July 16, 2024

Mitter Sain Meet

Novelist and Legal Consultant

ਜ਼ਮਾਨਤ ਦਾ ਖਾਰਜ ਹੋਣਾ (Cancellation of bail)

ਜ਼ਮਾਨਤ ਦਾ ਖਾਰਜ ਹੋਣਾ

(Cancellation of bail Sections 437(5) and 437(2) Cr.P.C.)

 ਜ਼ਮਾਨਤ ਤੇ ਰਿਹਾਅ ਕਰਨ ਦਾ ਹੁਕਮ ਸੁਣਾਉਂਦੇ ਸਮੇਂ, ਅਦਾਲਤ ਵੱਲੋਂ ਦੋਸ਼ੀ ਤੇ ਕੁਝ ਸ਼ਰਤਾਂ ਲਾਈਆਂ ਜਾਂਦੀਆਂ ਹਨ। ਰਿਹਾਅ ਹੋਣ ਬਾਅਦ ਦੋਸ਼ੀ ਵੱਲੋਂ ਇਨ੍ਹਾਂ ਸ਼ਰਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ। ਇਹ ਸ਼ਰਤਾਂ ਅਕਸਰ ਹੇਠ ਲਿਖੇ ਅਨੁਸਾਰ ਹੁੰਦੀਆਂ ਹਨ:

(ੳ) ਜੇਲ ਵਿਚੋਂ ਬਾਹਰ ਆ ਕੇ ਦੋਸ਼ੀ ਹੋਰ ਜ਼ੁਰਮ ਨਹੀਂ ਕਰੇਗਾ।

(ਅ) ਮੁਕੱਦਮੇ ਦੀ ਸੁਣਵਾਈ ਦੌਰਾਨ ਲਗਾਤਾਰ ਅਦਾਲਤ ਵਿਚ ਪੇਸ਼ ਹੋਵੇਗਾ।

(ੲ) ਮੁਕੱਦਮੇ ਦੇ ਮੁਦਈ ਜਾਂ ਗਵਾਹਾਂ ਨੂੰ ਗਵਾਹੀ ਦੇਣ ਤੋਂ ਰੋਕਣ ਲਈ ਨਾ ਪ੍ਰਭਾਵਿਤ ਕਰੇਗਾ ਅਤੇ ਨਾ ਹੀ ਡਰਾਏ ਧਮਕਾਏਗਾ।

(ਸ) ਚੱਲ ਰਹੀ ਤਫਤੀਸ਼ ਵਿਚ ਰੁਕਾਵਟ ਨਹੀਂ ਪਾਵੇਗਾ। ਤਫਤੀਸ਼ੀ ਅਫਸਰ ਤੇ ਤਫਤੀਸ਼ ਠੀਕ ਢੰਗ ਨਾਲ ਨਾ ਕਰਨ ਲਈ ਦਬਾਅ ਨਹੀਂ ਪਾਵੇਗਾ।

(ਹ) ਲੋੜ ਅਨੁਸਾਰ ਹੋਰ ਸ਼ਰਤਾਂ ਵੀ ਲਗਾਈਆਂ ਜਾ ਸਕਦੀਆਂ ਹਨ। ਜਿਵੇਂ ਕਿ ਪਾਸਪੋਰਟ ਦਾ ਅਦਾਲਤ ਵਿਚ ਜਮਾਂ ਕਰਨਾ, ਵਿਦੇਸ਼ ਜਾਣ ਤੋਂ ਪਹਿਲਾਂ ਅਦਾਲਤ ਤੋਂ ਮੰਨਜ਼ੂਰੀ ਲੈਣਾ ਆਦਿ।

ਜੇਲੋਂ ਬਾਹਰ ਆ ਕੇ ਜੇ ਦੋਸ਼ੀ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਦੋਸ਼ੀ ਦੀ ਜ਼ਮਾਨਤ ਦਾ ਹੁਕਮ ਰੱਦ ਕਰਕੇ ਉਸਨੂੰ ਮੁੜ ਜੇਲ ਵਿਚ ਭੇਜਿਆ ਜਾ ਸਕਦਾ ਹੈ।

ਇੱਕ ਗੱਲ ਸਮਝ ਲੈਣੀ ਜ਼ਰੂਰੀ ਹੈ ਕਿ ਜ਼ਮਾਨਤ ਰੱਦ ਕਰਨ ਦਾ ਹੁਕਮ ਕੇਵਲ ਉਹੋ ਅਦਾਲਤ ਸੁਣਾ ਸਕਦੀ ਹੈ ਜਿਸ ਵੱਲੋਂ ਜ਼ਮਾਨਤ ਮੰਨਜ਼ੂਰ ਕਰਨ ਦਾ ਹੁਕਮ ਸੁਣਾਇਆ ਗਿਆ ਹੋਵੇ। ਉਦਾਹਰਣ ਲਈ ਜੇ ਹੁਕਮ ਹਾਈ ਕੋਰਟ ਵੱਲੋਂ ਸੁਣਾਇਆ ਗਿਆ ਹੈ ਤਾਂ ਜ਼ਮਾਨਤ ਦਾ ਹੁਕਮ ਕੇਵਲ ਹਾਈ ਕੋਰਟ ਹੀ ਰੱਦ ਕਰ ਸਕਦੀ ਹੈ। ਮੈਜਿਸਟ੍ਰੇਟ ਜਾਂ ਸੈਸ਼ਨ ਜੱਜ ਨਹੀਂ।

 ਜ਼ਮਾਨਤ ਖਾਰਜ ਕਰਨ ਦਾ ਉਦੇਸ਼ (Object of cancellation of bail):

 ਗ੍ਰਿਫਤਾਰੀ ਤੋਂ ਬਾਅਦ ਹੋਈ ਜ਼ਮਾਨਤ ਨੂੰ ਰੱਦ ਕਰਨ ਦਾ ਉਦੇਸ਼ ਮੁਕੱਦਮੇ ਦੀ ਨਿਰਪੱਖ ਸੁਣਵਾਈ ਅਤੇ ਇਨਸਾਫ ਯਕੀਨੀ ਬਣਾਉਣਾ ਹੈ।

Case : Panchanan Mishra Vs.Digamber Mishra, 2005 Cr.L.J.1721, AIR 2005 SC 1299

Para “13. The object underlying the cancellation of bail is to protect the fair trial and secure justice being done to the society by preventing the accused who is set at liberty by the bail order from tampering with the evidence in heinous crime and if there is delay in such a case the underlying object of cancellation of bail practically loses all its purpose and significance to the greatest prejudice and the interest of the prosecution. It hardly requires to be stated that once a person released on bail in serious criminal cases where the punishment is quite stringent and deterrent the accused in order to get away from the clutches of the same indulge in various activities like tampering with the prosecution witnesses threatening the family members of the deceased victim and also create problems of law and order situation.”

 ਅਰਜ਼ੀ ਦਾ ਅਧਿਕਾਰ ਬਾਹਰਲੇ ਵਿਅਕਤੀ ਨੂੰ ਵੀ ਉਪਲੱਬਧ ਹੈ (Right of a stranger to file the application):

 ਜ਼ਮਾਨਤ ਰੱਦ ਕਰਵਾਉਣ ਦੀ ਦਰਖਾਸਤ ਮ੍ਰਿਤਕ ਦੇ ਪਿਤਾ ਵੱਲੋਂ ਵੀ ਦਾਇਰ ਕੀਤੀ ਜਾ ਸਕਦੀ ਹੈ।

Case : Puran vs. Rambilas and another, 2001 Crl.L.J. 2566 (SC)

 Para “13. ….. In this case the application for cancellation of bail is not by a total stranger but it is by the father of the deceased.”