July 16, 2024

Mitter Sain Meet

Novelist and Legal Consultant

ਖਾਣਿਆਂ ਤੇ ਰੋੜ੍ਹੇ – 8.91 ਲੱਖ ਰੁਪਏ

                ਭਾਸ਼ਾ ਵਿਭਾਗ ਨੇ -ਪੰਜਾਬੀ ਦੇ ਵਿਕਾਸ ਲਈ ਮਿਲੀ ਵੱਡੀ ਰਕਮ -ਖਾਣਿਆਂ ਤੇ ਰੋੜ੍ਹੀ

                ਪੰਜਾਬ ਸਰਕਾਰ ਨੇ ‘ਪੰਜਾਬੀ ਮਾਹ’ ਦੌਰਾਨ ਭਾਸ਼ਾ ਵਿਭਾਗ ਨੂੰ ਕੇਵਲ 7 ਸਮਾਗਮ ਕਰਵਾਉਣ ਦੀ ਮਨਜ਼ੂਰੀ ਦਿੱਤੀ ਸੀ। ਪਰ ਭਾਸ਼ਾ ਵਿਭਾਗ ਨੇ ਇਨਾਂ ਦੀ ਗਿਣਤੀ ਆਪੇ ਵਧਾ ਕੇ 25 ਕਰ ਲਈ।

                ਭਾਸ਼ਾ ਵਿਭਾਗ ਦੇ ਗੈਰ ਜ਼ਿੰਮੇਵਾਰ ਅਧਿਕਾਰੀਆਂ ਨੇ ਪਹਿਲੇ ਦਿਨ ਹੀ ਪੈਸਾ ਫਜ਼ੂਲ ਖਰਚੀਆਂ ਤੇ, ਪਾਣੀ ਵਾਂਗ ਬਹਾਉਣਾ ਸ਼ੁਰੂ ਕਰ ਦਿੱਤਾ।

                ਇਨ੍ਹਾਂ 25 ਵਿਚੋਂ ਕੇਵਲ 7 ਸਮਾਗਮਾਂ ਵਿੱਚ ਮਹਿਮਾਨਾਂ ਨੂੰ ਖਾਣਾ ਪਰੋਸਿਆ ਗਿਆ। ਖਾਣਾ ਖਵਾਉਣ ਤੇ 8 ਲੱਖ 91 ਹਜ਼ਾਰ ਰੁਪਏ ਖਰਚ ਹੋਏ।

                ਇਸ ਫਜ਼ੂਲ ਖਰਚੀ ਤੇ ਵਿਸ਼ੇਸ਼ ਧਿਆਨ ਮੰਗਦੇ ਕੁੱਝ ਤੱਥ

                1. ਇਕ ਨਵੰਬਰ 2021 ਨੂੰ ਪੰਜਾਬੀ ਮਾਹ ਦਾ ਪਹਿਲਾ ਸਮਾਗਮ ਪਟਿਆਲੇ ਹੋਇਆ। ਭਾਸ਼ਾ ਵਿਭਾਗ ਵਲੋਂ ਦਿੱਤੀ ਗਈ ਪਹਿਲੀ ਸੂਚਨਾ ਅਨੁਸਾਰ, ਇਸ ਸਮਾਗਮ ਤੇ ਮਹਿਮਾਨਾਂ ਨੂੰ ਜੋ ਬ੍ਰੇਕ ਫਾਸਟ ਅਤੇ ਖਾਣਾ ਦਿੱਤਾ ਗਿਆ ਉਸ ਤੇ ਵਿਭਾਗ ਦੇ 1ਲੱਖ 90 ਹਜ਼ਾਰ 200 ਰੁਪਏ ਖਰਚ ਹੋਏ। ਪੁੱਛੇ ਜਾਣ ਤੇ, ਦੂਜੀ ਸੂਚਨਾ ਰਾਹੀਂ, ਦਸਿਆ ਗਿਆ ਕਿ ਇਸ ਸਮਾਗਮ ਤੇ ਕੁੱਲ 643 ਮਹਿਮਾਨਾਂ ਨੂੰ ਖਾਣਾ ਪਰੋਸਿਆ ਗਿਆ।

                2. ਇਸੇ ਤਰ੍ਹਾਂ 15 ਨਵੰਬਰ ਨੂੰ ਪਟਿਆਲੇ ਹੀ ਹੋਏ ਇਕ ਹੋਰ ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਪਰੋਸੇ ਖਾਣੇ ਤੇ 1 ਲੱਖ 43 ਹਜ਼ਾਰ 400 ਰੁਪਏ ਖਰਚ ਹੋਏ। ਇਸ ਵਾਰ ਖਾਣਾ ਖਾਣ ਵਾਲੇ ਮਹਿਮਾਨਾਂ ਦੀ ਗਿਣਤੀ 478 ਦਸੀ ਗਈ।

3. ਇਸੇ ਤਰ੍ਹਾਂ 22 ਨਵੰਬਰ ਨੂੰ ਪਟਿਆਲੇ ਹੀ ਹੋਏ ਇਕ ਹੋਰ ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਪਰੋਸੇ ਖਾਣੇ ਤੇ 1 ਲੱਖ 40 ਹਜ਼ਾਰ 100 ਰੁਪਏ ਖਰਚ ਹੋਏ। ਇਸ ਵਾਰ ਖਾਣਾ ਖਾਣ ਵਾਲੇ ਮਹਿਮਾਨਾਂ ਦੀ ਗਿਣਤੀ ਨਹੀਂ ਦਸੀ ਗਈ। 320 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਇਹ ਗਿਣਤੀ 467 ਬਣਦੀ ਹੈ।

4. 30 ਨਵੰਬਰ ਨੂੰ ਪਟਿਆਲੇ ਹੀ ਹੋਏ ਵਿਦਾਇਗੀ ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਪਰੋਸੇ ਖਾਣੇ ਤੇ 2 ਲੱਖ 13 ਹਜ਼ਾਰ ਖਰਚ ਹੋਏ। ਇਸ ਵਾਰ ਖਾਣਾ ਖਾਣ ਵਾਲੇ ਮਹਿਮਾਨਾਂ ਦੀ ਗਿਣਤੀ ਨਹੀਂ ਦਸੀ ਗਈ। 320 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਇਹ ਗਿਣਤੀ 710 ਬਣਦੀ ਹੈ।

ਪਟਿਆਲੇ ਹੋਏ ਸਮਾਗਮਾਂ ਦਾ ਲਿੰਕ: http://www.mittersainmeet.in/wp-content/uploads/2022/09/Patiala-ਹੋਏ-ਸਮਾਗਮਾਂ-ਦੀ-ਜਾਣਕਾਰੀ.pdf

5. 8 ਨਵੰਬਰ ਨੂੰ ਸਮਾਗਮ ਫਤਿਹਗੜ ਸਾਹਿਬ ਹੋਇਆ। ਇਸ ਵਾਰ ਵਿਭਾਗ ਨੇ ਖਾਣੇ ਤੇ 81,000 ਰੁਪਏ ਖਰਚ ਕੀਤੇ। ਖਾਣਾ ਖਾਣ ਵਾਲੇ ਮਹਿਮਾਨਾਂ ਦੀ ਗਿਣਤੀ ਨਹੀਂ ਦੱਸੀ ਗਈ।

ਫਤਿਹਗੜ ਸਾਹਿਬ ਹੋਏ ਸਮਾਗਮਾਂ ਦਾ ਲਿੰਕ: http://www.mittersainmeet.in/wp-content/uploads/2022/09/Fatehgarh-Sahib.pdf

6.  11 ਨਵੰਬਰ ਨੂੰ ਸਮਾਗਮ ਬਠਿੰਡੇ ਹੋਇਆ। ਇਸ ਵਾਰ ਵਿਭਾਗ ਨੇ ਖਾਣੇ ਤੇ 75,000 ਰੁਪਏ ਖਰਚ ਕੀਤੇ। ਖਾਣਾ ਖਾਣ ਵਾਲੇ ਮਹਿਮਾਨਾਂ ਦੀ ਗਿਣਤੀ 250 ਦੱਸੀ ਗਈ।

ਬਠਿੰਡੇ ਹੋਏ ਸਮਾਗਮਾਂ ਦਾ ਲਿੰਕ: http://www.mittersainmeet.in/wp-content/uploads/2022/09/Bathinda-ਹੋਏ-ਸਮਾਗਮਾਂ-ਦੀ-ਜਾਣਕਾਰੀ.pdf    

                7.  26 ਨਵੰਬਰ ਨੂੰ ਸਮਾਗਮ ਅੰਮ੍ਰਿਤਸਰ ਹੋਇਆ। ਇਸ ਵਾਰ ਖਾਣੇ ਤੇ 48,300 ਰੁਪਏ ਖਰਚ ਹੋਏ ਅਤੇ ਮਹਿਮਾਨਾਂ ਦੀ ਗਿਣਤੀ 230 ਰਹੀ।

ਅੰਮ੍ਰਿਤਸਰ ਹੋਏ ਸਮਾਗਮਾਂ ਦਾ ਲਿੰਕ: http://www.mittersainmeet.in/wp-content/uploads/2022/09/Amritsar-ਹੋਏ-ਸਮਾਗਮਾਂ-ਦੀ-ਜਾਣਕਾਰੀ.pdf

                8. ਪਟਿਆਲੇ ਅਤੇ ਬਠਿੰਡੇ ਵਾਲੇ ਖਾਣੇ ਤੇ ਪ੍ਰਤੀ ਵਿਅਕਤੀ 300 ਰੁਪਏ ਖਰਚ ਹੋਏ ਜਦੋਂ ਕਿ ਅੰਮ੍ਰਿਤਸਰ ਵਾਲੇ ਖਾਣੇ ਤੇ ਪ੍ਰਤੀ ਵਿਅਕਤੀ 210 ਰੁਪਏ।

                9. ਇੰਝ ਭਾਸ਼ਾ ਵਿਭਾਗ ਨੇ 7 ਸਮਾਗਮਾਂ ਤੇ ਕੁੱਲ 8 ਲੱਖ 91 ਹਜ਼ਾਰ ਰੁਪਏ ਕੇਵਲ ਖਾਣਾ ਖਵਾਉਣ ਤੇ ਖਰਚ ਕੀਤੇ ਗਏ।

                10. ਨਵੰਬਰ 2021 ਵਿਚ ‘ਕੋਵਡ ਮਹਾਂਮਾਰੀ’ ਨਾਲ ਸਬੰਧਤ ਨਿਯਮ ਪੰਜਾਬ ਵਿਚ ਪੂਰੀ ਤਰ੍ਹਾਂ ਲਾਗੂ ਸਨ। ਭਾਸ਼ਾ ਵਿਭਾਗ ਵਲੋਂ  ਪੰਜਾਬ ਸਰਕਾਰ ਨੂੰ ਜਦੋਂ ਪੰਜਾਬੀ ਮਾਹ ਦੌਰਾਨ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਤਜਵੀਜ਼ ਭੇਜੀ ਗਈ ਤਾਂ ਇਕ ਵੱਖਰੀ ਚਿੱਠੀ ਲਿਖ ਕੇ, ਇਨ੍ਹਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦਾ ਭਰੋਸਾ ਵੀ ਦਿੱਤਾ ਗਿਆ।

                ਇਨ੍ਹਾਂ ਨਿਯਮਾਂ ਵਿਚੋਂ ਇਕ ਨਿਯਮ ਇਹ ਸੀ ਕਿ

‘ਸੈਮੀਨਾਰ ਹਾਲ ਦੀ ਸਮਰੱਥਾ ਅਨੁਸਾਰ ਭਾਗ ਲੈਣ ਵਾਲੇ ਭਾਗੀਦਾਰਾਂ/ਡੈਲੀਗੈਟਾਂ ਦੀ ਕੁੱਲ ਗਿਣਤੀ 50% ਰੱਖੀ ਜਾਵੇਗੀ।’

ਭਾਸ਼ਾ ਵਿਭਾਗ ਦੀ ਚਿੱਠੀ ਦਾ ਲਿੰਕ: http://www.mittersainmeet.in/wp-content/uploads/2022/09/Amritsar-ਹੋਏ-ਸਮਾਗਮਾਂ-ਦੀ-ਜਾਣਕਾਰੀ.pdf

                ਪਟਿਆਲੇ, ਬਠਿੰਡੇ, ਫਤਿਗੜ ਸਾਹਿਬ ਅਤੇ ਅੰਮ੍ਰਿਤਸਰ ਦੇ ਜਿਨ੍ਹਾਂ ਸੈਮੀਨਾਰ ਹਾਲਾਂ ਵਿੱਚ ਸਮਾਗਮ ਕਰਵਾਏ ਗਏ ਕੀ ਕ੍ਰਮ ਅਨੁਸਾਰ ਉਨ੍ਹਾਂ ਦੀ ਸਮਰੱਥਾ 1286, 659, 500 ਅਤੇ 460 ਦਰਸ਼ਕ ਬਠਾਉਣ ਦੀ ਸੀ?

                ਨੋਟ: ਪਹਿਲੀ ਅਰਜ਼ੀ ਦੇ ਜਵਾਬ ਵਿੱਚ ਭਾਸ਼ਾ ਵਿਭਾਗ ਵਲੋਂ ਸਾਨੂੰ ਕੇਵਲ 12 ਸਮਾਗਮਾਂ ਤੇ ਹੋਏ ਖਰਚ ਦੀ ਜਾਣਕਾਰੀ ਦਿੱਤੀ ਗਈ ਹੈ। ਦੂਜੀ ਅਰਜ਼ੀ ਦੇ ਜਵਾਬ ਵਿਚ ਸਮਾਗਮਾਂ ਦੀ ਗਿਣਤੀ ਵਧਾ ਕੇ 25 ਕਰ ਦਿੱਤੀ ਗਈ ਹੈ। ਬਾਕੀ ਦੇ 13 ਸਮਾਗਮਾਂ ਤੇ ਹੋਏ ਖਰਚ ਦੀ ਜਾਣਕਾਰੀ ਹਾਲੇ ਤੱਕ ਸਾਨੂੰ ਪ੍ਰਾਪਤ ਨਹੀਂ ਹੋਈ। ਇਹ ਅੰਕੜੇ 12 ਸਮਾਗਮਾਂ ਦੀ ਉਪਲਬਧ ਸੂਚਨਾ ਤੇ ਅਧਾਰਿਤ ਹਨ। ਬਾਕੀ ਦੇ 13 ਸਮਾਗਮਾਂ ਦੀ ਸੂਚਨਾ ਉਪਲਬਧ ਹੋਣ ਤੇ ਇਸ ਖਰਚੇ ਵਿਚ ਵਾਧਾ ਹੋ ਸਕਦਾ ਹੈ।