July 16, 2024

Mitter Sain Meet

Novelist and Legal Consultant

ਜਾਅਲੀ ਦਸਤਖਤਾਂ/ਹੱਥ ਲਿਖਤਾਂ ਨੂੰ ਸਿੱਧ ਕਰਨਾ (Proof of forged signatures/handwriting)


ਜਾਅਲੀ ਦਸਤਖਤਾਂ/ਹੱਥ ਲਿਖਤਾਂ ਨੂੰ ਸਿੱਧ ਕਰਨਾ (Proof of forged signatures/handwriting)

(Sections 67, 68 and 73 Evidence Act)

ਕਿਸੇ ਦਸਤਾਵੇਜ਼ ਤੇ ਹੋਏ ਜਾਅਲੀ ਦਸਤਖਤਾਂ ਜਾਂ ਹੱਥ ਲਿਖਤਾਂ ਨੂੰ ਦੋ ਢੰਗਾਂ ਨਾਲ ਸਿੱਧ ਕੀਤਾ ਜਾ ਸਕਦਾ ਹੈ

 1. ਹੱਥ ਲਿਖਤਾਂ ਦੇ ਮਾਹਰ ਤੋਂ ਝਗੜੇ ਵਾਲੇ ਦਸਤਖਤਾਂ/ਹੱਥ ਲਿਖਤਾਂ ਦੀ ਤੁਲਨਾ ਕਰਵਾ ਕੇ।

2. ਦਸਤਖਤਾਂ ਅਤੇ ਹੱਥ ਲਿਖਤਾਂ ਬਾਰੇ ਜਾਣੂ ਵਿਅਕਤੀਆਂ ਦੀ ਗਵਾਹੀ ਕਰਵਾ ਕੇ।

ਦਸਤਖਤਾਂ/ਹੱਥ ਲਿਖਤਾਂ ਦੀ ਤੁਲਨਾ

  1. ਕਿਸੇ ਵਿਅਕਤੀ ਦੇ ਮੰਨੇ ਹੋਏ ਅਤੇ ਝਗੜੇ ਵਾਲੇ ਦਸਤਖਤਾਂ ਦੀ ਤੁਲਨਾ ਅਦਾਲਤ ਖੁਦ ਕਰ ਸਕਦੀ ਹੈ।

Case : Ajit Savant Majagavi vs. State of Karnataka 1997 Cri.L.J.3964 (SC)

“38. As a matter of extreme caution and judicial sobriety, the Court should not normally take upon itself the responsibility of comparing the disputed signature with that of the admitted signature or handwriting and in the event of slightest doubt, leave the matter to the wisdom of experts. But this does not mean that the Court has not the power to compare the disputed signature with the admitted signature as this power is clearly available under Section 73 of the Act. (See State (Delhi Administration) v. Pali Ram, AIR 1979 SC 14 : ((1979) 2 SCC 158)).”

 2. ਹੱਥ ਲਿਖਤਾਂ ਦੇ ਮਾਹਰ ਦੀ ਰਾਏ ਲੈ ਕੇ।

ਜਦੋਂ ਦੋਸ਼ੀ ਵੱਲੋਂ ਕੋਈ ਜਾਅਲੀ ਹੱਥ ਲਿਖਤ ਤਿਆਰ ਕੀਤੀ ਗਈ ਹੋਵੇ ਜਾਂ ਉਸ ਵੱਲੋਂ ਕਿਸੇ ਦਸਤਾਵੇਜ਼ ਤੇ ਜਾਅਲੀ ਦਸਤਖਤ ਕੀਤੇ ਗਏ ਹੋਣ ਤਾਂ ਉਹਨਾਂ ਜਾਅਲੀ ਹੱਥ ਲਿਖਤਾਂ/ਦਸਤਖਤਾਂ ਨੂੰ ਸਿੱਧ ਕਰਨ ਲਈ ਹੱਥ ਲਿਖਤਾਂ ਦੇ ਮਾਹਿਰਾਂ ਦੀ ਰਾਏ ਲਈ ਜਾਂਦੀ ਹੈ। ਮਾਹਿਰ ਨੂੰ ਜਾਅਲੀ ਹੱਥ ਲਿਖਤਾਂ/ਦਸਤਖਤਾਂ ਨੂੰ ਪਰਖਣ ਲਈ ਦੋਸ਼ੀ ਦੇ ਨਮੂਨੇ ਵਜੋਂ ਅਸਲ ਹੱਥ ਲਿਖਤਾਂ/ਦਸਤਖਤਾਂ ਦੀ ਲੋੜ ਪੈਂਦੀ ਹੈ। ਜੇ ਮੁਕੱਦਮਾ ਤਫਤੀਸ਼ ਅਧੀਨ ਹੋਵੇ ਤਾਂ ਦੋਸ਼ੀ ਦੀ ਨਮੂਨੇ ਦੇ ਦਸਤਖਤ ਦੇਣ ਜਾਂ ਨਾ ਦੇਣ ਦੀ ਮਰਜ਼ੀ ਹੁੰਦੀ ਹੈ। ਪਰ ਜੇ ਮੁਕੱਦਮਾ ਅਦਾਲਤ ਕੋਲ ਸੁਣਵਾਈ ਅਧੀਨ ਹੋਵੇ ਤਾਂ ਅਦਾਲਤ ਦੋਸ਼ੀ ਨੂੰ ਆਪਣੀ ਹੱਥ ਲਿਖਤ ਦੇ ਨਮੂਨੇ ਦੇਣ ਲਈ ਮਜ਼ਬੂਰ ਕਰ ਸਕਦੀ ਹੈ

Case : Sub Inspector of Police Vs. Devarajan 1999 Cri.L.J. 4264 (Kerela HC)

Para “9. ….. Section 73 already quoted in paragraph 3 above empowers the Court to direct any person present in Court to give his specimen handwriting to enable the Court to compare the handwriting. But the said power can be exercised only in connection with an ongoing trial and appears to have no application when the case is at the stage of investigation. ...”

ਦਸਤਖਤਾਂ ਅਤੇ ਹੱਥ ਲਿਖਤਾਂ ਬਾਰੇ ਜਾਣੂ ਵਿਅਕਤੀ ਦੀ ਗਵਾਹੀ

(ੳ)     ਉਹ ਗਵਾਹ ਜੋ ਦਸਤਾਵੇਜ਼ ਨੂੰ ਲਿਖਣ ਵਾਲੇ ਵਿਅਕਤੀ ਦੇ ਦਸਤਖਤਾਂ ਅਤੇ ਹੱਥ ਲਿਖਤ ਬਾਰੇ ਜਾਣੂ ਹੋਵੇ, ਦਸਤਖਤਾਂ ਅਤੇ ਹੱਥ ਲਿਖਤਾਂ ਨੂੰ ਸਿੱਧ ਕਰ ਸਕਦਾ ਹੈ।

Case : Amarsingh Gond v/s State of M.P. 2007 Cri. L.J.1560 (MP – HC)

Para  “12. ….. In the given case in hand, the FIR (Ex. P-11) has been proved by P. W. 7 Arun Kumar, who was a Constable of Police Station Samnapur. He has stated that he is well acquainted to the Sub-Inspector of Samnapur Police Station as he has worked with him. This witness is acquainted with his signature as well as his handwriting. Thus, under the law FIR (Ex. P-11) has been proved by the evidence of P. W. 7 Arun Kumar.

(ਅ)     ਜੇ ਕਿਸੇ ਦਸਤਾਵੇਜ਼ ਉੱਪਰ ਹੋਏ ਦਸਤਖਤਾਂ ਨੂੰ, ਉਹ ਗਵਾਹ ਸਿੱਧ ਕਰ ਦੇਵੇ ਜਿਸਦੀ ਹਾਜ਼ਰੀ ਵਿੱਚ ਦਸਤਖਤ ਹੋਏ ਹੋਣ ਤਾਂ ਦਸਤਾਵੇਜ਼ ਨੂੰ ਸਿੱਧ ਕਰਨ ਲਈ ਹੱਥ ਲਿਖਤਾਂ ਦੇ ਮਾਹਿਰ ਦੀ ਰਾਏ ਦੀ ਲੋੜ ਨਹੀਂ।

Case : Satrangi Lal alias Krishan Lal v/s State of Haryana 1995 Cri. L.J. 969 (P & H – HC)

Para “22.  I have given my due thought to the arrival contentions and I am of the view that it was not necessary for the prosecution to have got compared the signatures of the petitioner from handwriting expert. The Bank Manager and the Accountant of the Bank as well as the persons who introduced the petitioner to the bank authorities have categorically deposed that they fully knew Satrangi Lal who had put down his signatures in their presence and that the signatures were of Satrangi Lal and none-else.”