July 16, 2024

Mitter Sain Meet

Novelist and Legal Consultant

ਧਾਰਾ 299 ਸੀ.ਆਰ.ਪੀ.ਸੀ. ਦੀ ਕਾਰਵਾਈ(Proceedings U/S 299 Cr.P.C.

                                 ਧਾਰਾ 299 ਸੀ.ਆਰ.ਪੀ.ਸੀ. ਦੀ ਕਾਰਵਾਈ(Proceedings U/S 299 Cr.P.C.)

ਤਫ਼ਤੀਸ਼ ਜਾਂ ਸੁਣਵਾਈ ਦੌਰਾਨ ਦੋਸ਼ੀ ਭਗੌੜਾ ਹੋ ਸਕਦਾ ਹੈ। ਅਦਾਲਤ ਦੀ ਕਾਰਵਾਈ ਦੋਸ਼ੀ ਦੇ ਭਗੌੜਾ ਹੋਣ ਨਾਲ ਵੀ ਰੁਕਦੀ ਨਹੀਂ। ਦੋਸ਼ੀ ਦੀ ਗੈਰਹਾਜ਼ਰੀ ਵਿੱਚ ਵੀ ਗਵਾਹਾਂ ਦੇ ਬਿਆਨ ਦਰਜ ਹੋ ਸਕਦੇ ਹਨ। ਬਾਅਦ ਵਿੱਚ ਜੇ ਦੋਸ਼ੀ ਫੜਿਆ ਜਾਵੇ ਪਰ ਪਹਿਲਾਂ ਭੁਗਤੇ ਗਵਾਹ ਮਰ ਜਾਣ ਜਾਂ ਅਜਿਹੇ ਕਿਸੇ ਹੋਰ ਵਿਸ਼ੇਸ਼ ਕਾਰਨ ਕਾਰਨ ਅਦਾਲਤ ਵਿੱਚ ਗਵਾਹੀ ਲਈ ਪੇਸ਼ ਨਾ ਹੋ ਸਕਣ ਤਾਂ ਅਜਿਹੇ ਗਵਾਹਾਂ ਦੇ ਪਹਿਲਾਂ ਦਰਜ ਹੋਏ ਬਿਆਨਾਂ ਦੇ ਅਧਾਰ ਤੇ ਦੋਸ਼ੀ ਨੂੰ ਸਜ਼ਾ ਹੋ ਸਕਦੀ ਹੈ।

ਧਾਰਾ 299 ਸੀ.ਆਰ.ਪੀ.ਸੀ. ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਦੀਆਂ ਮੁੱਢਲੀਆਂ ਸ਼ਰਤਾਂ:

a) ਗਵਾਹਾਂ ਦੇ ਬਿਆਨ ਲਿਖਦੇ ਸਮੇਂ ਦੋਸ਼ੀ ਦਾ ਭਗੌੜਾ ਹੋਣਾ ਜ਼ਰੂਰੀ ਹੈ ਅਤੇ
b) ਮੁਕੱਦਮੇ ਦੀ ਸੁਣਵਾਈ ਦੌਰਾਨ ਜਦੋਂ ਗਵਾਹ ਦੀ ਗਵਾਹੀ ਦੀ ਵਰਤੋਂ ਕੀਤੀ ਜਾਣੀ ਹੋਵੇ ਉਸ ਸਮੇਂ ਉਸ ਗਵਾਹ ਦੀ ਮੌਤ ਹੋ ਜਾਣਾ ਜਾਂ ਗਵਾਹੀ ਲਈ ਉਪਲੱਬਧ ਨਾ ਹੋਣਾ ਜ਼ਰੂਰੀ ਹੈ।

Case : Nirmal Singh v/s State of Haryana 2000 Cri.L.J.1803 (SC)

Para  “4. ….. On a mere perusal of Section 299 of the Code of Criminal Procedure as well as Section 33 of the Evidence Act, we have no hesitation to come to the conclusion that the preconditions in both the Sections must be established by the prosecution and it is only then, the statements of witnesses recorded under Section 299, Cr. P.C. before the arrest of the accused can be utilised in evidence in trial after the arrest of such accused only if the persons are dead or would not be available or any other condition enumerated in the second part of Section 299(1) of the Code of Criminal Procedure is established.”