July 16, 2024

Mitter Sain Meet

Novelist and Legal Consultant

ਮਾਲ ਮੁਕੱਦਮੇ ਦੀ ਵਾਪਸੀ /Case Property

ਮਾਲ ਮੁਕੱਦਮੇ ਦੀ ਵਾਪਸੀ (Case Property)

(Sections 451, 452 of Cr.PC. and 450 of IPC)

ਮੁਕੱਦਮੇ ਦੀ ਤਫਤੀਸ਼ ਦੌਰਾਨ ਪੁਲਿਸ ਦੋਸ਼ੀ ਕੋਲੋਂ ਦੋ ਤਰ੍ਹਾਂ ਦੀਆਂ ਵਸਤੂਆਂ ਬਰਾਮਦ ਕਰਦੀ ਹੈ। ਪਹਿਲੀ ਕਿਸਮ ਵਿਚ ਉਹ ਵਸਤੂ ਜਾਂ ਜਾਇਦਾਦ ਆਉਂਦੀ ਹੈ ਜਿਸ ਸਬੰਧੀ ਜ਼ੁਰਮ ਹੋਇਆ ਹੁੰਦਾ ਹੈ। ਜਿਵੇਂ ਕਿ ਗਹਿਣੇ, ਟੀ.ਵੀ., ਫ਼ਰਿਜ ਆਦਿ ਦੀ ਚੋਰੀ ਅਤੇ ਜ਼ਮੀਨ ਮਕਾਨ ਆਦਿ ਤੇ ਨਜਾਇਜ਼ ਕਬਜ਼ਾ ਜਾਂ ਉਸਨੂੰ ਧੋਖਾ-ਧੜੀ ਨਾਲ ਆਪਣੇ ਨਾਂ ਕਰਾਉਣਾ ਆਦਿ। ਇਸ ਤਰ੍ਹਾਂ ਦੀਆਂ ਵਸਤੂਆਂ/ਜਾਇਦਾਦ ਨੂੰ ਚੋਰੀ ਦਾ ਮਾਲ ਆਖਿਆ ਜਾਂਦਾ ਹੈ। (ਧਾਰਾ 450 ਆਈ.ਪੀ.ਸੀ.) ਦੂਜੀ ਕਿਸਮ ਵਿਚ ਉਹ ਵਸਤੂਆਂ ਜਾਂ ਹਥਿਆਰ ਆਉਂਦੇ ਹਨ ਜਿਨ੍ਹਾਂ ਨਾਲ ਵਾਰਦਾਤ ਕੀਤੀ ਗਈ ਹੁੰਦੀ ਹੈ ਜਿਵੇਂ ਕਿ ਹਥਿਆਰ, ਨਜਾਇਜ਼ ਸ਼ਰਾਬ ਕਸ਼ੀਦ ਕਰਨ ਲਈ ਲਗਾਈ ਗਈ ਭੱਠੀ ਦਾ ਸਮਾਨ ਅਤੇ ਭੁੱਕੀ/ਅਫ਼ੀਮ ਆਦਿ ਨੂੰ ਲਿਜਾਣ ਲਈ ਵਰਤਿਆ ਗਿਆ ਵਾਹਨ। ਦੋਹਾਂ ਤਰ੍ਹਾਂ ਦੀਆਂ ਵਸਤੂਆਂ ਨੂੰ ‘ਮਾਲ ਮੁਕੱਦਮਾ’ ਆਖਿਆ ਜਾਂਦਾ ਹੈ

ਮਾਲ ਮੁਕੱਦਮੇ ਦੀ ਕਾਨੂੰਨ ਅਨੁਸਾਰ ਪਰਿਭਾਸ਼ਾ
1.  ਪਹਿਲੀ ਕਿਸਮ: ਧਾਰਾ 452(5) ਸੀ.ਆਰ.ਪੀ.ਸੀ. ਵਿੱਚ ਮਾਲ ਮੁਕੱਦਮੇ ਦੀ ਪਰਿਭਾਸ਼ਾ ਦਿੱਤੀ ਗਈ ਹੈ। ਇਸ ਪਰਿਭਾਸ਼ਾ ਨੂੰ ਹੇਠ ਲਿਖੇ ਵਰਗਾਂ ਵਿੱਚ ਵੰਡ ਕੇ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ:

(ੳ) ਚੋਰੀ ਜਾਂ ਗਬਨ ਕੀਤੀ ਗਈ ਅਸਲ ਵਸਤੂ ਜਾਂ ਜਾਇਦਾਦ: ਜਿਵੇਂ ਕਿ ਚੋਰੀ ਹੋਏ ਅਸਲ ਗਹਿਣੇ, ਕਾਰ, ਫ਼ਰਿਜ ਆਦਿ।

(ਅ) ਚੋਰੀ ਹੋਏ ਮਾਲ ਨਾਲ ਤਬਾਦਲਾ ਕੀਤੀ ਗਈ ਵਸਤੂ/ਜਾਇਦਾਦ: ਜਿਵੇਂ ਕਿ ਚੋਰੀ ਕੀਤੇ ਮੋਟਰ ਸਾਈਕਲ ਦੀ ਥਾਂ ਦੂਸਰਾ ਮੋਟਰ ਸਾਈਕਲ, ਧੋਖਾ-ਧੜੀ ਨਾਲ ਹੜੱਪੀ ਗਈ ਕੋਠੀ ਦੇ ਤਬਾਦਲੇ ਵਿੱਚ ਪ੍ਰਾਪਤ ਕੀਤਾ ਗਿਆ ਪਲਾਟ ਆਦਿ।
(ੲ) ਚੋਰੀ ਕੀਤੀ ਵਸਤੂ ਨੂੰ ਕਿਸੇ ਹੋਰ ਵਸਤੂ ਵਿੱਚ ਤਬਦੀਲ ਕੀਤੀ ਗਈ ਵਸਤੂ: ਜਿਵੇਂ ਕਿ ਚੋਰੀ ਕੀਤੀਆਂ ਲੋਹੇ ਦੀਆਂ ਚਾਦਰਾਂ ਤੋਂ ਬਣਾਏ ਗਏ ਟਰੰਕ, ਪੇਟੀਆਂ ਆਦਿ।

(ਸ) ਚੋਰੀ ਕੀਤੀ ਵਸਤੂ/ਜਾਇਦਾਦ ਨੂੰ ਵੇਚ ਕੇ ਖਰੀਦੀ ਗਈ ਵਸਤੂ/ਜਾਇਦਾਦ: ਜਿਵੇਂ ਕਿ ਚੋਰੀ ਕੀਤੀ ਕਾਰ ਨੂੰ ਵੇਚ ਕੇ ਉਸ ਰਕਮ ਨਾਲ ਖਰੀਦਿਆ ਗਿਆ ਮੋਟਰ ਸਾਈਕਲ, ਧੋਖਾ-ਧੜੀ ਨਾਲ ਨਾਂ ਕਰਵਾਈ ਗਈ ਜ਼ਮੀਨ ਨੂੰ ਵੇਚ ਕੇ ਉਸ ਰਕਮ ਨਾਲ ਖਰੀਦ ਕੀਤੀ ਗਈ ਕੋਠੀ ਆਦਿ।

(ਹ) ਚੋਰੀ ਕੀਤੀ ਵਸਤੂ/ਜਾਇਦਾਦ ਨੂੰ ਵੇਚ ਕੇ ਜਾਂ ਧੋਖਾ-ਧੜੀ ਨਾਲ ਪ੍ਰਾਪਤ ਕੀਤੀ ਰਕਮ ਜੋ ਬੈਂਕ ਖਾਤੇ ਵਿੱਚ ਜਮਾਂ ਕਰਵਾ ਦਿੱਤੀ ਗਈ ਹੋਵੇ।

ਸ਼ਬਦ ਜਾਇਦਾਦ ਦੀ ਵਿਸਤ੍ਰਿਤ ਪਰਿਭਾਸ਼ਾ

ਅਦਾਲਤ ਵੱਲੋਂ, ਸ਼ਬਦ (term) ‘ਜਾਇਦਾਦ’ (property) ਨੂੰ ਵਿਸਤ੍ਰਿਤ ਅਰਥ ਦਿੰਦੇ ਹੋਏ, ਇਸ ਵਿੱਚ ਬੈਂਕ ਖਾਤੇ ਵੀ ਸ਼ਾਮਲ ਕਰ ਲਏ ਗਏ ਹਨ।

Case : Babu Varghese v/s Deputy Supdt. Of Police, Kottayam 1999, Cri.L.J.1111 (Kerela – HC)

Para “16. In the decision in 1988 Mad LJ (Cri) 309 the single Judge has observed as follows :

“19. In modern days, where commission of white collar crimes and bank frauds, are very much on the increase and banking facilities have been extended to the remotest rural areas, interpreting the term ‘property’ in S. 102, Cr. P.C. in a way, as to exclude money in a bank, would have the effect of placing legal hurdles, in the process of investigation into these crimes, which could never have been the intent of the framers of the Criminal Procedure Code. In view of the wide meaning given to the term property in S. 452 (5), Cr. P.C., as including, in the case of property regarding which an offence appears to have been committed, not only such property as was originally in the possession, but also any property into which it might have been converted or exchanged and also anything acquired by such conversion or exchange, whether immediately or otherwise, to put too narrow a construction on the term ‘property’ occurring in S. 102, Cr. P.C. would be against the very spirit of the Criminal Procedure Code.”

I am in respectful agreement with the above observations made by the learned Judge of the Madras High Court and those observations are appropriate to the facts of this case.”

ਬੈਂਕ ਖਾਤੇ ਵਿੱਚ ਜਮਾਂ ਰਕਮ ਦੀ ਸਥਿਤੀ

ਜੇ ਚੋਰੀ ਜਾਂ ਧੋਖਾ-ਧੜੀ ਨਾਲ ਪ੍ਰਾਪਤ ਕੀਤੀ ਰਕਮ, ਧੋਖਾ-ਧੜੀ ਜਾਂ ਚੋਰੀ ਨਾਲ ਪ੍ਰਾਪਤ ਕੀਤੀ ਵਸਤੂ ਨੂੰ ਵੇਚ ਕੇ ਪ੍ਰਾਪਤ ਕੀਤੀ ਰਕਮ ਜੇ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੋਵੇ ਤਾਂ ਬੈਂਕ ਖਾਤੇ ਵਿੱਚ ਪਈ ਰਕਮ ਵੀ ਮਾਲ ਮੁਕੱਦਮੇ ਦੀ ਪਰਿਭਾਸ਼ਾ ਵਿੱਚ ਆਉਂਦੀ ਹੈ। ਤਫ਼ਤੀਸ਼ੀ ਅਫ਼ਸਰ, ਮੁਲਜ਼ਮ ਉੱਪਰ ਅਜਿਹੀ ਰਕਮ ਨੂੰ ਬੈਂਕ ਖਾਤੇ ਵਿੱਚੋਂ ਕਢਵਾਉਣ ਉੱਪਰ ਰੋਕ ਲਗਾ ਸਕਦਾ ਹੈ। ਜੇ ਤਫ਼ਤੀਸ਼ੀ ਅਫ਼ਸਰ ਨੂੰ ਇਹ ਸ਼ੱਕ ਪਵੇ ਕਿ ਬੈਂਕ ਖਾਤੇ ਵਿੱਚ ਪਈ ਰਕਮ, ਖਾਤਾ ਧਾਰਕ ਵੱਲੋਂ, ਚੋਰੀ ਦੇ ਮਾਲ ਨੂੰ ਵੇਚ ਕੇ ਜਮਾਂ ਕਰਵਾਈ ਗਈ ਹੈ ਤਾਂ ਵੀ ਉਹ ਮੁਲਜ਼ਮ ਉੱਪਰ ਅਜਿਹੀ ਰਕਮ ਨੂੰ ਬੈਂਕ ਖਾਤੇ ਵਿੱਚੋਂ ਕਢਵਾਉਣ ਉੱਪਰ ਰੋਕ ਲਗਾ ਸਕਦਾ ਹੈ।
ਉਦਾਹਰਣ: ਜੇ ਦੋਸ਼ੀ ਉੱਪਰ ਆਪਣੀ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੋਵੇ ਅਤੇ ਤਫ਼ਤੀਸ਼ੀ ਅਫ਼ਸਰ ਨੂੰ ਇਹ ਸੂਚਨਾ ਪ੍ਰਾਪਤ ਹੋਵੇ ਕਿ ਦੋਸ਼ੀ ਦੇ ਬੈਂਕ ਖਾਤੇ ਵਿੱਚ ਬਹੁਤ ਵੱਡੀ ਰਕਮ ਜਮ੍ਹਾ ਹੈ ਅਤੇ ਉਹ ਰਕਮ ਭ੍ਰਿਸ਼ਟਾਚਾਰ ਨਾਲ ਕਮਾਈ ਹੋ ਸਕਦੀ ਹੈ ਤਾਂ ਤਫ਼ਤੀਸ਼ੀ ਅਫ਼ਸਰ ਬੈਂਕ ਅਧਿਕਾਰੀਆਂ ਨੂੰ ਨੋਟਿਸ ਭੇਜ ਕੇ ਉਸ ਰਕਮ ਨੂੰ ਦੋਸ਼ੀ ਵੱਲੋਂ ਕਢਵਾਉਣ ਤੇ ਰੋਕ ਲਗਾ ਸਕਦਾ ਹੈ।

 ਅਜਿਹੇ ਬੈਂਕ ਖਾਤੇ ਨੂੰ ਜਾਮ ਕਰਾਉਣ ਦਾ ਤਫਤੀਸ਼ੀ ਅਫਸਰ ਦਾ ਅਧਿਕਾਰ

ਜੇ ਦੋਸ਼ੀ ਵੱਲੋਂ ਚੋਰੀ ਜਾਂ ਗਬਨ ਕੀਤੇ ਧਨ ਨੂੰ ਆਪਣੇ ਕਿਸੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾ ਦਿੱਤਾ ਗਿਆ ਹੋਵੇ ਤਾਂ ਤਫਤੀਸ਼ੀ ਅਫਸਰ ਧਾਰਾ 102 ਸੀ.ਆਰ.ਪੀ.ਸੀ. ਅਧੀਨ ਕਾਰਵਾਈ ਕਰਦੇ ਹੋਏ ਬੈਂਕ ਖਾਤਿਆਂ ਨੂੰ ਜਾਮ (freeze) ਕਰਵਾ ਸਕਦਾ ਹੈ।

Para “18. Therefore, on a careful and anxious consideration of the facts and circumstances of this case and especially the allegation that the petitioner has deposited huge amounts collected from various persons in different banks in their account and the amounts so lying to the credit of the petitioner in those banks constitute property found under the circumstances of this case which create suspicion of the commission of the offence as contemplated u/S. 102(1) of the Cr.P.C. and as such the investigating officer is competent to issue prohibitory orders against the operation of the accounts of the accused in the respective banks.”

  1. ਦੂਜੀ ਕਿਸਮ : ਉਹ ਵਸਤੂ ਜਾਂ ਹਥਿਆਰ ਜਿਸ ਨਾਲ ਵਾਰਦਾਤ ਕੀਤੀ ਗਈ ਹੋਵੇ।
  2. ਉਹ ਹਥਿਆਰ ਜਿਸ ਨਾਲ ਜ਼ੁਰਮ ਕੀਤਾ ਗਿਆ ਹੋਵੇ ਦੋਸ਼ੀ ਨੂੰ ਵਾਪਿਸ ਨਹੀਂ ਕੀਤਾ ਜਾ ਸਕਦਾ। ਅਜਿਹੇ ਹਥਿਆਰ ਨੂੰ ਜ਼ਬਤ ਕਰਕੇ ਸਰਕਾਰ ਦੇ ਹਵਾਲੇ ਕੀਤਾ ਜਾਂਦਾ ਹੈ।

Case : Jaswant Singh v/s State of Punjab, 1996 Cri.L.J.3175 (P & H – HC, DB)

Para “4. ….. when the petitioner used the Revolver in question for causing the death of a person and has been held to be guilty under Section 304 Part 1 IPC and had been sentenced of imprisonment as mentioned above, the petitioner cannot say that he is entitled to the return of the Revolver in question along with the licence. As rightly contended by the learned Counsel for the State it has to be confiscated to the State and the learned Sessions Judge concerned will do so and dispatch the confiscated revolver to the concerned department.”

ਚੋਰੀ ਦੇ ਮਾਲ ਦੀ ਵਾਪਸੀ/ਸਪੁਰਦਗੀ

ਚੋਰੀ ਹੋਏ ਮਾਲ ਦੀ ਬਰਾਮਦਗੀ ਬਾਅਦ ਉਸ ਦੇ ਮਾਲਕ ਨੂੰ ਆਪਣਾ ਮਾਲ ਵਾਪਸ ਲੈਣ ਦਾ ਅਧਿਕਾਰ ਹੈ। ਮਾਲ ਮੁਕੱਦਮਾ ਅਦਾਲਤ ਦੇ ਹੁਕਮ ਨਾਲ ਵਾਪਸ ਹੁੰਦਾ ਹੈ। ਇਸ ਸਪੁਰਦਗੀ ਦੇ ਦੋ ਪੜਾਅ ਹੁੰਦੇ ਹਨ। ਪਹਿਲਾ ਪੜਾਅ ਮੁਕੱਦਮੇ ਦੇ ਫੈਸਲੇ ਤੱਕ ਦੀ ਸਪੁਰਦਗੀ ਦਾ ਹੁੰਦਾ ਹੈ ਅਤੇ ਦੂਜਾ ਮੁਕੱਦਮੇ ਦੇ ਫੈਸਲੇ ਬਾਅਦ ਅੰਤਿਮ ਹੁਕਮ ਦਾ।

  1. ਮੁਕੱਦਮੇ ਦੇ ਫੈਸਲੇ ਤੱਕ ਚੋਰੀ ਹੋਏ ਮਾਲ ਦੀ ਸਪੁਰਦਗੀ

ਬਰਾਮਦ ਕੀਤੇ ਚੋਰੀ ਦੇ ਮਾਲ ਨੂੰ ਜਿਉਂ ਹੀ ਪੁਲਿਸ ਅਦਾਲਤ ਵਿਚ ਪੇਸ਼ ਕਰਦੀ ਹੈ ਤਿਉਂ ਹੀ ਮਾਲ ਦਾ ਮਾਲਕ, ਆਪਣੇ ਮਾਲ ਨੂੰ, ਮੁਕੱਦਮੇ ਦੇ ਫੈਸਲੇ ਤੱਕ ਵਾਪਸ ਲੈ ਸਕਦਾ ਹੈ।

ਫੌਜਦਾਰੀ ਅਦਾਲਤ ਵੱਲੋਂ(ਇਸ ਪੜਾਅ ਤੇ)ਮਾਲ ਮੁਕੱਦਮੇ ਸੰਬੰਧੀ ਫੈਸਲਾ ਕਰਦੇ ਸਮੇਂ ਅਪਣਾਏ ਜਾਣ ਵਾਲੇ ਨਿਯਮ

ਇਸ ਪੜਾਅ ਉੱਪਰ ਮਾਲ ਮੁਕੱਦਮੇ ਦੀ ਸਪੁਰਦਗੀ ਦੀ ਅਰਜ਼ੀ ਦਾ ਫੈਸਲਾ ਕਰਦੇ ਸਮੇਂ ਅਦਾਲਤ ਹੇਠ ਲਿਖੇ ਨਿਯਮਾਂ ਦੀ ਪਾਲਣਾ ਕਰਦੀ ਹੈ।

ੳ.       ਮਾਲ ਮੁਕੱਦਮਾ ਮੁਦਈ ਦੇ ਹਵਾਲੇ ਕਰ ਸਕਦੀ ਹੈ।

ਅ.      ਮੁਕੱਦਮੇ ਦੇ ਫੈਸਲੇ ਤੱਕ ਮਾਲ ਮੁਕੱਦਮੇ ਨੂੰ ਆਪਣੇ ਕਬਜ਼ੇ ਵਿੱਚ ਰੱਖ ਸਕਦੀ ਹੈ।

ੲ.       ਜੇ ਮਾਲ ਮੁਕੱਦਮੇ ਉੱਪਰ ਕਿਸੇ ਅਜਿਹੇ ਵਿਅਕਤੀ ਵੱਲੋਂ ਹੱਕ ਜਮਾਇਆ ਜਾ ਰਿਹਾ ਹੈ ਜਿਸ ਕੋਲੋਂ ਇਹ ਕਬਜ਼ੇ ਵਿੱਚ ਨਹੀਂ ਲਿਆ ਗਿਆ ਤਾਂ ਅਦਾਲਤ ਮਾਲ ਮੁਕੱਦਮਾ ਕਿਸੇ ਦੂਜੇ ਵਿਅਕਤੀ ਦੇ ਸਪੁਰਦ ਕਰ ਸਕਦੀ ਹੈ। ਇਸ ਹਾਲਾਤ ਵਿੱਚ ਅਦਾਲਤ ਸਪੁਰਦਗਾਰ ਉੱਪਰ ਇਹ ਸ਼ਰਤ ਲਗਾਵੇਗੀ ਕਿ ਜੇ ਪਹਿਲੀ ਧਿਰ ਮਾਲ ਮੁਕੱਦਮੇ ਉੱਪਰ ਆਪਣਾ ਹੱਕ ਜਤਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਸਪੁਰਦਾਰ ਨੂੰ ਮਾਲ ਮੁਕੱਦਮਾ ਜਾਂ ਉਸਦੀ ਕੀਮਤ ਵਾਪਿਸ ਕਰਨੀ ਪਵੇਗੀ।

ਸ.       ਜੇ ਮਾਲ ਮੁਕੱਦਮੇ ਦੇ ਜਲਦੀ ਨਸ਼ਟ ਹੋਣ ਦੀ ਸੰਭਾਵਨਾ ਹੋਵੇ ਤਾਂ ਅਦਾਲਤ ਉਸ ਮਾਲ ਮੁਕੱਦਮੇ ਨੂੰ ਵੇਚਣ ਦੇ ਹੁਕਮ ਦੇ ਸਕਦੀ ਹੈ। ਮਾਲ ਨੂੰ ਵੇਚਣ ਬਾਅਦ ਪ੍ਰਾਪਤ ਹੋਈ ਰਕਮ ਨੂੰ ਫੌਜਦਾਰੀ ਅਦਾਲਤ, ਦੀਵਾਨੀ ਅਦਾਲਤ ਦੇ ਫੈਸਲੇ ਤੱਕ ਆਪਣੇ ਕਬਜ਼ੇ ਵਿੱਚ ਰੱਖ ਸਕਦੀ ਹੈ।

  1. ਫੌਜਦਾਰੀ ਅਦਾਲਤ ਵੱਲੋਂ ਮੁਕੱਦਮੇ ਦਾ ਫੈਸਲਾ ਕਰਦੇ ਸਮੇਂ ਮਾਲ ਮੁਕੱਦਮੇ ਸੰਬੰਧੀ ਅਪਣਾਏ ਜਾਣ ਵਾਲੇ ਨਿਯਮ

(1)     ਦੋਸ਼ੀ ਦੇ ਬਰੀ ਜਾਂ ਦੋਸ਼ ਮੁਕਤ ਹੋਣ ਤੇ, ਆਮ ਤੌਰ ਤੇ ਮਾਲ ਮੁਕੱਦਮਾ ਉਸ ਵਿਅਕਤੀ ਨੂੰ ਵਾਪਿਸ ਕੀਤਾ ਜਾਂਦਾ ਹੈ ਜਿਸ ਕੋਲੋਂ ਉਹ ਬਰਾਮਦ ਹੋਇਆ ਹੋਵੇ।

(2)     ਜੇ ਮਾਲ ਮੁਕੱਦਮੇ ਉੱਪਰ ਦੋਸ਼ੀ ਵੱਲੋਂ ਆਪਣਾ ਹੱਕ ਨਾ ਜਮਾਇਆ ਗਿਆ ਹੋਵੇ ਤਾਂ ਮਾਲ ਮੁਕੱਦਮਾ ਮੁਦਈ ਨੂੰ ਵਾਪਿਸ ਕੀਤਾ ਜਾਂਦਾ ਹੈ।

(3)     ਜੇ ਮਾਲ ਮੁਕੱਦਮੇ ਦੀ ਮਾਲਕੀ ਬਾਰੇ ਸ਼ੱਕ ਹੋਵੇ ਤਾਂ ਮਾਲ ਮੁਕੱਦਮੇ ਤੇ ਹੱਕ ਜਤਾ ਰਹੀਆਂ ਧਿਰਾਂ ਨੂੰ ਫੈਸਲਾ ਕਰਾਉਣ ਲਈ ਸਿਵਲ ਅਦਾਲਤ ਵਿੱਚ ਚਾਰਾਜੋਈ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ।

Case (i) : Muthaiah Muthirian v/s Variraperumal, 1954 Cri.L.J.207(Madras High Court)

(a)          “2. In normal circumstances, on acquittal or discharge the property would be returned to the person from whom it was seized: – ‘Karuppannan Ambalam v. Guruswami Pillai’, AIR 1933 Mad 434 (2) (F); – ‘In re Subba Raidu’, AIR 1922 Mad 329 (G); – ‘Vadalapatta Subbayya v. Ponnangy Narasayya’, 2 Weir 673 (H); – ‘In re Syed Mohideen Sahib’, 2 Weir 667 (668) (I)….”

(b)          “2….      But when there are circumstances showing that the culprit has not claimed the property as his specifically and when there are also no grounds to hold that the property could belong to him, and the question of ownership has not been gone into in the judgment and decided one way or the other and the discharge or acquittal is based upon inadequacy or doubtfulness of the proof offered, it would be unreasonable to return the stolen property to the accused person.”

(c)           “3….     Where, therefore, there is a “doubt as to ownership” of property, or where a “question of bona fide title” by purchase or otherwise arises, the duty of the criminal Court is to leave the parties to their remedy in a civil suit….”

ਸਿਵਲ ਅਦਾਲਤ ਦੇ ਫੈਸਲੇ ਤੱਕ ਫੌਜਦਾਰੀ ਅਦਾਲਤ ਵੱਲੋਂ ਅਪਣਾਈ ਜਾਣ ਵਾਲੀ ਪ੍ਰਕ੍ਰਿਆ

(1)          ਅਦਾਲਤ ਮੁਕੱਦਮੇ ਦੇ ਫੈਸਲੇ ਤੱਕ ਮਾਲ ਮੁਕੱਦਮੇ ਨੂੰ ਆਪਣੇ ਕਬਜ਼ੇ ਵਿੱਚ ਰੱਖ ਸਕਦੀ ਹੈ।

(2)          ਜੇ ਮਾਲ ਮੁਕੱਦਮੇ ਉੱਪਰ ਕਿਸੇ ਅਜਿਹੇ ਵਿਅਕਤੀ ਵੱਲੋਂ ਹੱਕ ਜਮਾਇਆ ਜਾ ਰਿਹਾ ਹੈ ਜਿਸ ਕੋਲੋਂ ਇਹ ਕਬਜ਼ੇ ਵਿੱਚ ਨਹੀਂ ਲਿਆ ਗਿਆ ਤਾਂ ਅਦਾਲਤ ਮਾਲ ਮੁਕੱਦਮਾ ਕਿਸੇ ਦੂਜੇ ਵਿਅਕਤੀ ਦੇ ਸਪੁਰਦ ਕਰ ਸਕਦੀ ਹੈ। ਇਸ ਹਾਲਾਤ ਵਿੱਚ ਅਦਾਲਤ ਸਪੁਰਦਗਾਰ ਉੱਪਰ ਇਹ ਸ਼ਰਤ ਲਗਾਵੇਗੀ ਕਿ ਜੇ ਪਹਿਲੀ ਧਿਰ ਮਾਲ ਮੁਕੱਦਮੇ ਉੱਪਰ ਆਪਣਾ ਹੱਕ ਜਤਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਸਪੁਰਦਾਰ ਨੂੰ ਮਾਲ ਮੁਕੱਦਮਾ ਜਾਂ ਉਸਦੀ ਕੀਮਤ ਵਾਪਿਸ ਕਰਨੀ ਪਵੇਗੀ।

(3)          ਜੇ ਮਾਲ ਮੁਕੱਦਮੇ ਦੇ ਜਲਦੀ ਨਸ਼ਟ ਹੋਣ ਦੀ ਸੰਭਾਵਨਾ ਹੋਵੇ ਤਾਂ ਅਦਾਲਤ ਉਸ ਮਾਲ ਮੁਕੱਦਮੇ ਨੂੰ ਵੇਚਣ ਦੇ ਹੁਕਮ ਦੇ ਸਕਦੀ ਹੈ। ਮਾਲ ਨੂੰ ਵੇਚਣ ਬਾਅਦ ਪ੍ਰਾਪਤ ਹੋਈ ਰਕਮ ਨੂੰ ਫੌਜਦਾਰੀ ਅਦਾਲਤ, ਦੀਵਾਨੀ ਅਦਾਲਤ ਦੇ ਫੈਸਲੇ ਤੱਕ ਆਪਣੇ ਕਬਜ਼ੇ ਵਿੱਚ ਰੱਖ ਸਕਦੀ ਹੈ।

Case : Muthaiah Muthirian v/s Variraperumal, 1954 Cri.L.J.207 (Madras – HC)

 

Para “3. In the meanwhile, the criminal Court may adopt any one of the following modes of disposal.

 

  • It may return the property to the person from whom it was seized and leave the dissatisfied party to his remedy in a civil Court.
  • It may keep the property in its custody pending the decision of a competent civil Court.

(3)          In cases where property is claimed by a person other than the person from whom it was taken, the Court may impose conditions on the person to whom it is delivered in order that the property or the value thereof may be forthcoming in case the rival claimant establishes a title to it: 2 Weir 667 (668) (I); – ‘Kedarnath Dey v. Mahomed Siddik’, AIR 1924 Cal 455 (K).

(4)          It may, where the property is subject to speedy and natural decay, order it to be sold and the proceeds retained in custody of the Court until a right to it is established by civil Court: – ‘Chenga Reddi v. Ramasami Gounden’, AIR 1915 Mad 588 (2) (L).”

ਇਸਤਰੀ ਧਨ ਦੀ ਸਪੁਰਦਾਰੀ

ਜੇ ਸ਼ਿਕਾਇਤਕਰਤਾ ਵੱਲੋਂ ਆਪਣੀ ਸ਼ਾਦੀ ਸਮੇਂ, ਮੁਲਜ਼ਮ ਧਿਰ ਨੂੰ ਆਪਣਾ ਇਸਤਰੀ ਧਨ ਸਪੁਰਦ ਕੀਤਾ ਗਿਆ ਹੋਵੇ ਤਾਂ ਸ਼ਿਕਾਇਤਕਰਤਾ ਉਸ ਇਸਤਰੀ ਧਨ ਨੂੰ ਵਾਪਿਸ ਲੈਣ ਦੀ ਹੱਕਦਾਰ ਹੈ।

Case  : Rana Partap Singh v/s State of Orissa 2005 Cri.L.J.3879 (Orissa – HC)

Para “9. ….. So the trial Court rightly held that the motor cycle in question being STRIDHAN of Opp. Party No.2 she is entitled to its possession and the possession of the petitioner was that of a trustee…”