/s State of Maharashtra 2009 AIR (SC) 1692  

Para “4.  If Court believes witnesses before whom confession is made and is satisfied that confession was voluntary basing on such evidence, conviction can be founded. Such confession should be clear, specific and unambiguous.”
ਇਕਬਾਲੀਆ ਬਿਆਨ ਦੀ ਸੱਚਾਈ ਨੂੰ ਪਰਖਣ ਦੇ ਮਾਪਦੰ

  1. ਬਿਆਨ ਸਪੱਸ਼ਟ, ਮੁਕੰਮਲ, ਸਿੱਕੇਬੰਦ ਅਤੇ ਵਾਰਦਾਤ ਦੀਆਂ ਸਾਰੀਆਂ ਕੜੀਆਂ ਨੂੰ ਜੋੜਨ ਵਾਲਾ ਹੋਵੇ

    ਉਦਾਹਰਣ:
    ਕਤਲ ਕੇਸ ਵਿੱਚ ਜੇ ਦੋਸ਼ੀ ਆਪਣੇ ਜ਼ੁਰਮ ਦਾ ਇਕਬਾਲ ਕਰਦੇ ਹੋਏ ਇਹ ਬਿਆਨ ਦੇਵੇ ਕਿ ਮ੍ਰਿਤਕ ਨਾਲ ਉਸ ਦੀ ਪੁਰਾਣੀ ਦੁਸ਼ਮਣੀ ਸੀ। ਵੀਹ ਸਾਲ ਪਹਿਲਾਂ (ਜਦੋਂ ਦੋਸ਼ੀ ਦਸ ਸਾਲ ਦਾ ਸੀ) ਮ੍ਰਿਤਕ ਨੇ ਉਸ ਦੇ ਬਾਪ ਦਾ ਕਤਲ ਕੀਤਾ ਸੀ। ਦੋਸ਼ੀ ਕੋਲ ਆਪਣੀ 0.12 ਬੋਰ ਲਾਇਸੰਸੀ ਬੰਦੂਕ ਹੈ। ਦੋਸ਼ੀ ਕੁਝ ਦਿਨਾਂ ਤੋਂ ਮ੍ਰਿਤਕ ਦਾ ਪਿੱਛਾ ਕਰ ਰਿਹਾ ਸੀ ਅਤੇ ਠੀਕ ਸਮੇਂ ਦੀ ਉਡੀਕ ਵਿੱਚ ਸੀ। ਕੱਲ੍ਹ ਰਾਤ ਕਰੀਬ 11 ਵਜੇ ਮ੍ਰਿਤਕ ਆਪਣੇ ਖੇਤੋਂ ਵਾਪਿਸ ਆ ਰਿਹਾ ਸੀ। ਸੜਕ ਦੇ ਮੋੜ ਤੇ ਦੋਸ਼ੀ ਘਾਤ ਲਾ ਕੇ ਬੈਠ ਗਿਆ। ਜਿਉਂ ਹੀ ਮ੍ਰਿਤਕ ਉਸ ਦੇ ਸਾਹਮਣੇ ਆਇਆ, ਉਸ ਨੇ ਆਪਣੀ ਬੰਦੂਕ ਨਾਲ ਉਸ ਦੀ ਛਾਤੀ ਵਿੱਚ ਗੋਲੀ ਮਾਰੀ। ਲਾਸ਼ ਨੂੰ ਬੇ-ਪਛਾਣ ਕਰਨ ਲਈ ਆਪਣੇ ਨਾਲ ਲਿਆਂਦੇ ਮਿੱਟੀ ਦੇ ਤੇਲ ਨੂੰ ਲਾਸ਼ ਉੱਪਰ ਛਿੜਕ ਕੇ ਅੱਗ ਲਗਾ ਦਿੱਤੀ ਅਤੇ ਆਪ ਘਰ ਵਾਪਸ ਮੁੜ ਆਇਆ। ਜਦੋਂ ਬਾਕੀ ਦੇ ਤੱਥ (ਜਿਵੇਂ ਕਿ ਮ੍ਰਿਤਕ ਉੱਪਰ ਦੋਸ਼ੀ ਦੇ ਪਿਤਾ ਦੇ ਕਤਲ ਦੇ ਸਬੰਧ ਵਿੱਚ ਦਰਜ ਹੋਈ ਐਫ.ਆਈ.ਆਰ., ਦੋਸ਼ੀ ਦੀ ਬੰਦੂਕ ਦਾ ਲਾਇਸੰਸ, ਪੋਸਟ-ਮਾਰਟਮ ਰਿਪੋਰਟ ਅਨੁਸਾਰ ਮ੍ਰਿਤਕ ਦੀ ਛਾਤੀ ਵਿੱਚ ਬੰਦੂਕ ਦੇ ਫ਼ਾਇਰ ਦਾ ਵੱਜਣਾ, ਬਲਾਸਟਿਕ ਐਕਸਪਰਟ ਦੀ ਰਿਪੋਰਟ ਅਨੁਸਾਰ ਫ਼ਾਇਰ ਦਾ ਕਰੀਬ 20 ਫੁੱਟ ਤੋਂ ਹੋਣਾ, ਲਾਸ਼ ਦਾ ਅੱਧ ਸੜੇ ਹੋਣਾ, ਮ੍ਰਿਤਕ ਦੇ ਅੱਧ ਸੜੇ ਮਾਸ ਅਤੇ ਵਾਰਦਾਤ ਵਾਲੀ ਥਾਂ ਤੋਂ ਮਿਲੀ ਮਿੱਟੀ ਵਿੱਚੋਂ ਮਿੱਟੀ ਦੇ ਤੇਲ ਦੀ ਬੂਅ ਦਾ ਆਉਣਾ ਆਦਿ) ਮਿਸਲ ਤੇ ਮੌਜੂਦ ਹੋਣ ਅਤੇ ਦੋਸ਼ੀ ਦੇ ਇਕਬਾਲੀਆ ਬਿਆਨ ਦੀ ਹੂ-ਬ-ਹੂ ਪੁਸ਼ਟੀ ਕਰਦੇ ਹੋਣ ਤਾਂ ਦੋਸ਼ੀ ਦੇ ਅਜਿਹੇ ਇਕਬਾਲੀਆ ਬਿਆਨ ਨੂੰ ਸਪੱਸ਼ਟ, ਮੁਕੰਮਲ, ਸਿੱਕੇਬੰਦ ਅਤੇ ਵਾਰਦਾਤ ਦੀਆਂ ਸਾਰੀਆਂ ਕੜੀਆਂ ਨੂੰ ਜੋੜਨ ਵਾਲਾ ਮੰਨ ਕੇ ਦੋਸ਼ੀ ਨੂੰ ਸਜ਼ਾ ਹੋ ਸਕਦੀ ਹੈ।

    2. ਅਸਪੱਸ਼ਟ, ਅਧੂਰੇ ਅਤੇ ਸ਼ੱਕੀ ਇਕਬਾਲੀਆ ਬਿਆਨ ਨੂੰ ਅਦਾਲਤ ਵੱਲੋਂ ਭਰੋਸੇਯੋਗ ਨਹੀਂ ਮੰਨਿਆ ਜਾਂਦਾ ਅਤੇ ਅਜਿਹਾ ਬਿਆਨ ਸਜ਼ਾ ਦਾ ਅਧਾਰ ਨਹੀਂ ਬਣ ਸਕਦਾ।
    ਉਦਾਹਰਣਾਂ:
    a) ਕਤਲ ਕੇਸ ਵਿੱਚ ਜੇ ਦੋਸ਼ੀ ਜ਼ੁਰਮ ਦਾ ਇਕਬਾਲ ਕਰਦੇ ਹੋਏ ਇਹ ਦੱਸੇ ਕਿ ਪਹਿਲਾਂ ਉਸ ਨੇ ਮ੍ਰਿਤਕ ਨਾਲ ਬੈਠ ਕੇ ਸ਼ਰਾਬ ਪੀਤੀ। ਮ੍ਰਿਤਕ ਦੇ ਸ਼ਰਾਬੀ ਹੋ ਜਾਣ ਬਾਅਦ ਉਸ ਦੇ ਖਾਣੇ ਵਿੱਚ ਜ਼ਹਿਰ ਮਿਲਾਈ। ਮ੍ਰਿਤਕ ਦੇ ਬੇਹੋਸ਼ ਹੋ ਜਾਣ ਬਾਅਦ ਉਸ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਜ਼ਹਿਰ ਅਤੇ ਸੜਨ ਕਾਰਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪੋਸਟ-ਮਾਰਟਮ ਰਿਪੋਰਟ ਕਹਿੰਦੀ ਹੋਵੇ ਕਿ ਮੌਤ ਤੋਂ ਪਹਿਲਾਂ ਮ੍ਰਿਤਕ ਨੇ ਨਾ ਸ਼ਰਾਬ ਪੀਤੀ ਸੀ, ਨਾ ਖਾਣਾ ਖਾਧਾ ਸੀ ਅਤੇ ਉਸ ਦੇ ਪੇਟ ਵਿੱਚ ਕੋਈ ਜ਼ਹਿਰੀਲਾ ਮਾਦਾ ਵੀ ਮੌਜੂਦ ਨਹੀਂ ਸੀ। ਮ੍ਰਿਤਕ ਦਾ ਸਰੀਰ ਸੜਿਆ ਹੋਇਆ ਜ਼ਰੂਰ ਸੀ ਪਰ ਉਸ ਦੀ ਮੌਤ ਦਾ ਕਾਰਨ ਗਲਾ ਘੁੱਟਿਆ ਜਾਣਾ ਸੀ ਨਾ ਕਿ ਅੱਗ ਨਾਲ ਸੜਨਾ।
    ਅ) ਜੇ ਕਤਲ ਕੇਸ ਦੇ ਦੋਸ਼ੀਆਂ ਵੱਲੋਂ ਅਲੱਗ-ਅਲੱਗ ਤੌਰ ਤੇ ਇਕਬਾਲੀਆ ਬਿਆਨ ਦਿੱਤੇ ਗਏ ਹੋਣ। ‘a’ ਦੋਸ਼ੀ ਵੱਲੋਂ ਬਿਆਨ ਦਿੱਤਾ ਗਿਆ ਹੋਵੇ ਕਿ ‘ਅ’ ਦੋਸ਼ੀ ਕੋਲ ਦੇਸੀ ਪਿਸਤੌਲ ਸੀ ਅਤੇ ਉਸ ਪਿਸਤੌਲ ਨਾਲ ਫ਼ਾਇਰ ਕਰਕੇ ਉਸ ਨੇ ਮ੍ਰਿਤਕ ਨੂੰ ਕਤਲ ਕੀਤਾ ਸੀ। ‘ਅ’ ਦੋਸ਼ੀ ਨੇ ਬਿਆਨ ਦਿੱਤਾ ਹੋਵੇ ਕਿ ਮ੍ਰਿਤਕ ਨੂੰ, ‘a’ ਦੋਸ਼ੀ ਨੇ ਆਪਣੀ ਬੰਦੂਕ ਨਾਲ ਫ਼ਾਇਰ ਕਰਕੇ ਕਤਲ ਕੀਤਾ ਸੀ। ਦੋਵੇਂ ਦੋਸ਼ੀ ਇਹ ਬਿਆਨ ਕਰਦੇ ਹਨ ਕਿ ਕਤਲ ਤਿੰਨ ਦਿਨ ਪਹਿਲਾਂ ਕੀਤਾ ਗਿਆ ਜਦੋਂ ਕਿ ਪੋਸਟ-ਮਾਰਟਮ ਰਿਪੋਰਟ ਅਨੁਸਾਰ ਇਹ ਕਤਲ ਇੱਕ ਦਿਨ ਪਹਿਲਾਂ ਹੋਇਆ ਸੀ। ਮੌਤ ਦਾ ਕਾਰਨ 12 ਬੋਰ ਬੰਦੂਕ ਜਾਂ ਪਿਸਤੌਲ ਨਾਲ ਕੀਤਾ ਫ਼ਾਇਰ ਨਹੀਂ ਸੀ। ਫ਼ਾਇਰ ਪਿਸਟਲ ਨਾਲ ਕੀਤਾ ਗਿਆ ਸੀ।

    3. ਦੋਸ਼ੀ ਨੇ ਬਿਆਨ ਕਿਸੇ ਉਕਸਾਹਟ, ਧਮਕੀ ਜਾਂ ਵਾਅਦੇ ਕਾਰਨ ਨਾ ਦਿੱਤਾ ਹੋਵੇ। ਬਿਆਨ ਉਸਨੇ ਇੱਛਾ ਅਨੁਸਾਰ ਦਿੱਤਾ ਹੋਵੇ
    4. ਬਿਆਨ ਦੇਣ ਦਾ ਸਮਾਂ, ਸਥਾਨ ਅਤੇ ਹਾਲਾਤ ਵੀ ਮਹੱਤਵਪੂਰਣ ਹੁੰਦੇ ਹਨ
    ਦੋਸ਼ੀ ਵੱਲੋਂ ਇਕਬਾਲੀਆ ਬਿਆਨ ਕਿਸ ਸਮੇਂ, ਕਿਸ ਸਥਾਨ ਅਤੇ ਕਿਹਨਾਂ ਹਾਲਾਤ ਵਿੱਚ ਦਿੱਤਾ ਗਿਆ, ਇਹ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਵਾਰਦਾਤ ਦੇ ਤੁਰੰਤ ਜਾਂ ਕੁਝ ਸਮੇਂ ਬਾਅਦ ਦਿੱਤੇ ਗਏ ਬਿਆਨ ਦੀ ਜ਼ਿਆਦਾ ਮਹੱਤਤਾ ਹੈ, ਕਿਉਂਕਿ ਫੌਰੀ ਦਿੱਤੇ ਗਏ ਬਿਆਨ ਵਿੱਚ, ਸੋਚ ਸਮਝ ਕੇ ਵਾਧਾ ਘਾਟਾ ਕਰਨ ਦੀ ਸੰਭਾਵਨਾ ਘੱਟ ਹੁੰਦੀ ਹੈ। ਦੋਸ਼ੀ ਦੇ ਸਾਥੀ ਦੋਸ਼ੀਆਂ ਦੇ ਫੜੇ ਜਾਣ ਜਾਂ ਦੋਸ਼ੀ ਦੇ ਨਾਮਜ਼ਦ ਹੋਣ ਬਾਅਦ ਮੁਲਜ਼ਮ ਉੱਪਰ ਦਬਾਅ ਵੱਧ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਕੀਤੇ ਗਏ ਇਕਬਾਲ ਦੀ ਮਹੱੱਤਤਾ ਵੱਧ ਹੁੰਦੀ ਹੈ।
    ਉਦਾਹਰਣਾਂ:
    a) ਕਈ ਵਾਰ ਦੋਸ਼ੀ ਨੂੰ, ਆਪਣੇ ਕੀਤੇ ਜ਼ੁਰਮ ਉੱਪਰ ਮਾਣ ਹੁੰਦਾ ਹੈ। ਇਸ ਕਿਸਮ ਦੇ ਜ਼ੁਰਮਾਂ ਨੂੰ ‘ਆਨਰ ਕਿਲਿੰਗ’ (੍ਹੋਨੁਰ ਖਲਿਲਨਿਗ) ਆਖਿਆ ਜਾਂਦਾ ਹੈ। ਅਜਿਹੇ ਦੋਸ਼ੀ ਆਪਣੇ ਜ਼ੁਰਮ ਨੂੰ ਛੁਪਾਉਣ ਦੀ ਥਾਂ ਥਾਣੇ ਜਾ ਕੇ ਜ਼ੁਰਮ ਦਾ ਇਕਬਾਲ ਕਰਦੇ ਹਨ ਅਤੇ ਹਥਿਆਰ ਵੀ ਪੇਸ਼ ਕਰ ਦਿੰਦੇ ਹਨ।
    ਅ) ਸਾਥੀ ਦੋਸ਼ੀਆਂ ਦੇ ਫੜੇ ਜਾਣ ਬਾਅਦ ਵਾਰਦਾਤ ਦੀ ਗੁੱਥੀ ਸੁਲਝ ਜਾਂਦੀ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ, ਉਸ ਦੀਆਂ ਛੁਪਣ ਵਾਲੀਆਂ ਥਾਵਾਂ ਤੇ ਰੇਡ ਕਰਨੀ ਸ਼ੁਰੂ ਕਰ ਦਿੰਦੀ ਹੈ। ਦਬਾਅ ਵਾਲੇ ਅਜਿਹੇ ਹਾਲਾਤ ਵਿੱਚ ਦੋਸ਼ੀ ਦਾ ਦਿੱਤਾ ਬਿਆਨ ਭਰੋਸੇਯੋਗ ਮੰਨਿਆ ਜਾਂਦਾ ਹੈ।

  2. 5. ਇਕਬਾਲੀਆ ਬਿਆਨ ਸੁਣਨ ਵਾਲਾ ਵਿਅਕਤੀ ਨਿਰਪੱਖ ਅਤੇ ਰੁਤਬੇ ਵਾਲਾ ਹੋਵੇ
    ਦੋਸ਼ੀ ਜ਼ੁਰਮ ਦਾ ਇਕਬਾਲ ਕੇਵਲ ਉਸੇ ਵਿਅਕਤੀ ਕੋਲ ਕਰੇਗਾ ਜਿਹੜਾ ਉਸ ਦਾ ਨਜ਼ਦੀਕੀ ਅਤੇ ਭਰੋਸੇਯੋਗ ਹੋਵੇ। ਜਿਸਦਾ ਸਮਾਜ ਵਿੱਚ ਰੁਤਬਾ ਹੋਵੇ ਅਤੇ ਸਰਕਾਰ ਵਿੱਚ ਪਹੁੰਚ ਹੋਵੇ। ਇਹ ਵੀ ਜ਼ਰੂਰੀ ਹੈ ਕਿ ਉਹ ਵਿਅਕਤੀ ਮੁਦਈ ਧਿਰ ਨਾਲ ਹਮਦਰਦੀ ਰੱਖਣ ਵਾਲਾ ਵੀ ਨਾ ਹੋਵੇ।
  3. (ੳ) ਦੋਸ਼ੀ ਵੱਲੋਂ ਆਪਣੇ ਉੱਚ ਅਧਿਕਾਰੀ ਕੋਲ ਦਿੱਤਾ ਅਦਾਲਤੋਂ ਬਾਹਰਲਾ ਇਕਬਾਲੀਆ ਬਿਆਨ ਭਰੋਸੇਯੋਗ ਹੁੰਦਾ ਹੈ।

Case : Vinayak Shivajirao Pal Vs State of Maharashtra, 1998 Cr.lJ. 1558  (SC)

Para “10. ….. The military authorities were in no way biased or inmical to the appellant. Nothing is brought out in the evidence in respect of the military officers which may indicate that they had a motive for attributing an untruthful statement to the appellant. The statement has been proved by one of the officers to whom it was made. The said officer has been examined as PW 32. A perusal of the evidence shows that the vague plea raised by the appellant that the statement was obtained from him on inducement and promise is not true. In such circumstances it is open to the Court to rest its conclusion on the basis of such statement and no corroboration is necessary.”

 (ਅ) ਦੋਸ਼ੀ ਵੱਲੋਂ ਆਪਣੇ ਦੋਸਤ ਕੋਲ ਦਿੱਤਾ ਅਦਾਲਤੋਂ ਬਾਹਰਲਾ ਇਕਬਾਲੀਆ ਬਿਆਨ ਭਰੋਸੇਯੋਗ ਹੁੰਦਾ ਹੈ।

Case : Shiva Karam Payaswami Tiwari v/s State of Maharashtra 2009 AIR (SC) 1692

Para “7. ….. The same not was made to a stranger but to a friend. Therefore, the Trial Court and the High Court have rightly acted upon the extra judicial confession. ….”
6. ਅਣਜਾਣ ਵਿਅਕਤੀ ਜਾਂ ਮੁਦਈ ਧਿਰ ਦੇ ਨਜ਼ਦੀਕੀ ਕੋਲ ਕੀਤਾ ਗਿਆ ਇਕਬਾਲ ਭਰੋਸੇਯੋਗ ਨਹੀਂ ਮੰਨਿਆ ਜਾਂਦਾ
ਹੇਠ ਲਿਖੀਆਂ ਉਦਾਹਰਣਾਂ ਸੁਪਰੀਮ ਕੋਰਟ ਅਤੇ ਹੋਰ ਹਾਈ ਕੋਰਟਾਂ ਦੇ ਫੈਸਲਿਆਂ ਤੇ ਅਧਾਰਤ ਹਨ। ਇਹਨਾਂ ਕੇਸਾਂ ਵਿੱਚ ਬਿਆਨ ਸੁਣਨ ਵਾਲੇ ਗਵਾਹ ਨੂੰ ਨਿਰਪੱਖ ਨਹੀਂ ਮੰਨਿਆ ਗਿਆ।

ਉਦਾਹਰਣਾਂ:
a) ਕਿਸੇ ਕਤਲ ਕੇਸ ਵਿੱਚ ਦੋਸ਼ੀ ਜੇ ਮ੍ਰਿਤਕ ਦੇ ਪਿੰਡ ਦਾ ਰਹਿਣ ਵਾਲਾ ਨਾ ਹੋਵੇ ਅਤੇ ਨਾ ਹੀ ਮ੍ਰਿਤਕ ਦੇ ਪਿੰਡ ਦੇ ਸਰਪੰਚ ਦਾ ਵਾਕਫ਼ ਹੋਵੇ ਪਰ ਆਪਣੇ ਜ਼ੁਰਮ ਦਾ ਇਕਬਾਲ ਉਹ ਮ੍ਰਿਤਕ ਦੇ ਪਿੰਡ ਦੇ ਸਰਪੰਚ ਕੋਲ ਕਰੇ ਤਾਂ ਅਜਿਹੇ ਇਕਬਾਲੀਆ ਬਿਆਨ ਨੂੰ ਅਦਾਲਤ ਬਹੁਤੀ ਮਹੱਤਤਾ ਨਹੀਂ ਦਿੰਦੀ ਕਿਉਂਕਿ ਦੋਸ਼ੀ ਦੇ ਕਿਸੇ ਅਣਜਾਣ ਵਿਅਕਤੀ ਕੋਲ ਇਕਬਾਲ ਕਰਨ ਦੀ ਸੰਭਾਵਨਾ ਨਹੀਂ ਹੁੰਦੀ।
ਅ) ਕਿਸੇ ਹੋਰ ਕਤਲ ਕੇਸ ਵਿੱਚ ਜੇ ਦੋਸ਼ੀ ਆਪਣੇ ਜ਼ੁਰਮ ਦਾ ਇਕਬਾਲ ਮ੍ਰਿਤਕ ਦੇ ਭਰਾ ਜਾਂ ਭਤੀਜੇ ਆਦਿ ਕੋਲ ਕਰੇ ਤਾਂ ਵੀ ਅਜਿਹੇ ਬਿਆਨ ਨੂੰ ਅਦਾਲਤ ਬਹੁਤੀ ਮਹੱਤਤਾ ਨਹੀਂ ਦਿੰਦੀ ਕਿਉਂਕਿ ਦੋਸ਼ੀ ਦਾ ਮੁਦਈ ਧਿਰ ਦੇ ਕਿਸੇ ਨਜ਼ਦੀਕੀ ਕੋਲ ਜਾ ਕੇ ਆਪਣੇ ਜ਼ੁਰਮ ਦਾ ਇਕਬਾਲ ਕਰਨ ਅਤੇ ਕਿਸੇ ਰਿਆਇਤ ਦੀ ਆਸ ਰੱਖਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ।
(ੳ) ਦੋਸ਼ੀ ਵੱਲੋਂ ਕਿਸੇ ਅਜਨਬੀ ਕੋਲ ਦਿੱਤਾ ਅਦਾਲਤੋਂ ਬਾਹਰਲਾ ਇਕਬਾਲੀਆ ਬਿਆਨ ਭਰੋਸੇਯੋਗ ਨਹੀਂ ਹੁੰਦਾ।

Case : Balbir Singh v/s State of Punjab, 1999 Cri.L.J.4076 (SC)

Para “3.  It was submitted by the learned counsel for the appellant that the Courts below have committed a grave error in relying upon the extra-judicial confession as it was highly improbable that in absence of any relationship with the Sarpanch or for any other good reason, the appellant would have gone to the Sarpanch and confessed that he had purchased the poisonous tablets which led to the death of Sukhwinder Kaur……. The evidence of Sarpanch is not such as could have been accepted without any independent corroboration. ……… In this case, it was of doubtful character and, therefore, it was wrong to rely upon it and hold that it afforded good corroboration to the dying declarations.”

(ਅ) ਦੋਸ਼ੀ ਵੱਲੋਂ ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਕੋਲ ਦਿੱਤਾ ਅਦਾਲਤੋਂ ਬਾਹਰਲਾ ਇਕਬਾਲੀਆ ਬਿਆਨ ਭਰੋਸੇਯੋਗ ਨਹੀਂ ਹੁੰਦਾ।

Case : Rajesh v/s State of Haryana 2008 (3) RCR Criminal 621 (P & H-HC)

Para “12.  ….. We are of the view that it is impossible to expect anybody to make an Extra judicial confession in respect of the nature of the crime allegedly committed by the accused/appellant Rajesh in this case, and that to, so soon after the crime had taken place, whilst tampers are very high and there is no likelihood or expectation of forgiveness specially by a person so closely related to the person against whom the crime had been committed….”.

(ੲ) ਦੋਸ਼ੀ ਵੱਲੋਂ ਪੁਲਿਸ ਵੱਲੋਂ ਥੋਕ ‘ਚ ਰੱਖੇ ਜਾਂਦੇ ਗਵਾਹ (stock witness) ਕੋਲ ਦਿੱਤਾ ਅਦਾਲਤੋਂ ਬਾਹਰਲਾ ਇਕਬਾਲੀਆ ਬਿਆਨ ਭਰੋਸੇਯੋਗ ਨਹੀਂ ਹੁੰਦਾ।

Case : Tarseem Kumar Vs Delhi Administration 1995 Cri.L.J.470 (SC)

Para  “18. ….. About PW 8, Hans Raj, the trial Court observed that his evidence did not inspire confidence because the defence had successfully proved on basis of records that he was a stock witness of police and had appeared in more than 15 cases. The trial Court further pointed out that he had been confronted, with his statement recorded in the Court of Shri J. D. Jain, Additional Sessions Judge, Delhi, wherein he had admitted that he had been cited as prosecution witness in about 30 cases by the police. The trial Court further said that admittedly this witness was not on visiting terms with the appellant. He knew the appellant casually being a resident of Pahar Ganj where the appellant was living about 14 years earlier. In this background, it was highly improbable that the appellant will make extra judicial confession before PW 8.”

ਕੁਝ ਹੋਰ ਸਿਧਾਂਤ

(ੳ) ਦੋਸ਼ੀ ਦੇ ਅਦਾਲਤੋਂ ਬਾਹਰਲੇ ਇਕਬਾਲੀਆ ਬਿਆਨ ਦਾ ਹੂ-ਬਹੂ word by word) ਵਰਨਣ ਜ਼ਰੂਰੀ ਨਹੀਂ ਹੈ।

Case : Shiva Karam Payaswami Tiwari v/s State of Maharashtra 2009 AIR (SC) 1692

Para “4. ….. Though it is not necessary that the witness should speak the exact words but there cannot be vital and material difference.”

 (ਅ) ਦੋਸ਼ੀ ਵੱਲੋਂ ਆਪਣੇ ਅਦਾਲਤੋਂ ਬਾਹਰਲੇ ਇਕਬਾਲੀਆ ਬਿਆਨ ਤੋਂ ਮੁੱਕਰ ਜਾਣ ਨਾਲ ਸਰਕਾਰੀ ਪੱਖ ਦਾ ਕੇਸ ਕਮਜ਼ੋਰ ਨਹੀਂ ਹੁੰਦਾ।

Case : Gura Singh v/s State of Rajasthan, 2001 Cri.L.J. 487 (SC)

Para “6. ….. The retraction of extra judicial confession which is a usual phenomenon in criminal cases would by itself not weaken the case of the prosecution based upon such a confession. …………”

 (ੲ) ਕਈ ਦੋਸ਼ੀਆਂ ਦਾ ਸਾਂਝਾ ਇਕਬਾਲੀਆ ਬਿਆਨ ਭਰੋਸੇਯੋਗ (not reliable) ਨਹੀਂ ਹੁੰਦਾ।

Case (i) : Charan Singh v/s State of Punjab, 2007 (3) RCR Criminal 781 (P & H – HC), in this case, the accused made a joint extra judicial confession before a person. It was a case of blind murder. While holding that joint extra judicial confession is no confession in the eyes of law being joint in nature, the Division Bench of the Hon’ble Punjab & Haryana High Court disbelieved the confession and acquitted the accused.

Case (ii) : Jaswinder Kaur v/s State of Punjab, 2008(3) AICLR 436 (P & H – HC), in this case, the accused were facing the charges of murder. They made a joint confession before the witness.  While holding, any joint extra judicial confession, apart from being certainly unnatural, has no legal implication to adversely affect the interest of the maker thereof, disbelieved the witness and acquitted the accused.