July 16, 2024

Mitter Sain Meet

Novelist and Legal Consultant

ਰਾਹੀਦਾਰੀ ਦੇ ਸਮੇਂ ਨੂੰ ਪੁਲਿਸ ਹਿਰਾਸਤ ਨਹੀਂ ਸਮਝਿਆ ਜਾਂਦਾ((transit period is not counted as police custody)

ਰਾਹੀਦਾਰੀ(transit period)  ਦੇ ਸਮੇਂ ਨੂੰ ਪੁਲਿਸ ਹਿਰਾਸਤ ਨਹੀਂ ਸਮਝਿਆ ਜਾਂਦਾ

ਕਈ ਵਾਰ ਦੋਸ਼ੀ ਵਿਰੁੱਧ ਦਰਜ ਹੋਇਆ ਦੂਸਰਾ ਮੁਕੱਦਮਾ ਕਿਸੇ ਹੋਰ ਪ੍ਰਾਂਤ ਦੀ ਹੱਦ ਵਿੱਚ ਪੈਂਦਾ ਹੋ ਸਕਦਾ ਹੈ। ਦੋਹਾਂ ਮੁਕੱਦਮਿਆਂ ਦੀਆਂ ਅਦਾਲਤਾਂ ਵਿੱਚ ਬਹੁਤ ਫਾਸਲਾ ਹੋ ਸਕਦਾ ਹੈ। ਦੋਸ਼ੀ ਨੂੰ ਪਹਿਲੀ ਅਦਾਲਤ ਤੋਂ ਪ੍ਰਾਪਤ ਕਰਕੇ ਦੂਜੀ ਅਦਾਲਤ ਵਿੱਚ ਪੇਸ਼ ਕਰਨ ਲਈ ਕੁਝ ਦਿਨ ਰਾਹ ਵਿੱਚ ਲੱਗ ਸਕਦੇ ਹਨ। ਪਹਿਲੇ ਕੇਸ ਦੀ ਅਦਾਲਤ ਤੋਂ ਦੋਸ਼ੀ ਨੂੰ ਪ੍ਰਾਪਤ ਕਰਕੇ, ਦੂਸਰੇ ਕੇਸ ਦੇ ਹਲਕਾ ਮੈਜਿਸਟ੍ਰੇਟ ਕੋਲ ਪੇਸ਼ ਕਰਨ ਦੌਰਾਨ ਲੱਗੇ ਸਮੇਂ ਨੂੰ ਰਾਹਦਾਰੀ ਦਾ ਸਮਾਂ (transit period) ਆਖਿਆ ਜਾਂਦਾ ਹੈ। ਦੋਸ਼ੀ ਵੱਲੋਂ ਆਖਿਆ ਜਾ ਸਕਦਾ ਹੈ ਕਿ ਉਸਦੀ ਪੁਲਿਸ ਹਿਰਾਸਤ ਦਾ ਸਮਾਂ ਉਸ ਦਿਨ ਤੋਂ ਗਿਣਨਾ ਸ਼ੁਰੂ ਕੀਤਾ ਜਾਵੇ, ਜਿਸ ਦਿਨ ਤੋਂ ਉਸਨੂੰ ਪਹਿਲੀ ਅਦਾਲਤ ਵੱਲੋਂ ਦੂਸਰੇ ਕੇਸ ਦੇ ਪੁਲਿਸ ਦੇ ਅਫ਼ਸਰ ਦੇ ਹਵਾਲੇ ਕੀਤਾ ਗਿਆ ਸੀ। ਦੂਸਰੇ ਕੇਸ ਦਾ ਤਫ਼ਤੀਸ਼ੀ ਅਫ਼ਸਰ ਦਲੀਲ ਦੇ ਸਕਦਾ ਹੈ ਕਿ ਉਸ ਦੇ ਕਈ ਦਿਨ ਰਾਹਦਾਰੀ ਵਿੱਚ ਬਤੀਤ ਹੋ ਗਏ ਹਨ। ਉਹਨਾਂ ਦਿਨਾਂ ਵਿੱਚ ਉਹ ਦੋਸ਼ੀ ਦੀ ਪੁੱਛ-ਗਿੱਛ ਨਹੀਂ ਕਰ ਸਕਿਆ ਇਸ ਲਈ ਪੁਲਿਸ ਹਿਰਾਸਤ ਦਾ ਸਮਾਂ ਉਸ ਦਿਨ ਤੋਂ ਗਿਣਨਾ ਸ਼ੁਰੂ ਕੀਤਾ ਜਾਵੇ, ਜਿਸ ਦਿਨ ਤੋਂ ਉਸ ਦੇ ਇਲਾਕਾ ਮੈਜਿਸਟ੍ਰੇਟ ਵੱਲੋਂ ਦੋਸ਼ੀ ਨੂੰ ਪੁਲਿਸ ਹਿਰਾਸਤ ਵਿੱਚ ਦਿੱਤਾ ਗਿਆ। ਅਜਿਹੇ ਹਾਲਾਤ ਵਿੱਚ ਦੋਸ਼ੀ ਦੀ ਦੂਸਰੇ ਮੁਕੱਦਮੇ ਵਿੱਚ ਪੁਲਿਸ ਹਿਰਾਸਤ ਦਾ ਸਮਾਂ ਉਸ ਦਿਨ ਤੋਂ ਗਿਣਨਾ ਸ਼ੁਰੂ ਹੋਵੇਗਾ, ਜਿਸ ਦਿਨ ਤੋਂ ਦੋਸ਼ੀ ਨੂੰ ਮੁਕੱਦਮੇ ਦੇ ਹਲਕਾ ਮੈਜਿਸਟ੍ਰੇਟ ਵੱਲੋਂ ਉਸ ਮੁਕੱਦਮੇ ਦੇ ਤਫ਼ਤੀਸ਼ੀ ਅਫ਼ਸਰ ਦੇ ਹਵਾਲੇ ਕੀਤਾ ਗਿਆ ਹੋਵੇ। ਮਤਲਬ ਇਹ ਕਿ ਰਾਹਦਾਰੀ ਦੇ ਸਮੇਂ ਨੂੰ ਪੁਲਿਸ ਹਿਰਾਸਤ ਵਿੱਚ ਨਹੀਂ ਗਿਣਿਆ ਜਾ ਸਕਦਾ।

ਇਸ ਨੁਕਤੇ ਸਬੰਧੀ ਮਹੱਤਵਪੂਰਨ ਫੈਸਲਾ (Important case law on this matter)

  1. ਹਿਰਾਸਤ ਦੇ ਦਿਨਾਂ ਦੀ ਗਿਣਤੀ ਕਰਦੇ ਸਮੇਂ, ਰਾਹਦਾਰੀ  (Transit period) ਵਿੱਚ ਬਤੀਤ ਹੋਏ ਸਮੇਂ ਨੂੰ, ਹਿਰਾਸਤ ਵਿੱਚ ਨਹੀਂ ਗਿਣਿਆ ਜਾਂਦਾ।

Case : State of W.B. Vs. Dinesh Dalmia, 2007 Cri.L.J.2757

Para “14 …… In fact the accused continued to be under the judicial custody in relation to the CBI case. It may be relevant to mention here that the CBI again took the accused in custody for scientific test and he was surrendered back on 10th of March, 2006 and on 11th March, the Calcutta police was given a custody of the accused by the Egmore Court, Chennai to be produced before the Magistrate in Calcutta on 13th March, 2006 and he was produced before the Calcutta Court on 13th March, 2006 and the Court directed the custody of the accused to the police on 13th March, 2006 for investigation in the criminal case registered against him in Calcutta. Therefore, the police custody will be treated from 13th March, 2006 and not from 27th February, 2006. In this background, the view taken by the learned single Judge that since he voluntarily surrendered on 27th February, 2006, therefore, he shall be deemed to be under the police custody w.e.f. 27th February, 2006 is far from correct and 90 days shall be counted from that date only i.e. 13.3.2006.”