July 16, 2024

Mitter Sain Meet

Novelist and Legal Consultant

ਕਾਰਜਕਾਰੀ ਮੈਜਿਸਟ੍ਰੇਟ ਅਤੇ ਪੁਲਿਸ ਹਿਰਾਸਤ(Executive Magistrate & Police custody)

ਕਾਰਜਕਾਰੀ ਮੈਜਿਸਟ੍ਰੇਟ ਅਤੇ ਪੁਲਿਸ ਹਿਰਾਸਤ

ਦੋਸ਼ੀ ਨੂੰ ਪੁਲਿਸ ਹਿਰਾਸਤ ਲਈ ਕਾਰਜਕਾਰੀ ਮੈਜਿਸਟ੍ਰੇਟ ਸਾਹਮਣੇ ਵੀ ਪੇਸ਼ ਕੀਤਾ ਜਾ ਸਕਦਾ ਹੈ ਕਾਰਜਕਾਰੀ ਮੈਜਿਸਟ੍ਰੇਟ ਦੇ ਦੋਸ਼ੀ ਨੂੰ ਪੁਲਿਸ ਜਾਂ ਨਿਆਇਕ ਹਿਰਾਸਤ ਵਿਚ ਭੇਜਣ ਦਾ ਅਧਿਕਾਰ 7 ਦਿਨ ਤੱਕ ਹੈ

ਇਸ ਨੁਕਤੇ ਸਬੰਧੀ ਮਹੱਤਵਪੂਰਨ ਫੈਸਲਾ (Important case law on this matter)

  1. ਜੇ ਦੋਸ਼ੀ ਨੂੰ ਕਾਰਜਕਾਰੀ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਜਾਂਦਾ ਹੈ ਤਾਂ ਉਸਨੂੰ ਦੋਸ਼ੀ ਨੂੰ ਇੱਕ ਹਫਤੇ ਲਈ ਪੁਲਿਸ ਜਾਂ ਨਿਆਇਕ ਹਿਰਾਸਤ ਵਿੱਚ ਭੇਜਣ ਦਾ ਅਧਿਕਾਰ ਹੈ। ਇੱਕ ਹਫਤੇ ਦੌਰਾਨ, ਜੁਡੀਸ਼ੀਅਲ ਮੈਜਿਸਟ੍ਰੇਟ ਵਾਂਗ ਕਾਰਜਕਾਰੀ ਮੈਜਿਸਟ੍ਰੇਟ ਵੀ ਦੋਸ਼ੀ ਨੂੰ ਪੁਲਿਸ ਜਾਂ ਨਿਆਇਕ ਹਿਰਾਸਤ ਵਿੱਚ ਭੇਜ ਸਕਦਾ ਹੈ। ਇਸ ਇੱਕ ਹਫਤੇ ਦੌਰਾਨ ਉਸਨੂੰ ਵੀ ਪੁਲਿਸ ਹਿਰਾਸਤ ਨੂੰ ਨਿਆਇਕ ਅਤੇ ਨਿਆਇਕ ਨੂੰ ਪੁਲਿਸ ਹਿਰਾਸਤ ਵਿੱਚ ਬਦਲਣ ਦਾ ਅਧਿਕਾਰ ਹੈ। ਕਾਰਜਕਾਰੀ ਮੈਜਿਸਟ੍ਰੇਟ ਵੀ ਨਿਆਇਕ ਹਿਰਾਸਤ ਨੂੰ ਪੁਲਿਸ ਹਿਰਾਸਤ ਅਤੇ ਪੁਲਿਸ ਹਿਰਾਸਤ ਨੂੰ ਨਿਆਇਕ ਹਿਰਾਸਤ ਵਿੱਚ ਵਾਰ-ਵਾਰ ਬਦਲ ਸਕਦਾ ਹੈ। ਇੱਕ ਹਫਤਾ ਬੀਤ ਜਾਣ ਬਾਅਦ ਕਾਰਜਕਾਰੀ ਮੈਜਿਸਟ੍ਰੇਟ ਵੱਲੋਂ ਦੋਸ਼ੀ ਨੂੰ ਨੇੜੇ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨ ਦਾ ਹੁਕਮ ਦੇਣਾ ਜ਼ਰੂਰੀ ਹੈ। ਦੋਸ਼ੀ ਦੇ ਨਾਲ-ਨਾਲ ਸੰਬੰਧਿਤ ਰਿਕਾਰਡ ਵੀ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਭੇਜਣਾ ਜ਼ਰੂਰੀ ਹੈ।

Case : Central Bureau of Investigation, Special Investigating Cell-I, New Delhi v/s Anupam Kulkarni, 1992 Cri.L.J. 2768 (1) 

Para “9. …… Since the Executive Magistrate is empowered to order detention only for seven days in such custody ‘as he thinks fit’, he should therefore either release the accused or transmit him to the nearest Judicial Magistrate together with the entries in the diary before the expiry of seven days.”