July 16, 2024

Mitter Sain Meet

Novelist and Legal Consultant

ਮਾਹਿਰਾਂ ਦੀ ਰਾਏ (Opinion of experts)

ਮਾਹਿਰਾਂ ਦੀ ਰਾਏ (Opinion of experts)

(Section 45 Evidence Act)

ਮੁਲਜ਼ਮ ਕਿੰਨਾ ਵੀ ਸ਼ਾਤਿਰ ਕਿਉਂ ਨਾ ਹੋਵੇ ਜ਼ੁਰਮ ਦੇ ਕੁਝ ਸਬੂਤ ਉਹ ਪਿੱਛੇ ਛੱਡ ਹੀ ਜਾਂਦਾ ਹੈ। ਅਜਿਹੇ ਸਬੂਤਾਂ ਦੇ ਅਧਾਰ ਤੇ ਪਹਿਲਾਂ ਦੋਸ਼ੀ ਦੀ ਸ਼ਨਾਖਤ ਕਰਨ ਲਈ ਅਤੇ ਫਿਰ ਉਸਨੂੰ ਕਸੂਰਵਾਰ ਸਿੱਧ ਕਰਨ ਲਈ, ਵੱਖ-ਵੱਖ ਮਾਹਿਰਾਂ ਦੀ ਰਾਏ ਲਈ ਜਾਂਦੀ ਹੈ। ਕਦੇ-ਕਦੇ ਕੇਵਲ ਇਹਨਾਂ ਮਾਹਿਰਾਂ ਦੀਆਂ ਰਾਵਾਂ ਦੇ ਅਧਾਰ ਤੇ ਹੀ ਦੋਸ਼ੀ ਨੂੰ ਸਜ਼ਾ ਹੋ ਸਕਦੀ ਹੈ।

 ਮਾਹਿਰਾਂ ਦੀਆਂ ਰਾਵਾਂ ਦੀ ਮਹੱਤਤਾ

          ਇਹ ਰਾਵਾਂ (ੳ) ਗਵਾਹਾਂ ਦੇ ਬਿਆਨਾਂ ਦੀ ਪੁਸ਼ਟੀ ਅਤੇ (ਅ) ਹਾਲਾਤ ਦੀਆਂ ਕੜੀਆਂ ਜੋੜਨ ਵਿਚ ਲਾਭਕਾਰੀ ਸਿੱਧ ਹੁੰਦੀਆਂ ਹਨ।

 ਸੀਰਮ ਵਿਗਿਆਨੀ ਦੀ ਰਾਏ

ਸੀਰਮ ਵਿਗਿਆਨੀ (serologist) ਦੀ ਰਾਏ ਕਿ ਹਥਿਆਰ ਅਤੇ ਦੋਸ਼ੀ ਦੇ ਕੱਪੜਿਆਂ ਉੱਪਰ ਲੱਗਿਆ ਖੂਨ ਮਨੁੱਖੀ ਖੂਨ ਸੀ, ਗਵਾਹਾਂ ਦੇ ਬਿਆਨ ਦੀ ਪੁਸ਼ਟੀ ਕਰਦੀ ਹੈ। ਇਹ ਰਾਏ ਹਾਲਾਤ ਦੀਆਂ ਕੜੀਆਂ ਜੋੜਨ ਵਿੱਚ ਵੀ ਲਾਭਕਾਰੀ ਸਿੱਧ ਹੁੰਦੀ ਹੈ।

Case: Khujji @ Surendra Tiwari v/s State of Maharashtra 1991 Cri. L.J. 2653

Para “10. ….. The find of human blood on the weapon and the pant of the appellant lends corroboration to the testimony of PW1 Komal Chand when he states that he had seen the apellant inflicting a knife blow on the deceased.”

 ਸੀਰਮ ਵਿਗਿਆਨੀ ਦੀ ਰਿਪੋਰਟ ਦੀ ਭਰੋਸੇਯੋਗਤਾ

ਜੇ ਸੀਰਮ ਵਿਗਿਆਨੀ ਵੱਲੋਂ ਆਪਣੀ ਰਿਪੋਰਟ ਵਿੱਚ ਖੂਨ ਦੇ ਗਰੁੱਪ ਦਾ ਜ਼ਿਕਰ ਨਾ ਕੀਤਾ ਹੋਵੇ ਤਾਂ ਸੀਰਮ ਵਿਗਿਆਨੀ ਦੀ ਰਾਏ ਤਾਂ ਵੀ ਭਰੋਸੇਯੋਗ ਬਣੀ ਰਹਿੰਦੀ ਹੈ।

Case (i) : Khujji @ Surendra Tiwari v/s State of Maharashtra 1991 Cri. L.J. 2653

Para “10. ….. We are, therefore, of the opinion that, the aforesaid two decisions turned on the peculiar facts of each case and they do not lay down a general proposition that in the absence of determination of blood group the find of human blood on the weapon or garment of the accused is of no consequences We, therefore, see no substance in this contention urged by Mr. Lalit.”

 Case (ii) : Gura Singh v/s State of Rajasthan 2001 Cri. L.J. 487 (SC)

Para “20. ….. The Serologist and Chemical Examiner has found it that the Chadar (sheet) seized in consequence of the disclosure statement made by the appellant was stained with human blood. As with the lapse of time the classification of the blood could not be determined, no bonus is conferred upon the accused to claim any benefit on the strength of such a belated and stale argument. The trial Court as well as the High Court were, therefore, justified in holding this circumstance as proved beyond doubt against the appellant.”

ਗੂੰਗਿਆਂ ਦੇ ਇਸ਼ਾਰੇ ਸਮਝਣ ਵਾਲਾ ਵੀ ਮਾਹਿਰ ਹੁੰਦਾ ਹੈ

ਗੂੰਗੇ ਗਵਾਹ ਦੇ ਇਸ਼ਾਰਿਆਂ ਦੀ ਵਿਆਖਿਆ ਕਰਨ ਵਾਲਾ ਵਿਅਕਤੀ ‘ਮਾਹਿਰ’ ਦੀ ਪਰਿਭਾਸ਼ਾ ਵਿੱਚ ਆਉਂਦਾ ਹੈ।

Case : The Public Prosecutor, High Court of A.P. Hyderabad v/s Lingisetty Sreenu 1997, Cri. L.J. 4003 (AP – HC)

Para “14. ….. Moreover S. 282 of Cr. P.C. also enables the criminal Court to take the services of an interpreter for interpreting any evidence or statement, and such interpreter when required by the criminal court is bound to state the true interpretation of such evidence or statement. Having appreciated this position of law only the Court below appointed the Principal, Government Residential School for Deaf as an interpreter to this witness by administering the oath to him. It cannot be said that such a person who has been educating the deaf and dumb students is not an expert.”

ਪੈਰਾਂ ਦੇ ਨਿਸ਼ਾਨ ਪਹਿਚਾਨਣ ਵਾਲਾ ਵਿਗਿਆਨ ਅਵਿਕਸਿਤ

ਪੈਰਾਂ ਦੇ ਨਿਸ਼ਾਨਾਂ ਨੂੰ ਪਛਾਨਣ ਵਾਲਾ ਵਿਗਿਆਨ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਾਰਨ ਬਹੁਤਾ ਭਰੋਸੇਯੋਗ ਨਹੀਂ।

Case : Mohd. Aman and another v/s State of Rajasthan 1977, Cri.L.J.3567 (1) (SC)

Para “9. ….. This apart the science of identification of foot-prints is not a fully developed science and, therefore, if in a given case – unlike the present one – evidence relating to the same is found satisfactory it may be used only to reinforce the conclusions as to the identity of a culprit already arrived at on the basis of other evidence.”