July 27, 2024

Mitter Sain Meet

Novelist and Legal Consultant

ਕਲਾ ਪ੍ਰੀਸ਼ਦ ਨੇ -ਬਿਨਾਂ ਕਿਸੇ ਕਾਨੂੰਨੀ ਅਧਿਕਾਰ ਦੇ -ਵੰਡੀਆਂ ਲੱਖਾਂ ਰੁਪਿਆਂ ਦੀਆਂ ਰਿਓੜੀਆਂ

ਪ੍ਰੀਸ਼ਦ ਨੇ -ਬਿਨਾਂ ਕਿਸੇ ਕਾਨੂੰਨੀ ਅਧਿਕਾਰ ਦੇ -ਵੰਡੀਆਂ ਲੱਖਾਂ ਰੁਪਿਆਂ ਦੀਆਂ ਰਿਓੜੀਆਂ

1.  ਦਰਖਾਸਤ ਮਿਤੀ 10.11.2022 ਦੀ ਨਕਲ ਦਾ ਲਿੰਕ, ਜਿਸ ਰਾਹੀਂ ਮੇਰੇ ਵਲੋਂ, ਪੰਜਾਬ ਕਲਾ ਪ੍ਰੀਸ਼ਦ ਕੋਲੋਂ, ਉਨਾਂ ਨਿਯਮਾਂ  ਦੀਆਂ ਨਕਲਾਂ ਮੰਗੀਆਂ ਗਈਆਂ ਜਿਨ੍ਹਾਂ ਰਾਹੀਂ, ਪੰਜਾਬ ਸਰਕਾਰ ਨੇ ਪ੍ਰੀਸ਼ਦ ਨੂੰ ਪੁਰਸਕਾਰ ਦੇਣ ਅਤੇ ਹੋਰ ਸੰਸਥਾਵਾਂ ਨੂੰ ਮਾਲੀ ਸਹਇਤਾ ਦੇਣ ਦਾ ਅਧਿਕਾਰ ਦਿੱਤਾ।

http://www.mittersainmeet.in/wp-content/uploads/2022/12/Appl.-to-Chairman-Dt.-10..11.22-2.pdf

2.  ਕਲਾ ਪ੍ਰੀਸ਼ਦ ਵਲੋਂ ਮੰਨਿਆ ਗਿਆ ਕਿ ਅਜਿਹਾ ਕੋਈ ਨਿਯਮ ਨਹੀਂ ਅਤੇ ਨਹੀਂ ਚੋਣ ਦੀ ਕੋਈ ਪ੍ਰਕਿਰਿਆ ਹੈ। ਪ੍ਰੀਸ਼ਦ ਦੇ ਜਵਾਬ ਦਾ ਲਿੰਕ:

http://www.mittersainmeet.in/wp-content/uploads/2022/12/Reply-of-PKP-dt.-09.12.22-or-BR.pdf

————————————————————————————————

ਕਲਾ ਪ੍ਰੀਸ਼ਦ ਨੇ ਮੰਨਿਆ – ਪੁਰਸਕਾਰ ਅਤੇ ਮਾਲੀ ਸਹਾਇਤਾ ਦੇਣ ਲਈ – ਨਹੀਂ ਹਨ ਸਰਕਾਰ ਦੇ ਬਣਾਏ  ਨਿਯਮ – ਅਤੇ ਨਾ ਹੀ ਹੈ ਕੋਈ ਚੌਣ ਪ੍ਰਕਿਰਿਆ ਹੈ

ਭਾਵ

ਬਿਨਾਂ ਸਰਕਾਰੀ ਨਿਯਮਾਂ ਦੇ – ਕਲਾ ਪ੍ਰੀਸ਼ਦ ਨੇ -ਪੁਰਸਕਾਰਾਂ ਅਤੇ ਮਾਲੀ ਸਹਾਇਤਾ ਦੇ ਬਹਾਨੇ – ਆਪਣਿਆਂ ਨੂੰ ਵੰਡੀਆਂ ਲੱਖਾਂ ਰੁਪਿਆਂ ਦੀਆਂ ਰਿਉੜੀਆਂ

ਹਿਲਾਂ ਕੁੱਝ ਧਿਆਨਯੋਗ ਤੱਥ:

1. ਪਿਛਲੇ ਪੰਜ ਸਾਲਾਂ ਦੌਰਾਨ ਪ੍ਰੀਸ਼ਦ ਵਲੋਂ 31 ਸਖਸ਼ੀਅਤਾਂ ਨੂੰ 29.5 ਲੱਖ ਰੁਪਏ ਦੇ ਪੁਰਸਕਾਰ ਦਿੱਤੇ ਗਏ।

 ਅਤੇ

2. ਕਰੀਬ 50 ਸੰਸਥਾਵਾਂ ਨੂੰ 75 ਵਾਰ, 40 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ।

– ਸਾਨੂੰ ਪਤਾ ਹੈ ਕਿ ਪੰਜਾਬ ਕਲਾ ਪ੍ਰੀਸ਼ਦ ਨੂੰ ਕਿਸੇ ਵਿਅਕਤੀ ਨੂੰ ਪੁਰਸਕਾਰ ਦੇਣ ਦਾ ਅਧਿਕਾਰ ਨਹੀਂ ਹੈ।

-ਨਾ ਹੀ  ਹੋਰ ਸੰਸਥਾਵਾਂ ਨੂੰ ਮਾਲੀ ਸਹਾਇਤਾ ਦੇਣ ਦਾ।

– ਫੇਰ ਵੀ ਸਤਿਥੀ ਸਪਸ਼ਟ ਕਰਨ ਲਈ ਸਾਡੇ ਵਲੋਂ, ਕਲਾ ਪ੍ਰੀਸ਼ਦ ਕੋਲੋਂ, ਹੇਠ ਲਿਖੀ ਸੂਚਨਾ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਗਈ:

1.  ਪੰਜਾਬ ਸਰਕਾਰ ਵੱਲੋਂ ਬਣਾਏ ਉਨ੍ਹਾਂ ਨਿਯਮਾਂ ਦੀਆਂ ਨਕਲਾਂ’ ਜਿਨ੍ਹਾਂ ਰਾਹੀਂ ਪੰਜਾਬ ਕਲਾ ਪ੍ਰੀਸ਼ਦ ਨੂੰ,  ਵੱਖ ਵੱਖ ਸਖਸ਼ੀਅਤਾਂ ਨੂੰ ਇਕ ਲੱਖ ਰੁਪਏ ਦੇ ਪੁਰਸਕਾਰ ਦੇਣ ਅਤੇ ਵੱਖ ਵੱਖ ਅਦਾਰਿਆਂ ਨੂੰ ਮਾਲੀ ਸਹਾਇਤਾ ਦੇਣ ਦੇ ਅਧਿਕਾਰ ਦਿੱਤੇ ਗਏ ਹਨ।

2.  ਉਸ ਚੋਣ ਪ੍ਰਕਿਰਿਆ’ ਦੀ ਨਕਲ ਜੋ ਪੁਰਸਕਾਰਾਂ ਦੀ ਅਤੇ ਮਾਲੀ ਸਹਾਇਤਾ ਦੀ  ਚੋਣ ਸਮੇਂ ਪੰਜਾਬ ਕਲਾ ਪ੍ਰੀਸ਼ਦ ਵਲੋਂ ਅਪਣਾਈ ਜਾਂਦੀ ਹੈ ਜਾਂ ਪਹਿਲਾਂ ਆਪਣਾਈ ਗਈ।

ਕਲਾ ਪ੍ਰੀਸ਼ਦ ਦਾ ਜਵਾਬ:

1. ਕਲਾ ਪ੍ਰੀਸ਼ਦ ਅਤੇ ਇਸ ਦੀਆਂ ਤਿੰਨੋਂ ਅਕਾਦਮੀਆਂ ਖੁਦਮੁਖਤਾਰ ਸ਼ੰਸਥਾਵਾਂ ਹਨ। ਇਸ ਲਈ ਪੁਰਸਕਾਰਾਂ ਦੀ ਅਤੇ ਮਾਲੀ ਸਹਾਇਤਾ ਦੀ ਚੋਣ ਕਲਾ ਪ੍ਰੀਸ਼ਦ ਅਤੇ ਅਕਾਦਮੀਆਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ (ਕੋਰ ਕਮੇਟੀ) ਕਰਦੇ ਹਨ

2. ਪੁਰਸਕਾਰਾਂ ਅਤੇ ਮਾਲੀ ਸਹਾਇਤਾ ਦੀ ‘ਚੋਣ ਲਈ ਕੋਈ ਨਿਸਿਚਿਤ ਪ੍ਰਕਿਰਿਆ ਨਹੀਂ’ ਹੈ।

ਵਿਸ਼ੇਸ਼:

ਸਾਡੇ ਵਲੋਂ ਉਨ੍ਹਾਂ ਫੈਸਲਿਆਂ ਦੀਆਂ ਨਕਲਾਂ ਵੀ ਮੰਗੀਆਂ ਗਈਆਂ ਸਨ ਜਿਹੜੇ, ਪਿਛਲੇ ਪੰਜ ਸਾਲਾਂ ਵਿਚ, ਕਲਾ ਪ੍ਰੀਸ਼ਦ ਵਲੋਂ ਪੁਰਸਕਾਰਾਂ ਦੀ ਅਤੇ ਮਾਲੀ ਸਹਾਇਤਾ ਦੀ ਚੋਣ ਸਮੇਂ ਕੀਤੇ ਗਏ ਸਨ।

ਕਲਾ ਪ੍ਰੀਸ਼ਦ ਵਲੋਂ ਨਾ ਨਕਲਾਂ ਦਿਤੀਆਂ ਗਈਆਂ ਅਤੇ ਨਾ ਹੀ ਨਕਲਾਂ ਨਾ ਦੇਣ ਦਾ ਕਾਰਨ ਦੱਸਿਆ ਗਿਆ

ਸਿੱਟਾ:

ਉਪਲਬਦ ਕਰਵਾਈ ਗਈ ਸੂਚਨਾ ਤੋਂ ਸਪਸ਼ਟ ਸਿੱਟਾ ਇਹ ਨਿਕਲਦਾ ਹੈ ਕਿ ਪੁਰਸਕਾਰ ਅਤੇ ਮਾਲੀ ਸਹਾਇਤਾ ਦੇਣ ਸਮੇਂ, ਕਲਾ ਪ੍ਰੀਸ਼ਦ ਦੇ ਅਹੁਦੇਦਾਰਾਂ ਵਲੋਂ ਮਨਮਰਜ਼ੀ (ਅਤੇ ਪੱਖਪਾਤ) ਕੀਤਾ ਜਾਂਦਾ ਹੈਬਿਨਾਂ ਕਿਸੇ ਅਧਿਕਾਰਤ ਨਿਯਮ ਦੇ ਵੰਡੀ ਗਈ ਸਰਕਾਰੀ ਰਕਮ, ਸਰਕਾਰੀ ਧਨ ਦੀ ਦੁਰਵਰਤੋਂ ਹੁੰਦੀ ਹੈ

:

https://www.mittersainmeet.in/archives/13412