July 16, 2024

Mitter Sain Meet

Novelist and Legal Consultant

ਫੈਸਲਾ ਕਰਦੇ ਸਮੇਂ ਅਪਣਾਏ ਜਾਣ ਵਾਲੇ ਮਾਪਦੰਡ (Yardsticks which the court is to apply while deciding bail)

ਫੈਸਲਾ ਕਰਦੇ ਸਮੇਂ ਅਪਣਾਏ ਜਾਣ ਵਾਲੇ ਮਾਪਦੰਡ (Yardsticks which the court is to apply while deciding bail)

 1. ਪੇਸ਼ਗੀ ਜ਼ਮਾਨਤ ਦਾ ਇੱਕ ਮਾਪਦੰਡ ਮੁਦਈ ਧਿਰ ਵੱਲੋਂ ਲਗਾਏ ‘ਦੋਸ਼ਾਂ ਦਾ ਮੰਤਵ’ (purpose of acquisition) ਘੋਖਣਾ ਹੈ।

a) ਜੇ ਮੁਦਈ ਵੱਲੋਂ ਦੋਸ਼ ਇਨਸਾਫ ਪ੍ਰਾਪਤੀ ਲਈ ਲਾਏ ਗਏ ਹਨ (in the furtherance of justice) ਤਾਂ ਆਮ ਤੌਰ ਤੇ ਦੋਸ਼ੀ ਨੂੰ ਪੇਸ਼ਗੀ ਜ਼ਮਾਨਤ ਤੇ ਰਿਹਾ ਨਹੀਂ ਕੀਤਾ।

b) ਜੇ ਮੁਦਈ ਵੱਲੋਂ ਦੋਸ਼ ਮੰਦ ਭਾਵਨਾ (ulterior motive) ਨਾਲ ਜਾਂ ਦੋਸ਼ੀ ਨੂੰ ਜ਼ਲੀਲ ਕਰਨ ਲਈ ਲਗਾਏ ਗਏ ਹਨ ਤਾਂ ਆਮ ਤੌਰ ਤੇ ਦੋਸ਼ੀ ਨੂੰ ਪੇਸ਼ਗੀ ਜ਼ਮਾਨਤ ਤੇ ਰਿਹਾ ਕਰ ਦਿੱਤਾ ਜਾਂਦਾ ਹੈ।

Case: Gurbux Singh Sibia Vs. State of Punjab, 1980 Cr.L.J. 1125 (1) (SC- Constitutional Bench)

Para “31. In regard to anticipatory bail, if the proposed accusation appears to stem not from motives of furthering the ends of justice but from some ulterior motive, the object being to injure and humiliate the applicant by having him arrested, a direction for the release of the applicant on bail in the event of his arrest would generally be made. ……”

 2. ਪੇਸ਼ਗੀ ਜ਼ਮਾਨਤ ਦੇ ਫੈਸਲੇ ਸਮੇਂ ਵਿਚਾਰੇ ਜਾਣ ਵਾਲੇ ਹੋਰ ਮਾਪਦੰਡ ਹੇਠ ਲਿਖੇ ਅਨੁਸਾਰ ਹਨ:

a) ਮੁਦਈ ਵੱਲੋਂ ਲਗਾਏ ਦੋਸ਼ਾਂ ਦੀ ਗੰਭੀਰਤਾ

b) ਦੋਸ਼ੀ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਹਾਜ਼ਿਰ ਰਹਿਣ ਦੀ ਸੰਭਾਵਨਾ

c) ਦੋਸ਼ੀ ਵੱਲੋਂ ਗਵਾਹਾਂ ਤੇ ਗਵਾਹੀ ਤੋਂ ਮੁਕਰਨ ਲਈ ਦਬਾਅ ਪਾਉਣ ਦੀ ਸੰਭਾਵਨਾ

d) ਲੋਕ ਹਿਤ ਅਤੇ ਸਰਕਾਰ ਹਿਤ

Case: Gurbux Singh Sibia Vs. State of Punjab, 1980 Cr.L.J. 1125 (1)

Para “31. ….. There are several other considerations, too numerous to enumerate, the combined effect of which must weigh with the court while granting or rejecting anticipatory bail. The nature and seriousness of the proposed charges, the context of the events likely to lead to the making of the charges, a reasonable possibility of the applicant’s presence not being secured at the trial, a reasonable apprehension that witnesses will be tampered with and “the larger interests of the public or the State” are some of the considerations which the court has to keep in mind while deciding an application for anticipatory bail.”

3. ਪੇਸ਼ਗੀ ਜ਼ਮਾਨਤ ਦੇ ਫੈਸਲੇ ਸਮੇਂ ਅਦਾਲਤ ਵੱਲੋਂ ਵਿਚਾਰੇ ਜਾਣ ਵਾਲੇ ਹੋਰ ਮਾਪਦੰਡ

a) ਦੋਸ਼ੀਆਂ ਵੱਲੋਂ ਰਚੀ ਗਈ ਸਾਜਿਸ਼ ਦੀ ਗੰਭੀਰਤਾ

b) ਸਾਜਿਸ਼ ਕਰਨ ਵਿੱਚ ਦੋਸ਼ੀਆਂ ਵੱਲੋਂ ਵਰਤੀ ਗਈ ਜੁਗਤ

c) ਸਾਜਿਸ਼ ਨੂੰ ਅੰਤਿਮ ਰੂਪ ਦੇਣ ਵਿੱਚ ਦਿਖਾਈ ਗਈ ਨਿਪੁੰਨਤਾ।

Case : Directorate of enforcement and another Vs. P.V. Prabhakar Rao, 1997 Cr.L.J.4634  

Para “10. The most glaring feature which even the respondent did not repudiate is the magnitude of the criminal conspiracy hatched, the ingenuity with which the cabal was orchestrated and the meticulousness with which it was implemented and the colossal amount of foreign exchange siphoned off from the country. It is not disputed that whomsoever perpetrated this grave economic offence deserves to be dealt with sternly under law.”