July 16, 2024

Mitter Sain Meet

Novelist and Legal Consultant

ਨਿਜੀ ਸਕੂਲਾਂ ਵਿਚ -ਪੰਜਾਬੀ ਲਾਗੂ ਕਰਾਉਣ ਲਈ -ਪੰਜਾਬ ਸਰਕਾਰ ਦਾ ਹੁਕਮ -ਮਿਤੀ 21.1.2019

ਸਰਕਾਰ ਵੱਲੋਂ ਹੁਕਮ ਹੋਣੇ ਸ਼ੁਰੂ

7 ਫਰਵਰੀ 2019 ਦਾ ਹੁਕਮ

-ਪੰਜਾਬ ਦੇ ਕੋਨੇ ਕੋਨੇ ਵਿਚ ਮੰਗ ਉਠਣ ਕਾਰਨ ਅਤੇ ਸਾਡੇ ਵਲੋਂ ਲਗਾਤਾਰ ਕੀਤੇ ਜਾ ਰਹੇ ਚਿੱਠੀ ਪੱਤਰ ਕਾਰਨ, ਦਬਾਅ ਵਿਚ ਆਈ ਪੰਜਾਬ ਸਰਕਾਰ ਨੂੰ, ਮਜ਼ਬੂਰੀ ਵੱਸ, ਲੋੜੀਂਦੇ ਹੁਕਮ ਸ਼ੁਰੂ ਕਰਨੇ ਪਏ।

ਪਹਿਲੀ ਵਾਰ, ਮਿਤੀ 26.12.2018 ਨੂੰ, ਸਾਨੂੰ ਨਿਰਦੇਸ਼ਕ ਸਕੂਲ ਸਿੱਖਿਆ, ਵਲੋਂ ਸੂਚਿਤ ਕੀਤਾ ਗਿਆ ਕਿ ਸਰਕਾਰ ਵਲੋਂ ਮਿਤੀ 26.03.2018 ਨੂੰ ਪਹਿਲਾਂ ਹੀ ਇਕ ਹੁਕਮ ਜਾਰੀ ਕਰਕੇ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।

    ਪੜਤਾਲ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਕੇਵਲ ਕਾਗਜ਼ੀ ਕਾਰਵਾਈ ਹੈ। ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਸ ਹੁਕਮ ਦੇ ਹੋਂਦ ਵਿੱਚ ਹੋਣ ਤੱਕ ਦਾ ਪਤਾ ਨਹੀਂ ਹੈ।

     ਜਦੋਂ ਇਹ ਸੱਚਾਈ ਮੁੜ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਗਈ ਤਾਂ ਮਿਤੀ 17 ਜਨਵਰੀ 2019 ਨੂੰ, ਪੰਜਾਬ ਸਰਕਾਰ ਨੇ ਇਕ ਵਾਰ ਫੇਰ, ਸਕੱਤਰ ਸਿੱਖਿਆ ਵਿਭਾਗ ਨੂੰ ਹੁਕਮ ਦਿੱਤਾ ਕਿ ਉਹ ‘ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿਖਾਈ ਐਕਟ 2008 ‘ਦੀਆਂ ਵਿਵਸਥਾਵਾਂ ਨੂੰ ਲਾਗੂ ਕਰਵਾਏ।

    -ਇਸ ਹੁਕਮ ਦੀ ਤੁਰੰਤ ਪਾਲਣਾ ਕਰਦੇ ਹੋਏ, ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ Chairman CBSE. ਅਤੇ Chairman ICSE ਨੂੰ ਕਾਨੂੰਨ ਦੀਆਂ ਇਹਨਾਂ ਵਿਵਸਥਾਵਾਂ ਨੂੰ ਲਾਗੂ ਕਰਨ ਦੀ ਹਦਾਇਤ ਜਾਰੀ ਕੀਤੀ ਗਈ।

   -ਸਾਡੇ ਵੱਲੋਂ ਲਗਾਤਾਰ ਪੰਜਾਬ ਸਰਕਾਰ ਨਾਲ ਕੀਤੇ ਜਾ ਰਹੇ ਚਿੱਠੀ ਪੱਤਰ ਦਾ ਅਸਰ ਕਬੂਲ ਕੇ, ਅਖੀਰ ਪੰਜਾਬ ਸਰਕਾਰ ਵੱਲੋਂ, 7 ਫਰਵਰੀ 2019 ਨੂੰ ਸਿੱਧੇ ਤੌਰ ਤੇ Chairman CBSE. ਅਤੇ Chairman ICSE ਨੂੰ, ਇਨ੍ਹਾਂ ਵਿਵਸਥਾਵਾਂ ਨੂੰ ਲਾਗੂ ਕਰਨ ਦਾ ਸਖ਼ਤ ਹੁਕਮ ਦਿੱਤਾ ਗਿਆ।

              ਇਸ ਹੁਕਮ ਦੀ ਇਹ ਵੀ ਵਿਸ਼ੇਸ਼ਤਾ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ, ਸਕੂਲਾਂ ਦੇ ਪ੍ਰਬੰਧਕਾਂ ਨੂੰ, ਇਹ ਹਦਾਇਤ ਵੀ  ਕੀਤੀ ਗਈ ਕੇ ਉਹ ਸਕੂਲ ਸਮੇਂ ਵਿੱਚ ਵਿਦਿਆਰਥੀਆਂ ਤੇ ਆਪਣੀ ਮਾਤ ਭਾਸ਼ਾ ਵਿੱਚ ਗੱਲ ਬਾਤ ਕਰਨ ਤੇ ਰੋਕ ਨਾ ਲਾਉਣ।

ਸਾਨੂੰ ਮਹਿਸੂਸ ਹੋਇਆ ਕਿ ਅਖ਼ੀਰ ਅਸੀਂ ਆਪਣੀ ਮੰਜ਼ਿਲ ਪ੍ਰਾਪਤ ਕਰ ਹੀ ਲਈ ਹੈ।

ਇਸ ਹੁਕਮ ਦਾ ਲਿੰਕ: 

http://www.mittersainmeet.in/wp-content/uploads/2024/04/4-.ਹੁਕਮ-ਮਿਤੀ-07.02.2019.pdf

4-.ਹੁਕਮ-ਮਿਤੀ-07.02.2019